ਚੰਡੀਗੜ੍ਹ ‘ਚ ਸਲਮਾਨ ਖਾਨ ਅਤੇ ਉਸ ਦੀ ਭੈਣ ਖ਼ਿਲਾਫ ਕੇਸ ਦਰਜ

ਚੰਡੀਗੜ੍ਹ: ਬਾਲੀਵੁੱਡ ਅਭਿਨੇਤਾ ਸਲਮਾਨ ਖਾਨ, (Salman Khan) ਉਸਦੀ ਭੈਣ ਅਲਵੀਰਾ ਖਾਨ (Sister Alvira Khan) ਖਿਲਾਫ ਚੰਡੀਗੜ੍ਹ ਪੁਲਿਸ (Chandigarh Police) ਨੇ ਕੇਸ ਦਰਜ ਕੀਤਾ ਹੈ। ਇਨ੍ਹਾਂ…

ਚੰਡੀਗੜ੍ਹ: ਬਾਲੀਵੁੱਡ ਅਭਿਨੇਤਾ ਸਲਮਾਨ ਖਾਨ, (Salman Khan) ਉਸਦੀ ਭੈਣ ਅਲਵੀਰਾ ਖਾਨ (Sister Alvira Khan) ਖਿਲਾਫ ਚੰਡੀਗੜ੍ਹ ਪੁਲਿਸ (Chandigarh Police) ਨੇ ਕੇਸ ਦਰਜ ਕੀਤਾ ਹੈ। ਇਨ੍ਹਾਂ ਦੇ ਨਾਲ ਨਾਲ 7 ਹੋਰ ਲੋਕਾਂ ਨੂੰ ਧੋਖਾਧੜੀ ਦੇ ਇਕ ਕਥਿਤ ਕੇਸ ਵਿਚ ਤਲਬ ਕੀਤਾ ਹੈ। ਚੰਡੀਗੜ੍ਹ ਦੇ ਐਸ.ਪੀ. ਕੇਤਨ ਬਾਂਸਲ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਜਵਾਬ ਦੇਣ ਲਈ 13 ਜੁਲਾਈ ਤੱਕ ਦਾ ਸਮਾਂ ਦਿੱਤਾ ਗਿਆ ਹੈ। ਜੇਕਰ ਕੋਈ ਅਪਰਾਧੀ ਹੈ ਤਾਂ ਉਸ ‘ਤੇ ਕਾਰਵਾਈ ਕੀਤੀ ਜਾਵੇਗੀ।

 

Read this : ਫਰਜੀ ਬਾਬੇ ਦਾ ਕਾਰਨਾਮਾ ਉਡਾ ਦੇਵੇਗਾ ਹੋਸ਼, ਇਕੋ ਘਰ ਵਿਚੋਂ ਕੱਢ ਲੈ ਗਿਆ 3 ਔਰਤਾਂ

ਇਕ ਵਪਾਰੀ ਨੇ ਉਨ੍ਹਾਂ ’ਤੇ ਧੋਖਾਧੜੀ ਕਰਨ ਦਾ ਇਲਜ਼ਾਮ ਲਾਇਆ ਹੈ। ਵਪਾਰੀ ਨੇ ਸ਼ਿਕਾਇਤ ‘ਚ ਕਿਹਾ ਹੈ ਕਿ ‘Being Human’ ਦਾ ਸ਼ੋਅਰੂਮ ਖੋਲ੍ਹਣ ਤੋਂ ਬਾਅਦ ਕੰਪਨੀ ਦਿੱਲੀ ਤੋਂ ਮਾਲ ਨਹੀਂ ਭੇਜ ਰਹੀ। ਕੰਪਨੀ ਦੀ ਵੈੱਬਸਾਈਟ ਵੀ ਬੰਦ ਹੈ। ਪੁਲਿਸ ਅਧਿਕਾਰੀਆਂ ਨੇ ਹੁਣ ਸਲਮਾਨ ਖਾਨ, ਅਲਵੀਰਾ ਖਾਨ ਤੇ Being Human ਦੇ ਕੁਝ ਕਰਮਚਾਰੀਆਂ ਨੂੰ ਸੰਮਨ ਭੇਜੇ ਹਨ।

Read this : ਸਾਬਕਾ PM ਰਾਜੀਵ ਗਾਂਧੀ ਦੇ ਬੁੱਤ ਨੂੰ ਅੱਗ ਲਗਾਉਣ ਦਾ ਮਾਮਲੇ ‘ਚ ਪੁਲਿਸ ਨੂੰ ਹਾਸਿਲ ਹੋਈ ਵੱਡੀ ਕਾਮਯਾਬੀ

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਾਰੋਬਾਰੀ ਅਰੁਣ ਗੁਪਤਾ ਨੇ ਦੱਸਿਆ ਕਿ ਸਲਮਾਨ ਖਾਨ ਦੇ ਕਹਿਣ ‘ਤੇ ਉਸ ਨੇ ਮਨੀਮਾਜਰਾ ਦੇ ਐਨਏਸੀ ਖੇਤਰ ਵਿੱਚ 3 ਕਰੋੜ ਦੀ ਲਾਗਤ ਨਾਲ ‘Being Human ਜਵੈਲਰੀ’ ਨਾਮ ਦਾ ਸ਼ੋਅਰੂਮ ਖੋਲ੍ਹਿਆ ਸੀ। 

Leave a Reply

Your email address will not be published. Required fields are marked *