ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕੋਰੋਨਾ ਦੇ ਵੱਧ ਰਹੇ ਕਹਿਰ ਵਿਚਾਲੇ ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੱਤਰ ਲਿਖ ਕੇ ਐਨ-95 ਮਾਸਕ ਪਹਿਨਣ ਦੇ ਵਿਰੁੱਧ ਚੇਤਾਵਨੀ ਜਾਰੀ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਮਾਸਕ ਨਾਲ ਕੋਰੋਨਾ ਵਾਇਰਸ ਦਾ ਪ੍ਰਸਾਰ ਨਹੀਂ ਰੁੱਕਦਾ ਹੈ। ਇਹ ਕੋਵਿਡ-19 ਨੂੰ ਰੋਕਣ ਲਈ ਚੁੱਕੇ ਗਏ ਕਦਮਾਂ ਦੇ ਉੱਲਟ ਹੈ।
ਸਿਹਤ ਮੰਤਰਾਲੇ ਵਿਚ ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ ਰਾਜੀਵ ਗਰਗ ਨੇ ਸਿਹਤ ਅਤੇ ਮੈਡੀਕਲ ਸਿੱਖਿਆ ਦੇ ਪ੍ਰਮੁੱਖ ਸਕੱਤਰਾਂ ਨੂੰ ਇਕ ਪੱਤਰ ਲਿਖਦੇ ਹੋਏ ਕਿਹਾ ਹੈ ਕਿ ਇਹ ਗੱਲ ਸਾਹਮਣੇ ਆਈ ਹੈ ਕਿ ਜ਼ਿਆਦਾਤਰ ਸਿਹਤ ਕਰਮੀਆਂ ਦੀ ਥਾਂ ਲੋਕ ਐਨ-95 ਮਾਸਕ ਦੀ ਗਲਤ ਵਰਤੋਂ ਕਰ ਰਹੇ ਹਨ, ਖਾਸਕਰ ਉਨ੍ਹਾਂ ਜਿਨ੍ਹਾਂ ਵਿਚ ਸਾਂਹ ਲੈਣ ਵਾਲੇ ਵਾਲਵ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ”ਤੁਹਾਡੇ ਧਿਆਨ ਵਿਚ ਲਿਆਇਆ ਜਾਂਦਾ ਹੈ ਕਿ ਸਾਂਹ ਲੈਣ ਵਾਲੇ ਵਾਲਵ ਵਾਲਾ ਐਨ-95 ਮਾਸਕ ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਚੁੱਕੇ ਗਏ ਕਦਮਾਂ ਦੇ ਉੱਲਟ ਹੈ,ਕਿਉਂਕਿ ਇਹ ਵਾਇਰਸ ਨੂੰ ਮਾਸਕ ਦੇ ਬਾਹਰ ਆਉਣ ਤੋਂ ਨਹੀਂ ਰੋਕਦਾ। ਇਸ ਦੇ ਮੱਦੇਨਜ਼ਰ ਮੈ ਤੁਹਾਨੂੰ ਅਪੀਲ ਕਰਦਾ ਹਾਂ ਕਿ ਸਾਰੇ ਸਬੰਧਿਤ ਲੋਕਾਂ ਨੂੰ ਨਿਰਦੇਸ਼ ਦਿੱਤਾ ਜਾਵੇ ਕਿ ਉਹ ਫੇਸ ਕਵਰ ਦੇ ਇਸਤਮਾਲ ਦੀ ਪਾਲਣਾ ਕਰਨ ਅਤੇ ਐਨ-95 ਦੀ ਗਲਤ ਵਰਤੋਂ ਨੂੰ ਰੋਕਣ। ਜ਼ਿਕਰਯੋਗ ਹੈ ਕਿ ਐਨ-95 ਮਾਸਕ ਦੀ ਵਰਤੋਂ ਲੋਕ ਵੱਡੇ ਪੱਧਰ ਉੱਤੇ ਕਰ ਰਹੇ ਹਨ ਅਤੇ ਕੋਰੋਨਾ ਦੇ ਪ੍ਰਕੋਪ ਵਿਚਾਲੇ ਸਰਕਾਰ ਦੀ ਐਨ-95 ਮਾਸਕ ਨੂੰ ਲੈ ਕੇ ਦਿੱਤੀ ਚੇਤਾਵਨੀ ਬਹੁਤ ਮਹੱਤਵਪੂਰਨ ਹੋ ਜਾਂਦੀ ਹੈ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਇਹ ਲੋਕਾਂ ਨੂੰ ਇਹ ਅਪੀਲ ਕਰ ਚੁੱਕੀ ਹੈ ਕਿ ਉਹ ਮੂੰਹ ਨੂੰ ਢੱਕਣ ਲਈ ਘਰ ਵਿਚ ਬਣੇ(ਹੋਮ ਮੇਡ) ਮਾਸਕ ਦੀ ਵਰਤੋਂ ਕਰਨ ਅਤੇ ਇਸਨੂੰ ਰੋਜ਼ਾਨਾ ਧੋਣ।
