ਕੋਵਿਡ 19 : ਆਖਰੀ ਸਾਂਹ ਲੈ ਰਹੀ ਆਪਣੀ ਮਾਂ ਦੀ ਝਲਕ ਪਾਉਣ ਲਈ ਹਸਪਤਾਲ ਦੀ ਖਿੜਕੀ ‘ਤੇ ਚੜਿਆ ਬੇਟਾ, ਭਾਵੁਕ ਕਰ ਦੇਵੇਗੀ ਫੋਟੋ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਦੁਨੀਆ ਭਰ ਦੇ ਦੇਸ਼ਾਂ ਨੂੰ ਆਪਣੀ ਚਪੇਟ ਵਿਚ ਲੈ ਚੁੱਕੀ ਹੈ। ਇਸੇ ਵਿਚਾਲੇ ਵਿਸ਼ਵ ਭਰ ਤੋਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਦੁਨੀਆ ਭਰ ਦੇ ਦੇਸ਼ਾਂ ਨੂੰ ਆਪਣੀ ਚਪੇਟ ਵਿਚ ਲੈ ਚੁੱਕੀ ਹੈ। ਇਸੇ ਵਿਚਾਲੇ ਵਿਸ਼ਵ ਭਰ ਤੋਂ ਭਾਵੁਕ ਕਰਨ ਵਾਲੀਆਂ ਅਜਿਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਵਿਚ ਲੋਕ ਆਪਣੇ  ਮਾਂ-ਬਾਪ ਜਾਂ ਰਿਸ਼ਤੇਦਾਰਾਂ ਨੂੰ ਕੋਰੋਨਾ ਸੰਕਰਮਿਤ ਹੋਣ ਕਰਕੇ ਮਿਲ ਨਹੀਂ ਪਾ ਰਹੇ। ਅਜਿਹੀ ਹੀ ਇਕ ਦਿਲ ਦਖਾਉਣ ਵਾਲੀ ਤਸਵੀਰ ਫਿਲਸਤੀਨ ਤੋਂ ਸਾਹਮਣੇ ਆਈ ਹੈ, ਜਿੱਥੇ ਇਕ ਬੇਟਾ ਆਪਣੀ ਕੋਰੋਨਾ ਸੰਕਰਮਿਤ ਮਾਂ ਦੀ ਆਖਰੀ ਝਲਕ ਪਾਉਣ ਲਈ ਹਸਪਤਾਲ ਦੀ ਖਿੜਕੀ ਉੱਤੇ ਚੜ੍ਹ ਕੇ ਬੈਠਿਆ ਹੋਇਆ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਇਸ ਲੜਕੇ ਦੀ ਕੋਰੋਨਾ ਪਾਜ਼ੀਟਿਵ ਮਾਂ ਆਪਣੀ ਜ਼ਿੰਦਗੀ ਦੇ ਆਖਰੀ ਸਾਂਹ ਲੈ ਰਹੀ ਸੀ। ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਇਸ ਤਸਵੀਰ ਵਿਚ ਦੱਸਿਆ ਜਾ ਰਿਹਾ ਹੈ ਕਿ ਤਸਵੀਰ ਵਿਚ ਵਿਖਾਈ ਦੇ ਰਿਹਾ ਵਿਅਕਤੀ ਜਿਹਾਦ ਅਲ- ਸੁਵੈਤੀ ਹੈ, ਜੋ ਕਿ ਵੈਸਟ ਬੈਂਕ ਦੇ ਬੇਤ ਆਵਾ ਸ਼ਹਿਰ ਦਾ ਰਹਿਣ ਵਾਲਾ ਹੈ। ਜਿਹਾਦ ਦੀ 73 ਸਾਲਾਂ ਕੋਰੋਨਾ ਪੀੜਤ ਮਾਂ ਰਾਸ਼ਮੀ, ਸੁਵੈਤੀ ਹੋਬ੍ਰੋਨ ਸਟੇਟ ਹਸਪਤਾਲ ਵਿਚ ਦਾਖਲ ਸੀ ਅਤੇ ਉਸਦਾ ਇਲਾਜ ਚੱਲ ਰਿਹਾ ਸੀ। ਰਿਪੋਰਟਾਂ ਅਨੁਸਾਰ ਆਪਣੀ ਮਾਂ ਨੂੰ ਕੋਰੋਨਾ ਕਾਰਨ ਨਾ ਮਿਲਣ ਕਰਕੇ ਉਸਦੀ ਇਕ ਝੱਲਕ ਪਾਉਣ ਲਈ ਜਿਹਾਦ ਇਸ ਖਿੜਕੀ ਉੱਤੇ ਬੈਠ ਜਾਂਦਾ ਸੀ ਪਰ ਅਫਸੋਸ ਜਿਹਾਦ ਦੀ ਮਾਂ ਕੋਰੋਨਾ ਤੋਂ ਜੰਗ ਨਾ ਜਿੱਤ ਪਾਈ ਅਤੇ ਪਿਛਲੇ ਵੀਰਵਾਰ ਨੂੰ ਉਸਦੀ ਮੌਤ ਹੋ ਗਈ। ਇਹ ਤਸਵੀਰ ਸੋਸ਼ਲ ਮੀਡੀਆ ਉੱਤੇ ਸੱਭ ਤੋਂ ਪਹਿਲਾਂ ਮੁਹੰਮਦ ਸਾਫਾ ਨਾਮ ਦੇ ਇਕ ਮਨੁੱਖੀ ਅਧਿਕਾਰ ਕਾਰਕੁਨ ਨੇ ਸਾਂਝੀ ਕੀਤੀ ਹੈ ਅਤੇ ਲਿਖਿਆ ਹੈ ਕਿ  ”ਕੋਵਿਡ-19 ਨਾਲ ਸੰਕਰਮਿਤ ਇਕ ਫਿਲਸਤੀਨੀ ਮਹਿਲਾ ਦਾ ਬੇਟਾ ਹਰ ਰਾਤ ਆਪਣੀ ਮਾਂ ਨੂੰ ਦੇਖਣ ਲਈ ਹਸਪਤਾਲ ਦੇ ਕਮਰੇ ਦੀ ਛੱਤ ਉੱਤੇ ਚੜ੍ਹ ਜਾਂਦਾ, ਜਦੋਂ ਤੱਕ ਉਸ ਦਾ ਦੇਹਾਂਤ ਨਹੀਂ ਹੋ ਗਿਆ”

Leave a Reply

Your email address will not be published. Required fields are marked *