ਦਿੱਲੀ ਵਿਚ ਹਰ ਚੌਥਾ ਵਿਅਕਤੀ ਕੋਰੋਨਾ ਦੀ ਚਪੇਟ ‘ਚ! ਸੀਰੋ ਸਰਵੇਖਣ ਦੀ ਰਿਪੋਰਟ ਵਿਚ ਹੋਇਆ ਵੱਡਾ ਖੁਲਾਸਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੇਸ਼ ਵਿਚ ਕੋਰੋਨਾ ਮਹਾਂਮਾਰੀ ਤੇਜ਼ੀ ਨਾਲ ਲੋਕਾਂ ਨੂੰ ਆਪਣੀ ਚਪੇਟ ਵਿਚ ਲੈ ਰਹੀ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸ 11 ਲੱਖ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੇਸ਼ ਵਿਚ ਕੋਰੋਨਾ ਮਹਾਂਮਾਰੀ ਤੇਜ਼ੀ ਨਾਲ ਲੋਕਾਂ ਨੂੰ ਆਪਣੀ ਚਪੇਟ ਵਿਚ ਲੈ ਰਹੀ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸ 11 ਲੱਖ ਦਾ ਅੰਕੜਾ ਪਰ ਕਰ ਗਏ ਹਨ ਪਰ ਇਸੇ ਵਿਚਾਲੇ ਦਿੱਲੀ ਵਿਚ ਕਰਵਾਏ ਗਏ ਸੀਰੋ ਸਰਵੇਖਣ(Sero Survey) ਦੀ ਆਈ ਰਿਪੋਰਟ ਨੇ ਚਿੰਤਾਵਾ ਹੋਰ ਵੀ ਵਧਾ ਦਿੱਤੀਆਂ ਹਨ। ਦਰਅਸਲ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਰਾਜਧਾਨੀ ਵਿਚ ਹਰ ਚੌਥਾ ਵਿਅਕਤੀ ਕੋਰੋਨਾ ਸੰਕਰਮਿਤ ਹੋ ਚੁੱਕਿਆ ਹੈ ਅਤੇ 23.48 ਫੀਸਦੀ ਲੋਕਾਂ ਵਿਚ ਕੋਰੋਨਾ ਦੀ ਐਂਟੀ ਬਾਡੀ ਮੌਜੂਦ ਹਨ।ਵੱਡੀ ਗੱਲ ਇਹ ਹੈ ਇਨ੍ਹਾਂ ਵਿਚੋਂ ਜ਼ਿਆਦਾਤਰ ਲੋਕਾਂ ਵਿਚ ਕੋਰੋਨਾ ਦੇ ਲੱਛਣ ਨਹੀਂ ਪਾਏ ਗਏ ਹਨ

ਜਾਣਕਾਰੀ ਮੁਤਾਬਕ 27 ਜੂਨ ਤੋਂ 10 ਜੁਲਾਈ ਤੱਕ ਚੱਲੇ ਸੀਰੋ ਸਰਵੇਖਣ ਵਿਚ 21,387 ਸੈਂਪਲ ਲਏ ਗਏ। ਸੀਰੋਲਾਜੀ ਟੈਸਟ ਵਿਚ ਉਨ੍ਹਾਂ ਲੋਕਾਂ ਨੂੰ ਹੀ ਸ਼ਾਮਲ ਕੀਤਾ ਗਿਆ ਜਿਨ੍ਹਾਂ ਵਿਚ ਕੋਰੋਨਾ ਦਾ ਕੋਈ ਲੱਛਣ ਨਹੀਂ ਸੀ ਅਤੇ ਨਾ ਹੀ ਉਨ੍ਹਾਂ ਨੂੰ ਪਹਿਲਾਂ ਕੋਰੋਨਾ ਵਾਇਰਸ ਹੋਇਆ ਸੀ। ਸਾਰੇ ਸੈਂਪਲ ਨੈਸ਼ਨਲ ਸੈਂਟਰ ਫਾਰ ਡਿਸੀਜ਼ ਕੰਟਰੋਲ(ਐਨਸੀਡੀਸੀ) ਨੂੰ ਭੇਜੇ ਗਏ ਅਤੇ ਐਨਸੀਡੀਸੀ ਨੇ ਸੈਂਪਲਾਂ ਦੀ ਜਾਂਚ ਤੋਂ ਬਾਅਦ ਇਹ ਰਿਪੋਰਟ ਸੌਂਪੀ ਹੈ। ਇਹ ਇਕ ਤਰੀਕੇ ਦਾ ਰੈਂਡਮ ਸਰਵੇਖਣ ਸੀ ਜਿਸ ਵਿਚ ਦਿੱਲੀ ਦੇ 11 ਜ਼ਿਲ੍ਹਿਆਂ ਤੋਂ ਬਲੱਡ ਸੈਂਪਲ ਲਏ ਗਏ ਅਤੇ ਵੱਖ-ਵੱਖ ਉੱਮਰ ਦੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ।ਇਨ੍ਹਾਂ ਟੈਸਟਾਂ ਨੇ ਆਮ ਲੋਕਾਂ ਵਿਚ ਮੌਜੂਦ ਐਂਟੀਬਾਡੀ ਦੀ ਪਹਿਚਾਣ ਕੀਤੀ ਹੈ।

ਉੱਥੇ ਹੀ ਸਰਕਾਰ ਦਾ ਕਹਿਣਾ ਹੈ ਕਿ ਇਸ ਸਰਵੇਖਣ ਵਿਚ ਇਹ ਪਤਾ ਲਗਾਇਆ ਹੈ ਕਿ ਸੰਕਰਮਨ ਕਮਊਨਿਟੀ ਵਿਚ ਕਿੰਨਾ ਫੈਲਿਆ ਹੈ। ਹੁਣ ਕੋਰੋਨਾ ਨਾਲ ਨਜਿੱਠਣ ਲਈ ਨਵੇਂ ਸਿਰੇ ਤੋਂ ਰਣਨੀਤੀ ਬਣਾਈ ਜਾ ਸਕਦੀ ਹੈ। ਸੰਕਰਮਨ ਵੱਧਣ ਤੋਂ ਬਾਅਦ ਵੀ ਲੋਕਾਂ ਨੂੰ ਮਾਸਕ ਪਹਿਨਣਾ, ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨਾ ਜਰੂਰੀ ਹੈ।

 

Leave a Reply

Your email address will not be published. Required fields are marked *