CBSE 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੂੰ ਪ੍ਰੀਖਿਆ ਵੇਲੇ ਫਾਲੋਅ ਕਰਨਾ ਪਵੇਗਾ ਇਹ ਨਿਯਮ

ਚੰਡੀਗੜ੍ਹ- ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (CBSE) ਦੀ 10ਵੀਂ ਅਤੇ 12ਵੀਂ ਟਰਮ-1 ਦੀ ਪ੍ਰੀਖਿਆ (Examination) ਵਿਚ ਹਰੇਕ ਪ੍ਰਸ਼ਨ ਪੱਤਰ (Question paper) ਲਈ ਇਕ ਕੋਡ ਹੋਵੇਗਾ।…

ਚੰਡੀਗੜ੍ਹ- ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (CBSE) ਦੀ 10ਵੀਂ ਅਤੇ 12ਵੀਂ ਟਰਮ-1 ਦੀ ਪ੍ਰੀਖਿਆ (Examination) ਵਿਚ ਹਰੇਕ ਪ੍ਰਸ਼ਨ ਪੱਤਰ (Question paper) ਲਈ ਇਕ ਕੋਡ ਹੋਵੇਗਾ। ਇਸ ਨੂੰ ਖੋਲ੍ਹਣ ਲਈ ਸਕੂਲ ਪ੍ਰਿੰਸੀਪਲ (School principal) ਨੂੰ ਆਈ. ਡੀ. ਅਤੇ ਪਾਸਵਰਡ (Password) ਦਿੱਤਾ ਜਾਵੇਗਾ। ਹਰੇਕ ਪ੍ਰਸ਼ਨ ਪੱਤਰ ਲਈ ਇਕ ਨਵਾਂ ਆਈ. ਡੀ. ਅਤੇ ਪਾਸਵਰਡ ਹੋਵੇਗਾ। ਪ੍ਰਿੰਸੀਪਲਾਂ ਨੂੰ ਵਿਸ਼ੇ ਦੀ ਪ੍ਰੀਖਿਆ ਹੋਣ ਵਾਲੇ ਦਿਨ ਤੋਂ ਇਕ ਘੰਟਾ ਪਹਿਲਾਂ ਆਈ. ਡੀ. ਅਤੇ ਪਾਸਵਰਡ ਮਿਲ ਜਾਵੇਗਾ। ਇੰਨਾ ਹੀ ਨਹੀਂ, ਪ੍ਰਸ਼ਨ ਪੱਤਰ ਨੂੰ ਡਾਊਨਲੋਡ ਕਰਨ ਲਈ, ਤੁਹਾਨੂੰ 7 ਸਟੈਪਸ ਵਿਚੋਂ ਲੰਘਣਾ ਹੋਵੇਗਾ। ਸੀ. ਬੀ. ਐੱਸ. ਈ. ਦੀ ਟਰਮ-1 ਮੁੱਖ ਵਿਸ਼ਿਆਂ ਦੀ ਪ੍ਰੀਖਿਆ 30 ਨਵੰਬਰ ਤੋਂ ਸ਼ੁਰੂ ਹੋਵੇਗੀ। 10ਵੀਂ ਦੀ ਪ੍ਰੀਖਿਆ 30 ਨਵੰਬਰ ਅਤੇ 12ਵੀਂ ਦੀ ਪ੍ਰੀਖਿਆ 1 ਦਸੰਬਰ ਤੋਂ ਹੋਵੇਗੀ। 

Also Read: ਪੈਨਸ਼ਨਰਾਂ ਲਈ ਅਹਿਮ ਖਬਰ, ਸਰਕਾਰ ਨੇ ਬਦਲਿਆ ਇਹ ਨਿਯਮ

ਇਸ ਵਾਰ ਪ੍ਰਸ਼ਨ ਪੱਤਰ ਆਨਲਾਈਨ ਹੀ ਭੇਜਿਆ ਜਾਵੇਗਾ। ਪ੍ਰਸ਼ਨ ਪੱਤਰ ਨੂੰ ਸੁਰੱਖਿਅਤ ਰੱਖਣ ਲਈ ਹਰੇਕ ਪ੍ਰਸ਼ਨ ਪੱਤਰ ਨੂੰ ਇਕ ਕੋਡ ਨੰਬਰ ਦਿੱਤਾ ਗਿਆ ਹੈ। ਇਹ ਕੋਡ ਨੰਬਰ ਸਕੂਲ ਦੇ ਪ੍ਰਿੰਸੀਪਲ ਵੱਲੋਂ ਹੀ ਖੋਲ੍ਹਿਆ ਜਾਵੇਗਾ। ਸੰਯਮ ਭਾਰਦਵਾਜ ਕੰਟਰੋਲਰ ਪ੍ਰੀਖਿਆ ਨੇ ਦੱਸਿਆ ਕਿ ਪ੍ਰਸ਼ਨ ਪੱਤਰ ਆਨਲਾਈਨ ਭੇਜੇ ਜਾਣਗੇ। ਪ੍ਰਸ਼ਨ ਪੱਤਰ ਪ੍ਰਿੰਸੀਪਲ ਵੱਲੋਂ ਹੀ ਖੋਲ੍ਹਿਆ ਜਾਵੇਗਾ, ਜਿਨ੍ਹਾਂ ਸਕੂਲਾਂ ਵਿਚ ਪ੍ਰਿੰਸੀਪਲ ਨਹੀਂ, ਉੱਥੇ ਕੋਈ ਪ੍ਰੀਖਿਆ ਕੇਂਦਰ ਨਹੀਂ ਹੈ। ਹਰੇਕ ਪ੍ਰਿੰਸੀਪਲ ਦੀ ਮੇਲ ਆਈ. ਡੀ. ਲੈ ਲਈ ਗਈ ਹੈ। 

Also Read: ਭਾਰਤੀ ਫ਼ੌਜ ’ਚ ਨਿਕਲੀਆਂ ਭਰਤੀਆਂ, ਇਸ ਵੈੱਬਸਾਈਟ ਰਾਹੀਂ ਕਰੋ ਅਪਲਾਈ

ਆਈ. ਡੀ. ਅਤੇ ਪਾਸਵਰਡ ਉਸੇ ’ਤੇ ਭੇਜਿਆ ਜਾਵੇਗਾ। ਪ੍ਰਸ਼ਨ ਪੱਤਰ ਡਾਊਨਲੋਡ ਕਰਨ ਤੋਂ ਬਾਅਦ ਪ੍ਰਿੰਸੀਪਲ ਵੱਲੋਂ ਕਲਾਸ ਵਾਈਜ਼ ਲਿਫ਼ਾਫ਼ਾ ਤਿਆਰ ਕੀਤਾ ਜਾਵੇਗਾ। ਇਕ ਲਿਫ਼ਾਫ਼ੇ ਵਿਚ 12 ਉਮੀਦਵਾਰਾਂ ਲਈ ਪ੍ਰਸ਼ਨ ਪੱਤਰ ਹੋਵੇਗਾ। ਟਰਮ-1 ਦੀ ਪ੍ਰੀਖਿਆ ਲਈ ਸਕੂਲ ਦੇ ਪ੍ਰਿੰਸੀਪਲ ਨੂੰ ਸੈਂਟਰ ਸੁਪਰਡੈਂਟ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਪ੍ਰੀਖਿਆ ਕੇਂਦਰਾਂ ’ਤੇ ਆਬਜ਼ਰਵਰ ਦੀ ਨਿਯੁਕਤੀ ਸੀ. ਬੀ. ਐੱਸ. ਈ. ਵੱਲੋਂ ਕੀਤੀ ਜਾਵੇਗੀ। ਹਰੇਕ ਕੇਂਦਰ ਲਈ ਇਕ ਆਬਜ਼ਰਵਰ ਹੋਵੇਗਾ। ਇਸ ਦੀ ਜ਼ਿੰਮੇਵਾਰੀ ਸਬੰਧਤ ਖੇਤਰੀ ਸੀ. ਬੀ. ਐੱਸ. ਈ. ਦਫ਼ਤਰ ਨੂੰ ਦਿੱਤੀ ਗਈ ਹੈ।

Also Read: ਕਿਸਾਨਾਂ-ਮਜ਼ਦੂਰਾਂ ਦੀ ਲੜਾਈ ਲਈ ਇਕ ਹੋਰ ਪਾਰਟੀ ਲਾਂਚ, ਸਾਰੀਆਂ 117 ਸੀਟਾਂ ‘ਤੇ ਲੜੇਗੀ ਚੋਣ

Leave a Reply

Your email address will not be published. Required fields are marked *