ਚੰਡੀਗੜ੍ਹ: ਪੰਜਾਬ ਕਾਂਗਰਸ ਦਾ ਕਲੇਸ਼ ਰੁਕਣ ਦਾ ਨਾਂ ਨਹੀਂ ਲੈ ਰਿਹਾ। ਅੱਜ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਉਨ੍ਹਾਂ ਨੂੰ 78 ਵਿਧਾਇਕਾਂ ਵਲੋਂ ਉਨ੍ਹਾਂ ਨੂੰ ਲਿਖਤੀ ਰੂਪ ਵਿਚ ਪੰਜਾਬ ਮੁੱਖ ਮੰਤਰੀ ਨੂੰ ਬਦਲਣ ਲਈ ਕਿਹਾ ਗਿਆ ਸੀ। ਇਸ ਤੋਂ ਬਾਅਦ ਹੁਣ ਸਾਬਕਾ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਸੀਨੀਅਰ ਆਗੂਆਂ ਉੱਤੇ ਸ਼ਬਦੀ ਹਮਲਾ ਬੋਲਿਆ ਹੈ।
Also Read: ਸਿੱਧੂ ਦੇ ਨਰਮ ਪਏ ਤੇਵਰ, ਕਿਹਾ-ਅਹੁਦਾ ਹੋਵੇ, ਨਾ ਹੋਵੇ, ਰਾਹੁਲ ਤੇ ਪ੍ਰਿਅੰਕਾ ਗਾਂਧੀ ਦੇ ਰਹਾਂਗਾ ਨਾਲ’
ਕੈਪਟਨ ਅਮਰਿੰਦਰ ਸਿੰਘ ਨੇ ਅੱਜ ਟਵੀਟ ਕਰਕੇ ਕਿਹਾ ਕਿ ‘ਗਲਤੀਆਂ ਦੀ ਕੁੱਲ ਕਾਮੇਡੀ। ਕੱਲ੍ਹ ਹਰੀਸ਼ ਰਾਵਤ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ 43 ਵਿਧਾਇਕਾਂ ਨੇ ਕਾਂਗਰਸ ਇੰਡੀਆ ਲੀਡਰਸ਼ਿਪ ਨੂੰ ਚਿੱਠੀ ਲਿਖੀ ਹੈ। ਅੱਜ ਸੁਰਜੇਵਾਲਾ ਕਹਿੰਦੇ ਕਿ ਇਹ 78 ਸਨ। ਅੱਗੇ ਉਹ ਕਹਿਣਗੇ ਕਿ 117 ਨੇ ਮੇਰੇ ਵਿਰੁੱਧ ਲਿਖਿਆ! ਮੈਨੂੰ ਲਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਕਾਮਿਕ ਥੀਏਟਰਿਕਸ ਨੇ ਉਨ੍ਹਾਂ ਨੂੰ ਪ੍ਰਭਾਵਤ ਕੀਤਾ ਹੈ।
Also Read: ਮਸ਼ਹੂਰ ਪਾਕਿਸਤਾਨੀ ਕਾਮੇਡੀਅਨ ਉਮਰ ਸ਼ਰੀਫ ਦਾ ਦੇਹਾਂਤ, ਕਪਿਲ ਸ਼ਰਮਾ ਨੇ ਜਤਾਇਆ ਦੁੱਖ
ਦੱਸ ਦਈਏ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਛੱਡਣ ਤੋਂ ਬਾਅਦ ਕਾਂਗਰਸ ਦੇ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਨੇ ਦਾਅਵਾ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਬਦਲਣ ਦਾ ਫੈਸਲਾ ਪਾਰਟੀ ਵਿਧਾਇਕਾਂ ਦੇ ਕਹਿਣ ’ਤੇ ਲਿਆ ਗਿਆ। ਸੁਰਜੇਵਾਲਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਪੱਧਰ ’ਤੇ ਫੈਸਲਾ ਨਹੀਂ ਲਿਆ, ਪੰਜਾਬ ਦੇ 78 ਵਿਧਾਇਕਾਂ ਨੇ ਮੁੱਖ ਮੰਤਰੀ ਬਦਲਣ ਲਈ ਲਿਖਤੀ ਰੂਪ ’ਚ ਦਿੱਤਾ ਸੀ। ਉਨ੍ਹਾਂ ਕਿਹਾ ਜੇ ਮੁੱਖ ਮੰਤਰੀ ਨਹੀਂ ਬਦਲਦੇ ਤਾਂ ਕਿਹਾ ਜਾਂਦਾ ਕਿ ਕਾਂਗਰਸ ਇਕ ਤਾਨਾਸ਼ਾਹ ਹੈ, ਇਕ ਪਾਸੇ 78 ਵਿਧਾਇਕ ਹਨ ਅਤੇ ਇਕ ਪਾਸੇ ਸਿਰਫ ਮੁੱਖ ਮੰਤਰੀ ਹਨ, ਇਸ ਲਈ ਪਾਰਟੀ ਨੂੰ ਇਹ ਫ਼ੈਸਲਾ ਲੈਣਾ ਪਿਆ।
Also Read: WhatsApp ਨੇ 20 ਲੱਖ ਤੋਂ ਵਧੇਰੇ ਭਾਰਤੀ ਯੂਜ਼ਰ ਕੀਤੇ ਬੈਨ! ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀ



