ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ‘ਚ ਕਾਂਗਰਸ ਪਾਰਟੀ ਨੇ ਆਪਣਾ ਚੰਗਾ ਪ੍ਰਦਰਸ਼ਨ ਦਿਖਾਇਆ ਪਰ ਪੰਜਾਬ ‘ਚ ਕਾਂਗਰਸ ਦਾ ਮਿਸ਼ਨ 13 ਸਫਲ ਨਾ ਹੋ ਸਕਿਆ। ਉੱਥੇ ਹੀ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਇਸ ਦਾ ਸਾਰਾ ਠੀਕਰਾ ਸਿੱਧੂ ਦੇ ਸਿਰ ਤੇ ਭੰਨ੍ਹ ਦਿੱਤਾ ਹੈ। ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਤੇ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ ਨਵਜੋਤ ਸਿੰਘ ਸਿੱਧੂ ਆਪਣਾ ਵਿਭਾਗ ਸਹੀ ਢੰਗ ਨਾਲ ਚਲਾ ਨਹੀਂ ਪਾ ਰਹੇ ਹਨ।
ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਸ਼ਹਿਰੀ ਵਿਕਾਸ ਦੇ ਕੰਮਾਂ ਚ ਵੀ ਕਮੀ ਦੇਖਣ ਨੂੰ ਮਿਲੀ ਹੈ। ਨਾਲ ਹੀ ਉਹਨਾਂ ਨੇ ਸਿੱਧੂ ਦੇ ਮਾਮਲੇ ਨੂੰ ਕਾਂਗਰਸ ਹਾਈਕਮਾਨ ਅੱਗੇ ਰੱਖਣ ਦੀ ਵੀ ਗੱਲ ਆਖੀ।
ਦੱਸਣਯੋਗ ਗੱਲ ਹੈ ਕਿ ਕੈਪਟਨ ਨੇ ਇਸ ਤੋਂ ਪਹਿਲਾ ਕਿਹਾ ਸੀ ਕਿ ਜੇਕਰ ਨਵਜੋਤ ਸਿੰਘ ਸਿੱਧੂ ਕੁਝ ਸਮੇਂ ਲਈ ਰੁਕ ਕੇ ਆਪਣੇ ਮਤਭੇਦ ਜਾਹਿਰ ਕਰ ਦਿੰਦੇ ਤਾਂ ਉਹਨਾਂ ਦਾ ਮਿਸ਼ਨ 13 ਅਸਫਲ ਸਾਬਿਤ ਨਾ ਹੁੰਦਾ। ਉੱਥੇ ਹੀ ਉਹਨਾਂ ਨੇ ਸਿੱਧੂ ਤੇ ਬਾਜਵਾ ਦੀ ਜੱਫੀ ਤੇ ਕਿਹਾ ਕਿ ਸਾਡੇ ਜਵਾਨਾਂ ਨੂੰ ਮਾਰਨ ਦਾ ਆਦੇਸ਼ ਦੇਣ ਵਾਲੇ ਲੋਕਾਂ ਨੂੰ ਜੱਫੀ ਪਾਉਣਾ ਲੋਕ ਬਰਦਾਸ਼ਤ ਨਹੀਂ ਕਰਨਗੇ।


