ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਕੈਨੇਡਾ ਵਿੱਚ, ਅੰਮ੍ਰਿਤਸਰ ਦੇ ਇੱਕ ਪੰਜਾਬੀ ਨੌਜਵਾਨ ਨੇ ਜਲੰਧਰ ਦੇ ਨੂਰਮਹਿਲ ਦੀ ਰਹਿਣ ਵਾਲੀ ਲੜਕੀ ਦਾ ਗੋਲੀ ਮਾਰ ਕੇ ਕਤਲ਼ ਕਰ ਦਿੱਤਾ, ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ। ਦੋਵੇਂ ਲਾਸ਼ਾਂ ਇਕੋ ਅਪਾਰਟਮੈਂਟ ਦੇ ਬੇਸਮੈਂਟ ਵਿਚੋਂ ਬਰਾਮਦ ਹੋਇਆਂ। ਦੱਸਿਆ ਜਾ ਰਿਹਾ ਹੈ ਕਿ, ਦੋਵੇਂ ਇਕ ਦੂਜੇ ਦੇ ਕਰੀਬੀ ਦੋਸਤ ਸਨ। ਨੌਜਵਾਨ ਦੇ ਅਜਿਹਾ ਕਦਮ ਉਠਾਉਂਣ ਦਾ ਕਾਰਨ ਕੀ ਸੀ? ਇਸ ਦਾ ਹਲੇ ਖੁਲਾਸਾ ਨਹੀਂ ਹੋਇਆ ਹੈ।
ਕੈਨੇਡੀਅਨ ਸ਼ਹਿਰ ਬਰੈਂਪਟਨ ਵਿੱਚ, ਪੁਲਿਸ ਨੂੰ ਦੁਪਹਿਰ 2 ਵਜੇ ਇੱਕ ਅਪਾਰਟਮੈਂਟ ਦੇ ਤਹਿਖ਼ਾਨੇ ਤੋਂ ਇੱਕ ਨੌਜਵਾਨ ਪੰਡੇ ਅਤੇ ਕੁੜੀ ਦੀ ਲਾਸ਼ਾਂ ਮਿਲੀਆਂ, ਜਿਸ ਦੀ ਪਛਾਣ 27 ਸਾਲਾ ਸ਼ਰਨਜੀਤ ਕੌਰ ਅਤੇ 35 ਸਾਲਾ ਨਵਦੀਪ ਸਿੰਘ ਵਜੋਂ ਹੋਈ, ਜੋ ਕਿ ਪਿੰਡ ਖਿਲਕੀਆਂ ਵਾਸੀ ਅੰਮ੍ਰਿਤਸਰ ਤੋਂ ਹੈ ਅਤੇ ਕੁੜੀ ਜਲੰਧਰ ਜ਼ਿਲ੍ਹੇ ਦੇ ਨੂਰਮਹਿਲ ਦੇ ਪਿੰਡ ਭੰਡਾਲਾ ਤੋਂ ਕੈਨੇਡਾ ਵਿਖੇ ਵਸੇ ਸੀ। ਨਵਦੀਪ ਉਸੇ ਅਪਾਰਟਮੈਂਟ ਵਿਚ ਰਹਿੰਦਾ ਸੀ, ਜਿੱਥੇ ਦੋਵਾਂ ਦੀਆਂ ਲਾਸ਼ਾਂ ਮਿਲੀਆਂ ਹਨ। ਪੁਲਿਸ ਨੇ ਦੱਸਿਆ ਕਿ, ਸ਼ਰਨਜੀਤ ਕੋਲ ਕੈਨੇਡਾ ਦਾ ਪੀਆਰ ਸੀ, ਜਦੋਂ ਕਿ ਨਵਦੀਪ ਨੇ ਹਾਲ ਹੀ ਵਿੱਚ ਪੀਆਰ ਲਈ ਅਰਜ਼ੀ ਦਾਇਰ ਕੀਤੀ ਸੀ।
ਕੈਨੇਡੀਅਨ ਮੀਡੀਆ ਦੇ ਅਨੁਸਾਰ ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਲੱਗਿਆ ਹੈ ਕਿ, ਸ਼ਰਨਜੀਤ ਅਤੇ ਨਵਦੀਪ ਦੀ ਦੋਸਤੀ ਬਹੁਤ ਡੂੰਗੀ ਸੀ। ਦੋਵਾਂ ਦੇ ਵਿਵਾਦ ਨੂੰ ਲੈਕੇ ਪੂਰੀ ਅਸਲ ਘਟਨਾ ਬਾਰੇ ਪਤਾ ਨਹੀਂ ਚੱਲ ਸੱਕਿਆ ਹੈ। ਬਹਿਰਹਾਲ, ਪੁਲਿਸ ਇਸ ਘਟਨਾ ਦੇ ਸਹੀ ਕਾਰਨਾਂ ਬਾਰੇ ਪਤਾ ਲਗਾਉਣ ਦੀ ਜਾਂਚ ਕਰ ਰਹੀ ਹੈ। ਦੂਜੇ ਪਾਸੇ, ਸ਼ਰਨਜੀਤ ਦੇ ਪਿਤਾ, ਜੋ ਇੱਥੇ ਨੂਰਮਹਿਲ ਵਿੱਚ ਘੜੀਆਂ ਦੀ ਦੁਕਾਨ ਚਲਾਉਂਦੇ ਹਨ, ਨੇ ਕਿਹਾ ਕਿ ਕੈਨੇਡੀਅਨ ਪੁਲਿਸ ਨੂੰ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨੀ ਚਾਹੀਦੀ ਹੈ। ਉਨ੍ਹਾਂ ਇੱਛਾ ਜਤਾਈ ਕਿ ਉਹ ਆਪਣੀ ਧੀ ਦੇ ਅੰਤਮ ਸੰਸਕਾਰ ਪਿੰਡ ਵਿੱਚ ਹੀ ਕਰਨਾ ਚਾਹੁੰਦੇ ਹਨ।

