ਬਾਕਸਿੰਗ ਕੋਚ ਨੇ 15 ਸਾਲ ਦੀ ਨਾਬਾਲਿਗ ਲੜਕੀ ਨਾਲ ਕੀਤੀਆਂ ਅਸ਼ਲੀਲ ਹਰਕਤਾਂ

ਜਲੰਧਰ – ਇਥੇ ਇਕ ਕੋਚ ਵਲੋਂ 11ਵੀਂ ਜਮਾਤ ਵਿਚ ਪੜ੍ਹਦੀ ਲੜਕੀ ਨਾਲ ਅਸ਼ਲੀਲ ਹਰਕਤਾਂ (sexually assaults) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੋਚ ਵਿਰੁੱਧ ਪੁਲਿਸ…

ਜਲੰਧਰ – ਇਥੇ ਇਕ ਕੋਚ ਵਲੋਂ 11ਵੀਂ ਜਮਾਤ ਵਿਚ ਪੜ੍ਹਦੀ ਲੜਕੀ ਨਾਲ ਅਸ਼ਲੀਲ ਹਰਕਤਾਂ (sexually assaults) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੋਚ ਵਿਰੁੱਧ ਪੁਲਿਸ (Police) ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਵਿੱਢੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਦਕੋਹਾ ਪੁਲਸ (Police) ਨੇ ਦੱਸਿਆ ਕਿ ਮਹਿਲਾ ਪੁਲਸ ਅਧਿਕਾਰੀ (Women police officer) ਐੱਸ. ਆਈ. ਨੇ ਥਾਣੇ ਅਧੀਨ ਪੈਂਦੇ ਇਕ ਇਲਾਕੇ ਦੀ ਰਹਿਣ ਵਾਲੀ ਪੀੜਤ 16 ਸਾਲਾ ਲੜਕੀ ਦੇ ਬਿਆਨਾਂ ’ਤੇ ਬਾਕਸਿੰਗ ਕੋਚ ਵਿਵੇਕ ਯਾਦਵ (Coach Vivek Yadav) ਪੁੱਤਰ ਰਾਜਿੰਦਰ ਨਾਥ ਯਾਦਵ ਵਾਸੀ ਸ਼ਾਸਤਰੀ ਨਗਰ, ਸਰੋਜਨੀ ਪਾਲ ਦਿੱਲੀ, ਹਾਲ ਵਾਸੀ ਅਰਮਾਨ ਨਗਰ ਦਕੋਹਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਕੇਸ ਦਰਜ ਕੀਤੇ ਜਾਣ ਦੇ ਤੁਰੰਤ ਬਾਅਦ ਮੁਲਜ਼ਮ ਵਿਵੇਕ ਯਾਦਵ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੂੰ ਭਲਕੇ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ। ਚੌਂਕੀ ਇੰਚਾਰਜ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਲੜਕੀ ਨੇ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਕਿਹਾ ਕਿ ਉਹ ਬਾਕਸਿੰਗ ਦੀ ਖਿਡਾਰਣ ਹੈ ਅਤੇ ਉਹ ਵਿਵੇਕ ਯਾਦਵ ਕੋਲੋਂ ਟਰੇਨਿੰਗ ਲੈਂਦੀ ਸੀ, ਜਿਹੜਾ ਕਿ ਉਸ ਨੂੰ ਸੋਨੀਪਤ ਮੈਚ ਖੇਡਣ ਲਈ ਲੈ ਕੇ ਗਿਆ। ਉਥੇ ਉਸ ਨੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ।
ਇਸ ਤੋਂ ਪਹਿਲਾਂ ਵੀ ਉਹ ਉਸ ਨੂੰ ਅਰਮਾਨ ਨਗਰ ਸਥਿਤ ਕਮਰੇ ਵਿਚ ਕੋਚਿੰਗ ਦਿੰਦਾ ਸੀ ਤਾਂ ਉਸ ਦੌਰਾਨ ਵੀ ਉਹ ਉਸ ਨਾਲ ਗਲਤ ਹਰਕਤਾਂ ਕਰਦਾ ਰਹਿੰਦਾ ਸੀ। ਇੰਨਾ ਹੀ ਨਹੀਂ, ਉਸ ਨੂੰ ਕੱਪੜੇ ਲਾਹ ਕੇ ਵਜ਼ਨ ਕਰਨ ਲਈ ਵੀ ਮਜਬੂਰ ਕਰਦਾ ਸੀ। ਉਸ ਨੇ ਸ਼ਰਮ ਮਹਿਸੂਸ ਕਰਦਿਆਂ ਇਹ ਗੱਲ ਕਿਸੇ ਨੂੰ ਨਹੀਂ ਦੱਸੀ ਪਰ ਉਸ ਦੀਆਂ ਅਜਿਹੀਆਂ ਹਰਕਤਾਂ ਕਾਰਨ ਉਸ ਦਾ ਆਪਣੀ ਪੜ੍ਹਾਈ ਅਤੇ ਖੇਡ ਵੱਲ ਧਿਆਨ ਨਹੀਂ ਲੱਗ ਰਿਹਾ ਸੀ। ਉਸ ਨੇ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ ਅਤੇ ਉਸ ਦੇ ਨਾਲ ਦਕੋਹਾ ਪੁਲਸ ਚੌਂਕੀ ਜਾ ਕੇ ਸ਼ਿਕਾਇਤ ਦਰਜ ਕਰਵਾਈ।

Leave a Reply

Your email address will not be published. Required fields are marked *