ਚੰਡੀਗੜ੍ਹ : ਆਪਣੀ ਮੰਗਾਂ ਨੂੰ ਲੈਕੇ ਲਗਤਾਰ ਪ੍ਰਰਦਰਸ਼ਨ ਕਰ ਰਹੇ ਕੱਚੇ ਅਧਿਆਪਕਾਂ ਨੇ ਚੰਨੀ ਸਰਕਾਰ ਖਿਲਾਫ ਮੋਰਚਾ ਖੋਲ ਦਿੱਤਾ ਹੈ। ਦਰਅਸਲ ਖਰੜ ‘ਚ ਟਾਵਰ ‘ਤ ਚੜ੍ਹੇ ਕੱਚੇ ਅਧਿਆਪਕਾਂ ਨੂੰ ਆਪਣੀ ਅਵਾਜ਼ ਬੁਲੰਦ ਕਰਨ ਲਈ ਸਾਰੇ ਅਧਿਆਪਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਆਪਣੇ ਮੁੱਦੇ ਦਾ ਹੱਲ ਕਰਨਾ ਹੈ ਤਾਂ ਜਲਦ ਹੀ ਉਥੇ ਪਹੁੰਚੋ।
Also Read : ਦਿੱਲੀ ਵਾਸੀਆਂ ਲਈ ਖੁਸ਼ਖਬਰੀ, 8 ਰੁਪਏ ਸਸਤਾ ਹੋਇਆ ਪੈਟਰੋਲ
ਇਸ ਦੌਰਾਨ ਟਾਵਰ ‘ਤੇ ਚੜ੍ਹੇ ਅਧਿਆਪਕ (Teacher’s Protest) ਨੂੰ ਮਿਲਣ ਲਈ ਬਾਕੀ ਅਧਿਆਪਕ ਪਹੁੰਚੇ ਤਾਂ ਪੁਲਿਸ ਨਾਲ ਉਨ੍ਹਾਂ ਦੀ ਝੜਪ ਹੋ ਗਈ।ਅਧਿਆਪਕਾਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਕਿ ਉਨ੍ਹਾਂ ਨੂੰ ਟੈਂਕੀ ਦੇ ਕੋਲ ਜਾਣ ਦਿੱਤਾ ਜਾਵੇ ਪਰ ਪੁਲਿਸ ਵੱਲੋਂ ਅਧਿਆਪਕਾਂ ਨੂੰ ਖਦੇੜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਅਧਿਆਪਕਾਂ ਨੇ ਪੰਜਾਬ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਿਦਿਆਂ ਕਿਹਾ ਕਿ ਪੰਜਾਬ ਸਰਕਾਰ ਖੁਦ ਨੂੰ ਲੋਕਾਂ ਦਾ ਮਸੀਹਾ ਦੱਸਦੀ ਹੈ।
Also Read : ਭਾਰਤ-ਪਾਕਿਸਤਾਨ ਸਰਹੱਦ ‘ਤੇ ਡਰੋਨ ਮਿਲਣ ਨਾਲ ਮਚਿਆ ਹੜਕੰਪ, ਜਾਂਚ ‘ਚ ਜੁਟੀ BSF
ਸਰਕਾਰ ਵੱਲੋਂ ਕਿਹਾ ਜਾਂਦਾ ਹੈ ਕਿ ਅਸੀ ਔਰਤਾਂ ਨੂੰ ਰੋਜ਼ਗਾਰ ਦਿੰਦੇ ਹਾਂ ਅਤੇ ਅੱਜ ਇਹ ਹੀ ਔਰਤਾਂ ਰੋਜ਼ਗਾਰ ਦੀ ਮੰਗ ਨੂੰ ਲੈਕੇ ਟਾਵਰਾਂ ‘ਤੇ ਚੱੜ੍ਹ ਕੇ ਬੈਠੀਆਂ ਹਨ। ਬੜੇ ਹੀ ਸ਼ਰਮ ਦੀ ਗੱਲ ਹੈ ਕਿ ਸਰਕਾਰ ਸਾਨੂੰ ਪੱਕਾ ਰੋਜ਼ਗਾਰ ਨਹੀਂ ਦੇ ਰਹੀ ਹੈ।ਇਸ ਦੌਰਾਨ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਦੇ ਨਾਰੇ ਲਾਏ ਗਏ।



