ਵਿਧਾਇਕਾਂ ਵਲੋਂ ਕੇਂਦਰ ਖਿਲਾਫ਼ ਬੋਲਣ ਤੋਂ ਬਾਅਦ ਭਾਜਪਾ ਦੇ ਅਸ਼ਵਨੀ ਸ਼ਰਮਾ ਨੇ ਦਿੱਤੇ ਜਵਾਬ

ਚੰਡੀਗੜ੍ਹ : ਚੰਡੀਗੜ੍ਹ (Chandiagarh) ਦੇ ਮੁੱਦੇ ‘ਤੇ ਭਾਜਪਾ ਨੇ ਪੰਜਾਬ ਦੀ ਸੀ.ਐੱਮ. ਭਗਵੰਤ ਮਾਨ (CM of Punjab Bhagwant Mann) ਸਰਕਾਰ ਨੂੰ ਘੇਰਿਆ। ਵਿਧਾਨ ਸਭਾ ਵਿਚ…

ਚੰਡੀਗੜ੍ਹ : ਚੰਡੀਗੜ੍ਹ (Chandiagarh) ਦੇ ਮੁੱਦੇ ‘ਤੇ ਭਾਜਪਾ ਨੇ ਪੰਜਾਬ ਦੀ ਸੀ.ਐੱਮ. ਭਗਵੰਤ ਮਾਨ (CM of Punjab Bhagwant Mann) ਸਰਕਾਰ ਨੂੰ ਘੇਰਿਆ। ਵਿਧਾਨ ਸਭਾ ਵਿਚ ਚੰਡੀਗੜ੍ਹ (Chandigarh in the Vidhan Sabha) ਪੰਜਾਬ ਨੂੰ ਦੇਣ ਦੇ ਹੱਕ ਵਿਚ ਪ੍ਰਸਤਾਵ ਤੋਂ ਬਾਅਦ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ (Punjab President Ashwani Sharma) ਜਮ ਕੇ ਵਰ੍ਹੇ। ਸ਼ਰਮਾ ਨੇ ਕਿਹਾ ਕਿ ਅੱਜਕਲ ਰਿਵਾਜ਼ ਹੀ ਚੱਲ ਪਿਆ ਹੈ ਕਿ ਆਪਣੀ ਨਾਕਾਮੀ ਛੁਪਾਉਣੀ ਹੋਵੇ ਤਾਂ ਕੇਂਦਰ ‘ਤੇ ਹਾਏ-ਤੌਬਾ ਮਚਾਉਣੀ ਸ਼ੁਰੂ ਕਰ ਦਿਓ। ਅਜਿਹਾ ਹੀ ਅੱਜ ਪੰਜਾਬ ਵਿਧਾਨ ਸਭਾ (Punjab Vidhan Sabha) ਵਿਚ ਦੇਖਣ ਨੂੰ ਮਿਲਿਆ। ਉਨ੍ਹਾਂ ਨੇ ਕਿਹਾ ਕਿ ਅੱਜ 1 ਅਪ੍ਰੈਲ ਸੀ। ਪੰਜਾਬ ਦੀਆਂ ਭੈਣਾਂ 1-1 ਹਜ਼ਾਰ ਅਕਾਉਂਟ ਵਿਚ ਆਉਣ ਦਾ ਇੰਤਜ਼ਾਰ ਕਰ ਰਹੀ ਸੀ। 300 ਯੂਨਿਟ ਫ੍ਰੀ ਬਿਜਲੀ ਮਿਲਣੀ ਸ਼ੁਰੂ ਹੋਣੀ ਸੀ। ਇਹ ਸਭ ਨਾ ਕਰਨਾ ਪਵੇ, ਇਸ ਲਈ ਸਪੈਸ਼ਲ ਸੈਸ਼ਨ ਬੁਲਾ ਕੇ ਲੋਕਾਂ ਦਾ ਧਿਆਨ ਭਟਕਾਇਆ ਗਿਆ। ਸਾਡਾ ਪਹਿਲੇ ਦਿਨ ਤੋਂ ਸਟੈਂਡ ਹੈ ਕਿ ਚੰਡੀਗੜ੍ਹ ਪੰਜਾਬ ਦਾ ਹੈ। Also Read : ਜਨਮ ਦਿਨ ‘ਤੇ CM ਤੇ DGP ਭੇਜਣਗੇ ਕਾਰਡ, ਫੋਰਸ ਦਾ ਹੌਸਲਾ ਵਧਾਉਣ ਦੀ ਕਵਾਇਦ

ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ 'ਚ ਅਸ਼ਵਨੀ ਸ਼ਰਮਾ ਨੇ ਚੁੱਕੇ ਸਵਾਲ, ਕਿਹਾ ਸਰਕਾਰ ਦੀ  ਮਨਸ਼ਾ 'ਤੇ ਸ਼ੱਕ
ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮਾਨ ਸਰਕਾਰ ਦੱਸੇ ਕਿ ਸੈਂਟਰਲ ਸਰਵਿਸ ਰੂਲਸ ਲਾਗੂ ਕਰਨ ਨਾਲ ਪੰਜਾਬ ਮੁੜ ਵਸੇਬਾ ਐਕਟ ਦੀ ਕਿਸ ਧਾਰਾ ਦੀ ਉਲੰਘਣਾ ਹੋਈ? ਉਨ੍ਹਾਂ ਨੇ ਵਿਧਾਇਕ ਹੋਣ ਨਾਤੇ ਵੀ ਵਿਧਾਨ ਸਭਾ ਵਿਚ ਪੁੱਛਿਆ ਪਰ ਕੋਈ ਜਵਾਬ ਨਹੀਂ ਮਿਲਿਆ।ਸ਼ਰਮਾ ਨੇ ਕਿਹਾ ਕਿ ਕੇਂਦਰ ਦੇ ਸਰਵਿਸ ਰੂਲ 25 ਸਾਲ ਚੰਡੀਗੜ੍ਹ ਵਿਚ ਲਾਗੂ ਰਹੇ। ਇਕ ਨੰਬਰ 1966 ਤੋਂ 31 ਦਸੰਬਰ 1985 ਤੱਕ ਸੈਂਟਰ ਇਹ ਲਾਗੂ ਰਹੇ। 1 ਜਨਵਰੀ 1986 ਤੋਂ ਲੈ ਕੇ 31 ਮਾਰਚ 1991 ਤੱਕ ਸਰਵਿਸ ਰੂਲ ਦੇ ਨਾਲ ਸੈਂਟਰ ‘ਤੇ ਪੇ ਸਕੇਲ ਲਾਗੂ ਰਿਹਾ। ਉਸ ਵੇਲੇ ਪੰਜਾਬ ਦੇ ਦਾਅਵੇ ਨੂੰ ਕੋਈ ਫਰਕ ਨਹੀਂ ਪਿਆ। ਹੁਣ ਜੇਕਰ ਕੇਂਦਰ ਦਾ ਪੇ-ਸਕੇਲ ਪੰਜਾਬ ਤੋਂ ਜ਼ਿਆਦਾ ਹੋ ਗਿਆ ਤਾਂ ਮੁਲਾਜ਼ਮਾਂ ਨੇ ਇਸ ਦੀ ਮੰਗ ਕੀਤੀ। ਕੇਂਦਰ ਨੇ ਉਹ ਮੰਗ ਪੂਰੀ ਕਰ ਦਿੱਤੀ। ਪਹਿਲਾਂ ਜਦੋਂ ਨਿਯਮ ਲਾਗੂ ਹੋਇਆ ਤਾਂ ਪੰਜਾਬ ਦਾ ਹੱਕ ਕਿੱਥੇ ਕਮਜ਼ੋਰ ਹੋਇਆ? Also Read : ‘ਭਾਰਤ ਜੋ ਚਾਹੇ ਅਸੀਂ ਸਪਲਾਈ ਕਰਨ ਨੂੰ ਤਿਆਰ, ਅਮਰੀਕੀ ਚਿਤਾਵਨੀ ਦੌਰਾਨ ਆਇਆ ਬਿਆਨ 

ਸ਼ਰਮਾ ਨੇ ਕਿਹਾ ਕਿ ਵਿਧਾਨ ਸਭਾ ਵਿਚ ਚਰਚਾ ਤਾਂ ਇਸ ਗੱਲ ‘ਤੇ ਹੋਣੀ ਚਾਹੀਦੀ ਸੀ ਕਿ ਪੰਜਾਬ ਸਰਕਾਰ ਦੇ ਪੇ ਸਕੇਲ ਅਤੇ ਸਰਵਿਸ ਰੂਲ ਵਿਚ ਅਜਿਹੀ ਕੀ ਗੱਲ ਹੋਈ ਕਿ ਚੰਡੀਗੜ੍ਹ ਦੇ ਮੁਲਾਜ਼ਮਾਂ ਨੇ ਸੈਂਟਰਲ ਰੂਲ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਸੈਂਟਰਲ ਸਰਵਿਸ ਰੂਲਸ ਲਾਗੂ ਹੋਣ ‘ਤੇ ਨਾ ਤਾਂ ਪੰਜਾਬ ਨੂੰ ਕੋਈ ਫਰਕ ਪਿਆ ਅਤੇ ਨਾ ਚੰਡੀਗੜ੍ਹ ‘ਤੇ ਦਾਅਵਾ ਘਟਿਆ। ਪੰਜਾਬ ਅਜੇ ਤੱਕ 6ਵੇਂ ਪੇ ਕਮਿਸ਼ਨ ਚੱਲ ਰਿਹਾ ਹੈ ਅਤੇ ਕੇਂਦਰ ਨੇ 7ਵਾਂ ਲਾਗੂ ਕਰ ਦਿੱਤਾ ਹੈ। ਇਥੇ ਕੇਂਦਰੀ ਨਿਯਮਾਂ ਵਿਚ ਰਿਟਾਇਰਮੈੰਟ ਦੀ ਉਮਰ 58 ਤੋਂ 60 ਹੋ ਗਈ। ਚਾਈਲਡ ਕੇਅਰ ਲੀਵ 2 ਸਾਲ ਦੀ ਹੋ ਗਈ। ਉਨ੍ਹਾਂ ਦੀ ਸੈਲਰੀ ਵੀ ਵੱਧ ਗਈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਜੇਕਰ ਮੁਲਾਜ਼ਮਾਂ ਦੀ ਸੈਲਰੀ ਵੱਧਦੀ ਹੈ ਤਾਂ ਕੀ ਉਨ੍ਹਾਂ ਨੂੰ ਇਸ ਤੋਂ ਕੋਈ ਇਤਰਾਜ਼ ਹੈ? ਸੀ.ਐੱਮ. ਭਗਵੰਤ ਮਾਨ ਨੇ ਪ੍ਰਸਤਾਵ ਦੇ ਵਿਰੋਧ ‘ਤੇ ਕਿਹਾ ਕਿ ਭਾਜਪਾ ਵਾਲੇ ਨਾਗਪੁਰ ਦਾ ਭਾਸ਼ਣ ਪੜ੍ਹ ਰਹੇ ਹਨ। ਇਹ ਲੋਕ ਪੰਜਾਬ ਵਿਚ ਰਹਿੰਦੇ ਹਨ ਅਤੇ ਇਥੋਂ ਦਾ ਖਾਂਦੇ-ਪੀਂਦੇ ਹਨ। ਇਸ ਦੇ ਜਵਾਬ ਵਿਚ ਸ਼ਰਮਾ ਨੇ ਕਿਹਾ ਕਿ ਮੈਂ ਪੰਜਾਬ ਤੋਂ ਹਾਂ। ਪਠਾਨਕੋਟ ਤੋਂ ਵਿਧਾਇਕ ਹਾਂ। ਮੈਂ ਪੰਜਾਬ ਲਈ ਬੋਲ ਰਿਹਾ ਹਾਂ ਪਰ ਭਗਵੰਤ ਮਾਨ ਦਿੱਲੀ ਦੀ ਭਾਸ਼ਾ ਬੋਲ ਰਹੇ ਹਾਂ।

Leave a Reply

Your email address will not be published. Required fields are marked *