ਬਿਹਾਰ ਪੁਲਿਸ ਨੇ ਸਿੱਧੂ ਦੀ ਕੋਠੀ ਅੱਗੇ ਲਗਾਏ ਡੇਰੇ, ਜਾਣੋ ਕੀ ਹੈ ਪੂਰਾ ਮਾਮਲਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਦੇ ਸਾਬਕਾ ਮੰਤਰੀ ਅਤੇ ਕਾਂਗਰਸੀ ਵਿਧਾਇਕ ਨਵਜੋਤ ਸਿੱਧੂ ਦੀ ਭਾਲ ਵਿਚ ਬਿਹਾਰ ਪੁਲਿਸ ਲਗਾਤਾਰ ਤਿੰਨ ਦਿਨਾਂ ਤੋਂ ਉਨ੍ਹਾਂ ਦੀ ਕੋਠੀ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਦੇ ਸਾਬਕਾ ਮੰਤਰੀ ਅਤੇ ਕਾਂਗਰਸੀ ਵਿਧਾਇਕ ਨਵਜੋਤ ਸਿੱਧੂ ਦੀ ਭਾਲ ਵਿਚ ਬਿਹਾਰ ਪੁਲਿਸ ਲਗਾਤਾਰ ਤਿੰਨ ਦਿਨਾਂ ਤੋਂ ਉਨ੍ਹਾਂ ਦੀ ਕੋਠੀ ਦੇ ਚੱਕਰ ਕੱਟ ਰਹੀ ਹੈ ਪਰ ਸਿੱਧੂ ਦਾ ਪੁਲਿਸ ਨੂੰ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬਿਹਾਰ ਪੁਲਿਸ ਦੀ ਟੀਮ ਸਿੱਧੂ ਵਿਰੁੱਧ ਬਿਹਾਰ ਦੇ ਕਟਿਹਾਰ ਵਿਚ ਦਰਜ ਮਾਮਲੇ ਦੇ ਸੰਬੰਧ ਵਿਚ ਇੱਥੇ ਆਈ ਹੋਈ ਹੈ।

Two days on, decision on Navjot Singh Sidhu's resignation still ...

ਜਾਣਕਾਰੀ ਮੁਤਾਬਕ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਨਵਜੋਤ ਸਿੱਧੂ ਬਿਹਾਰ ਚੋਣ ਪ੍ਰਚਾਰ ਕਰਨ ਲਈ ਗਏ ਸਨ ਅਤੇ ਉੱਥੇ ਉਨ੍ਹਾਂ ਨੇ ਆਪਣੇ ਭਾਸ਼ਣ ਵਿਚ ਕਿਸੇ ਖਾਸ ਭਾਈਚਾਰੇ ਦੇ ਲੋਕਾਂ ਨੂੰ ਭੜਕਾਉਣ ਵਾਲੀਆਂ ਗੱਲਾਂ ਕਹਿ ਦਿੱਤੀਆਂ, ਜਿਸ ਨੂੰ ਲੈ ਕੇ ਚੋਣ ਜ਼ਾਬਤੇ ਦੇ ਉਲੰਘਣਾ ਕਰਨ ਦੇ ਆਰੋਪ ‘ਚ ਕਟਿਹਾਰ ਦੇ ਵਰਸੋਈ ਥਾਣੇ ਵਿਚ ਉਨ੍ਹਾਂ ਵਿਰੁੱਧ ਮੁਕੱਦਮਾ ਦਰਜ ਹੋਇਆ ਸੀ। ਇਸੇ ਸੰਬੰਧ ਵਿਚ ਬਿਹਾਰ ਪੁਲਿਸ ਲਗਾਤਾਰ ਸਿੱਧੂ ਦੀ ਕੋਠੀ ਦੇ ਚੱਕਰ ਮਾਰ ਰਹੀ ਹੈ ਹੈ ਪਰ ਸਿੱਧੂ ਪੱਖ ਵੱਲੋਂ ਉਨ੍ਹਾਂ ਨੂੰ ਕੋਈ ਵੀ ਤਸੱਲੀਬਖਸ਼ ਜਵਾਬ ਨਹੀਂ ਮਿਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਉਨ੍ਹਾਂ ਨੂੰ ਜ਼ਮਾਨਤ ਦੇਣ ਲਈ ਇੱਥੇ ਆਈ ਹੋਈ ਹੈ ਪਰ ਨਵਜੋਤ ਸਿੱਧੂ ਪੁਲਿਸ ਨੂੰ ਹੁਣ ਤੱਕ ਮਿਲ ਨਹੀਂ ਸਕੇ ਹਨ। ਬਿਹਾਰ ਪੁਲਿਸ ਦੀ ਟੀਮ ਦਾ ਕਹਿਣਾ ਹੈ ਕਿ ਉਹ ਦਸੰਬਰ ਵਿਚ ਵੀ ਇਸੇ ਮਾਮਲੇ ਨੂੰ ਲੈ ਕੇ ਨਵਜੋਤ ਸਿੱਧੂ ਨੂੰ ਮਿਲਣ ਆਏ ਸਨ ਪਰ ਸਿੱਧੂ ਦੇ ਘਰੇ ਨਾ ਹੋਣ ਕਰਕੇ ਉਨ੍ਹਾਂ ਦੀ ਮੁਲਾਕਤ ਨਹੀਂ ਹੋ ਸਕੀ ਸੀ ਅਤੇ ਹੁਣ ਵੀ ਨਵਜੋਤ ਸਿੱਧੂ ਦੁਆਰਾ ਪੁਲਿਸ ਨਾਲ ਕੋਈ ਸਹਿਯੋਗ ਨਹੀਂ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *