ਗੰਭੀਰ ਹੁੰਦਾ ਜਾ ਰਿਹਾ ਹਿਮਾਂਸ਼ੀ ਦਾ ਇਸ਼ਕ ਮਾਮਲਾ! ਜਾਣੋ ਕਿਵੇਂ…….

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਪੰਜਾਬੀ ਗਾਇਕਾ ਅਤੇ ਮਾਡਲ ਹਿਮਾਸ਼ੀ ਖੁਰਾਣਾ ਵਲੋਂ ਬਿਗ-ਬੌਸ ਦੇ ਘਰ ਵਿਚੋਂ ਬਾਹਰ ਹੋਣ ਤੋਂ ਬਾਅਦ ਇਕ ਗੀਤ ਰੀਲੀਜ ਕੀਤਾ ਗਿਆ ਸੀ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਪੰਜਾਬੀ ਗਾਇਕਾ ਅਤੇ ਮਾਡਲ ਹਿਮਾਸ਼ੀ ਖੁਰਾਣਾ ਵਲੋਂ ਬਿਗ-ਬੌਸ ਦੇ ਘਰ ਵਿਚੋਂ ਬਾਹਰ ਹੋਣ ਤੋਂ ਬਾਅਦ ਇਕ ਗੀਤ ਰੀਲੀਜ ਕੀਤਾ ਗਿਆ ਸੀ। ਇਸ ਗੀਤ ਦੇ ਬੋਲ ਸਨ, ‘ਮੈ ਉਹਦੀ ਸ਼ਰੇਆਮ ਹੋ ਗਈ ਗੱਲ ਚਕਣੀ ਤੇ ਚੱਕ ਲਵੋ ਲੋਕੋ।‘ 19 ਜਨਵਰੀ ਨੂੰ ਰਿਲੀਜ ਇਸ ਗੀਤ ਨੂੰ ਮਸ਼ਹੂਰ ਪੰਜਾਬੀ ਗੀਤਕਾਰ ਬੰਟੀ ਬੈਂਸ ਅਤੇ ਸਿੰਗੇ ਨੇ ਲਿਖਿਆ ਸੀ।

Image result for Asim Himanshi

ਇਸ ਗੀਤ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਸਨ ਕਿ, ਹਿਮਾਂਸ਼ੀ ਖੁਰਾਣਾ ਬਿਗ-ਬੌਸ ਦੇ ਘਰ ‘ਚ ਮੌਜੂਦ ਅਸੀਮ ਰਿਆਜ ਨਾਲ ਵਿਆਹ ਦੀਆ ਗੰਢਾ ਜੋੜੀ ਬੈਠੀ ਹੈ। ਬਿਗ ਬੌਸ ਤੋਂ ਬਾਹਰ ਹੋਣ ਤੋ ਬਾਅਦ ਵੀ ਹਿਮਾਂਸ਼ੀ ਕਈ ਵਾਰ ਅਸੀਮ ਰਿਆਜ ਨੂੰ ਮਿਲ ਚੁਕੀ ਹੈ, ਹੁਣ ਅੱਜ ਦੇ ਪ੍ਰਸਾਰਿਤ ਹੋਣ ਵਾਲੇ ਐਪੀਸੋਡ ਵਿੱਚ ਵੀ ਹਿਮਾਸ਼ੀ ਖੁਰਾਣਾ ਅਸੀਮ ਨੂੰ ਮਿਲਣ ਇਕ ਵਾਰ ਫਿਰ ਬਿਗ ਬੌਸ ਦੇ ਘਰ ‘ਚ ਆ ਰਹੀ ਹੈ।

https://youtu.be/x2qfiOl0m54

ਅਸੀਮ ਰਿਆਜ ਨੂੰ ਇਸ ਵਾਰ ਸਰਪਰਾਈਜ ਦੇ ਤੌਰ ਤੇ ਮਿਲਣ ਜਾ ਰਹੀ ਹਿਮਾਸ਼ੀ ਦੀ ਇਕ ਵੀਡੀਓ ਕਲਰ ਟੀਵੀ ਨੇ ਜਾਰੀ ਕੀਤੀ ਹੈ, ਜਿਸ ‘ਚ ਹਿਮਾਂਸ਼ੀ ਖੁਰਾਣਾ ਵੇਟਿੰਗ ਰੂਮ ਵਿੱਚ ਬੈਠੀ ਦਿੱਸ ਰਹੀ ਹੈ ਜਦਕਿ ਕਨਫੈਸ਼ਨ ਰੂਮ ਵਿੱਚ ਅਸੀਮ ਰਿਆਜ ਬੈਠੇ ਦਿਖਾਈ ਦਿੰਦੇ ਹਨ।

Image result for Himanshi Khurana

ਇਸ ਤੋਂ ਬਾਅਦ ਹਿਮਾਸ਼ੀ ਖੁਰਾਣਾ ਘਰ ਅੰਦਰ ਆਉਂਦੀ ਹੈ, ਜਿਸ ਨੂੰ ਦੇਖ ਕੇ ਅਸੀਮ ਰਿਆਜ ਹੈਰਾਨ ਹੋ ਜਾਂਦੇ ਹਨ। ਇਸ ਤੋ ਬਾਅਦ ਦੋਵੇ ਪਾਰਕ ਏਰੀਆ ‘ਚ ਆ ਜਾਂਦੇ ਹਨ, ਜਿਸ ਤੋਂ  ਦੌਰਾਨ ਹਿਮਾਸ਼ੀ ਰਿਆਜ ਨੂੰ ਕਹਿੰਦੀ ਹੈ ਕਿ, ਮੈ ਤੇਰੀ ਲੇਡੀ ਲਕ ਹਾਂ। ਇਹ ਸੁਣ ਅਸੀਮ ਗੋਡਿਆ ‘ਤੇ ਝੁਕ ਹਿਮਾਂਸ਼ੀ ਨੂੰ ਪ੍ਰਪੋਜ ਕਰਦਾ ਹੈ ।

 

Leave a Reply

Your email address will not be published. Required fields are marked *