ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਚਾਈਨਾ ਡੋਰ ਦੇ ਵਿਰੁੱਢ ਜਿੱਥੇ ਪੰਜਾਬ ‘ਚ ਪੁਲਿਸ ਛਾਪੇਮਾਰੀ ਕਰ ਰਹੀ ਹੈ। ਉੱਥੇ ਹੀ ਸਮਰਾਲੇ ‘ਚ ਪੁਲਿਸ ਪ੍ਰਸ਼ਾਸਨ ਕੁੰਭ ਕਰਨ ਦੀ ਨੀਂਦ ਸੁਤਾ ਪਿਆ ਹੈ। ਮੰਗਲਵਾਰ ਸਵੇਰੇ ਕੰਮ ‘ਤੇ ਜਾਂਦੇ ਨੌਜਵਾਨ ਨਾਲ ਵੱਡਾ ਹਾਦਸਾ ਹੁੰਦਿਆ ਟਲ ਗਿਆ।
| ਦੱਸ ਦਈਏ ਬਾਜਾਰ ਵਿੱਚ ਪਤੰਗ ਚੜ੍ਹਾਉਣ ਦੇ ਚਾਹ ਵਾਨ ਚਾਈਨਾ ਡੋਰ ਖਰੀਦ ਰਹੇ ਹਨ। ਚਾਈਨਾ ਡੋਰ ਸਮਰਾਲਾ ਵਿੱਚ ਧੜੱਲੇ ਨਾਲ ਵਿਕ ਰਹੀ ਹੈ। ਮੰਗਲਵਾਰ ਸਮਰਾਲਾ ਵਿੱਚ ਲੜਕੇ ਦੀ ਉਸ ਵੇਲੇ ਜਾਨ ਤੇ ਬਣ ਗਈ, ਜਦੋਂ ਲੜਕਾ ਅਪਨੇ ਕੰਮ ਲਈ ਖੰਨੇ ਵੱਲ ਮੋਟਰ ਸਾਇਕਲ ਤੇ ਆਪਣੇ ਦੋਸਤ ਨਾਲ ਜਾ ਰਿਹਾ ਸੀ ਅਤੇ ਸਮਰਾਲੇ ਪਹੁੰਚਿਆ ਹੀ ਸੀ ਕਿ ਅਚਾਨਕ ਉਸ ਦੇ ਗਲੇ ਨਾਲ ਚਾਈਨਾ ਡੋਰ ਲਿਪਟ ਗਈ ਤੇ ਉਸ ਦਾ ਗਲਾ ਕਟਿਆ ਗਿਆ, ਜਿਸ ਨੂੰ ਫੋਰਨ ਸਮਰਾਲਾ ਹਸਪਤਾਲ ਪਹੁੰਚਾਇਆ ਗਿਆ। ਚਾਈਨਾ ਡੋਰ ਤੋਂ ਜ਼ਖਮੀ ਹੋਏ ਨੌਜਵਾਨ ਨੂੰ ਗਲੇ ‘ਚ 15 ਟਾਂਕੇ ਲੱਗੇ ਹਨ।
ਦੂਜੇ ਪਾਸੇ ਡਾ. ਦਾ ਕਹਿਣਾ ਹੈ ਕਿ, ਮੁੰਡਾ ਹੁਣ ਬਿਲਕੁਲ ਠੀਕ ਹੈ ਅਤੇ ਖਤਰੇ ਤੋਂ ਬਾਹਰ ਹੈ ਪਰ ਇਸ ਨਾਲ ਜਾਨਦਾ ਜੋਖਿਮ ਵੀ ਹੋ ਸਕਦਾ ਹੈ। ਲੋਕ ਚੇਤਨਾ ਮੰਚ ਦੇ ਕਨਵੀਨਰ ਐਡਵੋਕੇਟ ਐਨ ਕੇ ਸ਼ਰਮਾ ਦਾ ਕਹਿਣਾ ਹੈ ਕਿ, ਸ਼ਰੇਆਮ ਵਿਕਦੀ ਚਾਈਨਾ ਡੋਰ ਪੁਲਿਸ ਦੀ ਮਿਲੀ ਭੁਗਤ ਨਾਲ ਹੀ ਸੰਭਵ ਹੈ ।
|


