ਚੰਡੀਗੜ੍ਹ- ਸਿਆਸਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦਿੱਲੀ ਵਿਚ ਭਾਜਪਾ ਸਰਕਾਰ ਦੇ ਕੇਂਦਰੀ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਹੈ। 10 ਮਾਰਚ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਇਹ ਮੁਲਾਕਾਤ ਆਪਣੇ ਆਪ ਵਿਟ ਅਹਿਮ ਮੰਨੀ ਜਾ ਰਹੀ ਹੈ।
Also Read: Russia Ukraina War: PM ਮੋਦੀ ਨੇ 35 ਮਿੰਟ ਕੀਤੀ ਜ਼ੇਲੇਂਸਕੀ ਨਾਲ ਗੱਲਬਾਤ, ਕੀਤਾ ਧੰਨਵਾਦ
ਇਸ ਮੁਲਾਕਾਤ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਚੋਣਾਂ ਨੂੰ ਲੈ ਕੇ ਆਮ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਚੋਣ ਨਤੀਜਿਆਂ ਤੋਂ ਬਾਅਦ ਹੀ ਇਸ ਬਾਰੇ ਕੁਝ ਬੋਲਣਾ ਸਹੀ ਰਹੇਗਾ। ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੀਬੀਐੱਮਬੀ ਤੇ ਸਿਟਕੋ ਨੂੰ ਲੈ ਕੇ ਚਿੱਠੀ ਲਿਖ ਚੁੱਕਿਆ ਹਾਂ ਕਿ ਪੰਜਾਬ ਤੇ ਹਰਿਆਣਾ ਦੀ 1966 ਵਿਚ ਜਦੋਂ ਵੰਡ ਹੋਈ ਸੀ ਤਾਂ ਉਸੇ ਆਧਾਰ ਉੱਤੇ ਇਹ ਨਿਯੁਕਤੀਆਂ ਹੋਣੀਆਂ ਚਾਹੀਦੀਆਂ ਹਨ। ਅੱਜ ਇਸ ਸਬੰਧੀ ਸਾਡੀ ਕੋਈ ਗੱਲਬਾਤ ਨਹੀਂ ਹੋਈ ਹੈ। ਚੋਣ ਨਤੀਜਿਆਂ ਬਾਰੇ ਗੱਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਕੋਈ ਭਵਿੱਖਬਾਣੀ ਨਹੀਂ ਕਰ ਰਿਹਾ ਹਾਂ ਪਰ ਅਸੀਂ ਤੇ ਭਾਜਪਾ ਨੇ ਬਿਹਤਰ ਪ੍ਰਦਰਸ਼ਨ ਕੀਤਾ ਹੈ। ਨਤੀਜਿਆਂ ਤੋਂ ਬਾਅਦ ਹੀ ਇਸ ਉੱਤੇ ਕੁਝ ਕਿਹਾ ਜਾ ਸਕਦਾ ਹੈ।
Also Read: ਹੋਮਸਟੇਅ ਦੌਰਾਨ ਮਾਲਕ ਮਹਿਮਾਨਾਂ ਦੇ ਕਮਰੇ ‘ਚ ਲਾਉਂਦਾ ਸੀ ਗੁਪਤ ਕੈਮਰੇ, 2000 ਅਸ਼ਲੀਲ ਵੀਡੀਓ ਬਰਾਮਦ



