ਮਾਨਸਾ– ਸਿੱਧੂ ਮੂਸੇਵਾਲਾ ਕਤਲ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮਾਨਸਾ ਅਦਾਲਤ ਵਲੋਂ ਅੰਮ੍ਰਿਤਸਰ ਪੁਲਿਸ ਨੂੰ ਲਾਰੈਂਸ ਬਿਸ਼ਨੋਈ ਦਾ ਟ੍ਰਾਂਜ਼ਿਟ ਰਿਮਾਂਡ ਦਿੱਤਾ ਗਿਆ ਹੈ। ਹੁਣ ਅੰਮ੍ਰਿਤਸਰ ਪੁਲਿਸ ਵਲੋਂ 24 ਘੰਟਿਆਂ ਦੇ ਅੰਦਰ ਲਾਰੈਂਸ ਨੂੰ ਅਦਾਲਤ ਵਿਚ ਪੇਸ਼ ਕਰਨਾ ਹੋਵੇਗਾ। ਇਸ ਤੋਂ ਬਾਅਦ ਹੀ ਪੁਲਿਸ ਉਸ ਦਾ ਰਿਮਾਂਡ ਹਾਸਲ ਕਰ ਸਕੇਗੀ।
Also Read: ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਗੈਂਗਸਟਰ ਲਾਰੈਂਸ ਦੀ ਅਦਾਲਤ ‘ਚ ਪੇਸ਼ੀ, ਸਖ਼ਤ ਸੁਰੱਖਿਆ ‘ਚ ਲਿਜਾਇਆ ਗਿਆ ਮਾਨਸਾ
ਦੱਸ ਦਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰ ਮਾਈਂਡ ਗੈਂਗਸਟਰ ਲਾਰੈਂਸ ਨੂੰ ਅੱਜ ਮਾਨਸਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਪੰਜਾਬ ਪੁਲਿਸ ਉਸ ਨੂੰ ਬੁਲੇਟ ਪਰੂਫ਼ ਗੱਡੀ ਵਿੱਚ ਸਖ਼ਤ ਸੁਰੱਖਿਆ ਨਾਲ ਖਰੜ ਤੋਂ ਮਾਨਸਾ ਲੈ ਗਈ ਹੈ। ਲਾਰੈਂਸ ਨੂੰ ਪੰਜਾਬ ਪੁਲਿਸ ਨੇ ਪ੍ਰੋਡਕਸ਼ਨ ਵਾਰੰਟ ‘ਤੇ ਤਿਹਾੜ ਜੇਲ੍ਹ ਤੋਂ ਲਿਆਂਦਾ ਹੈ। ਉਸ ਦੇ ਇਸ਼ਾਰੇ ‘ਤੇ ਹੀ ਮੂਸੇਵਾਲਾ ਨੂੰ ਮਾਰਿਆ ਗਿਆ ਸੀ। ਜਿਸ ਦੀ ਸਾਜ਼ਿਸ਼ ਲਾਰੈਂਸ ਨੇ ਜੇਲ੍ਹ ਵਿਚ ਬੰਦ ਗੈਂਗਸਟਰਾਂ ਨਾਲ ਰਚੀ ਸੀ।
Also Read: ਕਪਿਲ ਸ਼ਰਮਾ ਨੇ ਸਿੱਧੂ ਮੂਸੇਵਾਲਾ ਨੂੰ ਦਿੱਤੀ ਖਾਸ ਸ਼ਰਧਾਂਜਲੀ, ਵੈਨਕੂਵਰ ਕੰਸਰਟ ਰਿਹਾ ਹਾਊਸਫੁੱਲ
ਮੂਸੇਵਾਲਾ ਨੂੰ ਮਾਰਨ ਦੀ ਸਾਜ਼ਿਸ਼ ਬੜੀ ਚਲਾਕੀ ਨਾਲ ਰਚੀ ਗਈ ਸੀ। ਇਸ ਦੇ ਲਈ 2-2 ਦੇ ਬੈਚਾਂ ਵਿਚ 6 ਸ਼ਾਰਪ ਸ਼ੂਟਰ ਰੱਖੇ ਗਏ ਸਨ। ਜੋ ਇੱਕ ਦੂਜੇ ਦੇ ਗਰੁੱਪ ਨੂੰ ਨਹੀਂ ਜਾਣਦੇ ਸਨ। ਇਸ ਤੋਂ ਬਾਅਦ ਫੈਨ ਬਣ ਕੇ ਉਸ ਦੇ ਸਾਥੀ ਸੰਦੀਪ ਕੇਕੜਾ ਅਤੇ ਨਿੱਕੂ ਨੇ ਮੂਸੇਵਾਲਾ ਦੀ ਰੇਕੀ ਕੀਤੀ। ਜਿਸ ਤੋਂ ਬਾਅਦ 29 ਮਈ ਨੂੰ ਮੂਸੇਵਾਲਾ ਬਿਨਾਂ ਸੁਰੱਖਿਆ ਤੇ ਬੁਲੇਟਪਰੂਫ ਗੱਡੀ ਦੀ ਥਾਂ ਥਾਰ ਨਾਲ ਬਾਹਰ ਨਿਕਲਿਆ ਅਤੇ ਸ਼ਾਰਪ ਸ਼ੂਟਰਾਂ ਨੇ ਮਾਨਸਾ ਦੇ ਜਵਾਹਰਕੇ ‘ਚ ਮੂਸੇਵਾਲਾ ਦਾ ਕਤਲ ਕਰ ਦਿੱਤਾ।

