ਮੋਗਾ ਜ਼ਿਲ੍ਹੇ ਵਿੱਚ ਫਸਲੀ ਵਿਭਿੰਨਤਾ ਵੱਲ ਵੱਡੀ ਪੁਲਾਂਘ: ਇਸ ਪਿੰਡ ‘ਚ ਪਹਿਲੀ ਵਾਰ ਮੂੰਗਫਲੀ ਦੀ ਸਫਲ ਕਾਸਤ

ਮੋਗਾ: ਜ਼ਿਲ੍ਹਾ ਮੋਗਾ ਦੇ ਪਿੰਡ ਰੌਤਾ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਇੱਕ ਨਵੀਂ ਪਹਿਲਕਦਮੀ ਕੀਤੀ ਗਈ ਹੈ। ਵਿਭਾਗ ਨੇ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਪਹਿਲੀ…

ਮੋਗਾ: ਜ਼ਿਲ੍ਹਾ ਮੋਗਾ ਦੇ ਪਿੰਡ ਰੌਤਾ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਇੱਕ ਨਵੀਂ ਪਹਿਲਕਦਮੀ ਕੀਤੀ ਗਈ ਹੈ। ਵਿਭਾਗ ਨੇ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਪਹਿਲੀ ਵਾਰ ਮੂੰਗਫਲੀ ਦੀ ਕਾਸਤ ਕਰਵਾਈ, ਜਿਸ ਦੇ ਨਤੀਜੇ ਬਹੁਤ ਹੀ ਉਤਸ਼ਾਹਜਨਕ ਸਾਹਮਣੇ ਆਏ ਹਨ। ਖੇਤੀਬਾੜੀ ਵਿਭਾਗ ਦੇ ਮੁੱਖ ਅਫਸਰਾਂ ਦੀ ਅਗਵਾਈ ਹੇਠ ਇੱਕ ਟੀਮ ਨੇ ਫਾਰਮ ਹਾਊਸ ਦਾ ਦੌਰਾ ਕਰਕੇ ਫਸਲ ਦਾ ਨਿਰੀਖਣ ਕੀਤਾ।

ਮੂੰਗਫਲੀ ਦੀ ਫਸਲ ਸਿਰਫ ਸਾਢੇ ਤਿੰਨ ਮਹੀਨਿਆਂ ਵਿੱਚ ਤਿਆਰ ਹੋ ਜਾਂਦੀ ਹੈ। ਕਿਸਾਨ ਪ੍ਰਤੀ ਏਕੜ 80 ਤੋਂ 85 ਹਜ਼ਾਰ ਰੁਪਏ ਤੱਕ ਦੀ ਕਮਾਈ ਕਰ ਸਕਦੇ ਹਨ। ਮੂੰਗਫਲੀ ਦੇ ਨਾਲ-ਨਾਲ ਇਸ ਦਾ ਟਾਂਗਰ (ਚਾਰਾ) ਵੀ 7 ਤੋਂ 8 ਹਜ਼ਾਰ ਰੁਪਏ ਪ੍ਰਤੀ ਏਕੜ ਵਿਕਦਾ ਹੈ। ਇਸ ਵਾਰ 8 ਤੋਂ 9 ਕੁਇੰਟਲ ਪ੍ਰਤੀ ਏਕੜ ਝਾੜ ਆਉਣ ਦੀ ਉਮੀਦ ਹੈ।

ਕਿਸਾਨਾਂ ਲਈ ਨਵਾਂ ਵਿਕਲਪ

ਇਸ ਸਫਲ ਪ੍ਰਯੋਗ ਨੇ ਮੋਗਾ ਜ਼ਿਲ੍ਹੇ ਦੇ ਕਿਸਾਨਾਂ ਲਈ ਇੱਕ ਨਵਾਂ ਬਦਲ ਪੇਸ਼ ਕੀਤਾ ਹੈ। ਮੂੰਗਫਲੀ ਨਾ ਸਿਰਫ ਪਾਣੀ ਦੀ ਬਚਤ ਕਰਦੀ ਹੈ ਬਲਕਿ ਮਿੱਟੀ ਦੀ ਸਿਹਤ ਲਈ ਵੀ ਚੰਗੀ ਮੰਨੀ ਜਾਂਦੀ ਹੈ। ਖੇਤੀਬਾੜੀ ਵਿਭਾਗ ਦੀ ਇਸ ਕੋਸ਼ਿਸ਼ ਨਾਲ ਉਮੀਦ ਜਤਾਈ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਜ਼ਿਲ੍ਹੇ ਅੰਦਰ ਝੋਨੇ ਹੇਠੋਂ ਰਕਬਾ ਨਿਕਲ ਕੇ ਦਾਲਾਂ ਅਤੇ ਤੇਲਬੀਜ ਫਸਲਾਂ ਹੇਠ ਆਵੇਗਾ।

ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ

Leave a Reply

Your email address will not be published. Required fields are marked *