ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਜਾਵੇ, ਬੀਬੀ ਹਰਸਿਮਰਤ ਕੌਰ ਬਾਦਲ ਦੀ ਕੇਂਦਰ ਸਰਕਾਰ ਨੂੰ ਅਪੀਲ 

ਤਲਵੰਡੀ ਸਾਬੋ (ਇੰਟ.)- ਬਠਿੰਡਾ (Bathinda) ਤੋਂ ਲੋਕ ਸਭਾ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ (Lok Sabha Member Biba Harsimrat Kaur Badal) ਸਾਬਕਾ ਕੇਂਦਰੀ ਮੰਤਰੀ (Former Union…

ਤਲਵੰਡੀ ਸਾਬੋ (ਇੰਟ.)- ਬਠਿੰਡਾ (Bathinda) ਤੋਂ ਲੋਕ ਸਭਾ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ (Lok Sabha Member Biba Harsimrat Kaur Badal) ਸਾਬਕਾ ਕੇਂਦਰੀ ਮੰਤਰੀ (Former Union Minister) ਨੇ ਕੇਂਦਰ ਸਰਕਾਰ (Central Government) ਨੂੰ ਅਪੀਲ ਕੀਤੀ ਹੈ ਕਿ ਕਰਤਾਰਪੁਰ ਸਾਹਿਬ ਲਾਂਘੇ (Kartarpur Sahib Crossing) ਨੂੰ ਤੁਰੰਤ ਖੋਲ੍ਹਿਆ ਜਾਣਾ ਚਾਹੀਦਾ ਹੈ ਕਿਉਂਕਿ ਪਾਕਿਸਤਾਨ ਸਰਕਾਰ (Government of Pakistan) ਵਲੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਭਾਰਤ ਸਰਕਾਰ ਨੂੰ ਵੀ ਫੈਸਲਾ ਲੈਣਾ ਚਾਹੀਦਾ ਹੈ ਅਤੇ ਸਿੱਖ ਭਾਵਨਾਵਾਂ ਨੂੰ ਦੇਖਦਿਆਂ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੋਲ੍ਹਿਆ ਜਾਣਾ ਚਾਹੀਦਾ ਹੈ। ਇਹ ਅਪੀਲ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤੀ।

Farm Act| 10 days before resigning from Cabinet, Harsimrat Kaur had backed  'pro-farmer ordinances' [VIDEO] | India News

Read more- ਹਰੀਸ਼ ਰਾਵਤ ਨੂੰ ਮਿਲਣ ਪੁੱਜਾ ਪੰਜਾਬ ਕਾਂਗਰਸ ਦਾ ਬਾਗੀ ਧੜਾ 

ਉਨ੍ਹਾਂ ਕਿਹਾ ਕਿ ਜੇ ਹੁਣ ਪਾਕਿਸਤਾਨ ਲਾਂਘਾ ਖੋਲਣ ਲਈ ਤਿਆਰ ਹੈ ਅਤੇ ਦਿੱਲੀ ਸਰਕਾਰ ਲਾਂਘਾ ਖੋਲਣ ਦੀ ਇਛੁੱਕ ਨਹੀ ਤਾਂ ਇਹ ਮੰਨਿਆ ਜਾ ਸਕਦਾ ਹੈ ਕਿ ਕੇਂਦਰ ਸਰਕਾਰ ਇੰਨੀ ਕਮਜ਼ੋਰ ਹੋ ਚੁੱਕੀ ਹੈ ਕਿ ਆਪਣੇ ਦੇਸ਼ ਦੇ ਅਮਨ ਕਾਨੂੰਨ ਦੀ ਹਿਫਾਜ਼ਤ ਨਹੀ ਕਰ ਸਕਦੀ। ਇਸ ਲਈ ਉਹ ਲਾਂਘਾ ਖੋਲਣ ਤੋਂ ਕੰਨੀ ਕਤਰਾ ਰਹੀ ਹੈ। ਕੇਂਦਰ ਸਰਕਾਰ ਵੱਲੋਂ ਅਫਗਾਨਿਸਤਾਨ ਮਸਲੇ ਉਤੇ ਸੱਦੀ ਸਰਬ ਪਾਰਟੀ ਮੀਟਿੰਗ ਵਿੱਚ ਅਕਾਲੀ ਦਲ ਦੇ ਸ਼ਾਮਲ ਹੋਣ ਦੇ ਸਵਾਲ ਉਤੇ ਬੀਬਾ ਬਾਦਲ ਨੇ ਕਿਹਾ ਕਿ ਮੀਟਿੰਗ ਵਿੱਚ ਸ਼ਾਮਿਲ ਹੋਣ ਬਾਰੇ ਫੈਸਲਾ ਪਾਰਟੀ ਹਾਈਕਮਾਨ ਕਰੇਗੀ ਹਾਲਾਂਕਿ ਅਫਗਾਨਿਸਤਾਨ ਦਾ ਮਸਲਾ ਬੜਾ ਗੰਭੀਰ ਹੈ ਅਤੇ ਸਾਨੂੰ ਵੀ ਉੱਥੇ ਫਸੇ ਸਿੱਖਾਂ ਅਤੇ ਹਿੰਦੂਆਂ ਦੀ ਫਿਕਰ ਹੈ।

Leave a Reply

Your email address will not be published. Required fields are marked *