BCCI ਦਾ ਵੱਡਾ ਐਲਾਨ – IPL 2020 ਦੀ ਸਪਾਂਸਰ ਨਹੀਂ ਹੋਵੇਗੀ ਚੀਨੀ ਮੋਬਾਇਲ ਕੰਪਨੀ VIVO

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤੀ ਕ੍ਰਿਕਟ ਕੰਟਰੋਲ ਬੋਰਡ(ਬੀਸੀਸੀਆਈ) ਨੇ ਆਈਪੀਐਲ 2020 ਦੇ ਲਈ ਚਾਈਨਿਜ਼ ਮੋਬਾਇਲ ਕੰਪਨੀ ਵੀਵੋ(VIVO) ਦੇ ਨਾਲ ਆਪਣਾ ਕਰਾਰ ਖਤਮ ਕਰ ਲਿਆ ਹੈ। ਭਾਵ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤੀ ਕ੍ਰਿਕਟ ਕੰਟਰੋਲ ਬੋਰਡ(ਬੀਸੀਸੀਆਈ) ਨੇ ਆਈਪੀਐਲ 2020 ਦੇ ਲਈ ਚਾਈਨਿਜ਼ ਮੋਬਾਇਲ ਕੰਪਨੀ ਵੀਵੋ(VIVO) ਦੇ ਨਾਲ ਆਪਣਾ ਕਰਾਰ ਖਤਮ ਕਰ ਲਿਆ ਹੈ। ਭਾਵ ਆਈਪੀਐਲ ਦੇ ਇਸ ਸੀਜ਼ਨ ਵਿਚ ਇਹ ਚੀਨੀ ਮੋਬਾਇਲ ਕੰਪਨੀ ਸਪਾਂਸਰ ਨਹੀਂ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਭਾਰਤ ਅਤੇ ਚੀਨ ਵਿਚਾਲੇ ਚੱਲ ਰਹੇ ਤਣਾਅ ਦੇ ਚੱਲਦੇ ਇਹ ਫੈਸਲਾ ਲਿਆ ਗਿਆ ਹੈ। ਹੁਣ ਆਈਪੀਐਲ 2020 ਦਾ ਟਾਈਟਲ ਸਪਾਂਸਰ ਕੋਣ ਹੋਵੇਗਾ,ਇਸ ਗੱਲ ਦਾ ਅਜੇ ਪਤਾ ਨਹੀਂ ਚੱਲ ਸਕਿਆ ਹੈ।

ਜਾਣਕਾਰੀ ਅਨੁਸਾਰ ਬੀਸੀਸੀਆਈ ਦੁਆਰਾ ਜਾਰੀ ਇਕ ਲਾਈਨ ਦੇ ਪ੍ਰੈਸ ਰਿਲੀਜ਼ ਵਿਚ ਕਿਹਾ ਗਿਆ ਹੈ ਕਿ ”ਭਾਰਤੀ ਕ੍ਰਿਕਟ ਕੰਟਰੋਲ ਬੋਰਡ ਅਤੇ ਵੀਵੋ(vivo) ਮੋਬਾਇਲ ਇੰਡੀਆ ਪ੍ਰਾਈਵੇਟ ਲਿਮਟਿਡ ਨੇ 2020 ਵਿਚ ਇੰਡੀਅਨ ਪ੍ਰੀਮਿਅਰ ਲੀਗ ਦੇ ਲਈ ਆਪਣੀ ਸਾਂਝੇਦਾਰੀ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ”। ਇਸ ਕਰਾਰ ਦੇ ਤਹਿਤ ਬੀਸੀਸੀਆਈ ਨੂੰ ਸਲਾਨਾ 440 ਕਰੋੜ ਰੁਪਏ ਮਿਲਦੇ ਸਨ, ਜੋ ਕਿ ਹੁਣ ਨਹੀਂ ਮਿਲਣਗੇ। ਚਾਈਨਿਜ਼ ਮੋਬਾਇਲ ਨਿਰਮਾਣ ਕੰਪਨੀ ਵੀਵੋ ਨੇ 2,199 ਕਰੋੜ ਰੁਪਏ ਦੀ ਵੱਡੀ ਬੋਲੀ ਨਾਲ ਪੰਜ ਸਾਲ(2018-2022) ਦੇ ਲਈ ਇੰਡੀਅਨ ਪ੍ਰੀਮਿਅਰ ਲੀਗ ਦੇ ਟਾਇਟਲ ਸਪਾਂਸਰਸ਼ਿਪ ਅਧਿਕਾਰ ਹਾਸਲ ਕੀਤੇ ਸਨ। ਖੈਰ ਹੁਣ ਇਹ ਸਾਂਝੇਦਾਰੀ ਖਤਮ ਹੋ ਗਈ ਹੈ। ਜ਼ਿਕਰਯੋਗ ਹੈ ਕਿ ਆਈਪੀਐਲ ਦੇ 13ਵੇਂ ਸੀਜ਼ਨ ਦਾ ਆਯੋਜਨ 28 ਮਾਰਚ ਤੋਂ ਹੋਣਾ ਸੀ ਪਰ ਕੋਰੋਨਾ ਕਾਰਨ ਟੂਰਨਾਮੈਂਟ ਨੂੰ ਪਹਿਲਾਂ 15 ਅਪ੍ਰੈਲ ਤੱਕ ਟਾਲਿਆ ਗਿਆ ਅਤੇ ਫਿਰ ਲਾਕਡਾਊਨ ਕਰਕੇ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਸੀ ਪਰ ਹੁਣ ਆਈਪੀਐਲ ਦੇ ਸੀਜ਼ਨ 13 ਦੀ ਸ਼ੁਰੂਆਤ 19 ਸਤੰਬਰ ਤੋਂ ਯੂਏਈ ਵਿਚ ਹੋਣ ਜਾ ਰਹੀ ਹੈ ਅਤੇ ਟੂਰਨਾਮੈਂਟ ਦਾ ਫਾਇਨਲ ਮੈਚ 8 ਨਵੰਬਰ ਨੂੰ ਖੇਡਿਆ ਜਾਵੇਗਾ ਤੇ ਇਸ ਵਾਰ ਆਈਪੀਐਲ 51 ਦਿਨ ਚੱਲੇਗਾ।

Leave a Reply

Your email address will not be published. Required fields are marked *