ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਵਿਚ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਹਰ ਦਿਨ ਤੇਜ਼ੀ ਨਾਲ ਵੱਧ ਰਿਹਾ ਹੈ। ਬੀਤੇ ਦਿਨ ਸੂਬੇ ਵਿਚੋਂ 1049 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 20,891 ਹੋ ਗਈ ਹੈ। ਉੱਥੇ ਹੀ 716 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ, ਜਦਕਿ 26 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਬੀਤੇ ਵੀਰਵਾਰ ਨੂੰ ਲੁਧਿਆਣਾ ਤੋਂ 190, ਜਲੰਧਰ ਤੋਂ 114, ਅੰਮ੍ਰਿਤਸਰ ਤੋਂ 60, ਪਟਿਆਲਾ ਤੋਂ 136, ਸੰਗਰੂਰ ਤੋਂ 14, ਮੁਹਾਲੀ ਤੋਂ 104,ਹੁਸ਼ਿਆਰਪੁਰ ਤੋਂ 11, ਗੁਰਦਾਸਪੁਰ ਤੋਂ 54, ਫਿਰੋਜ਼ਪੁਰ ਤੋਂ 33, ਪਠਾਨਕੋਟ ਤੋਂ 11, ਤਰਨਤਾਰਨ ਤੋਂ 14, ਬਠਿੰਡਾ ਤੋਂ 150, ਫਤਿਹਗੜ੍ਹ ਸਾਹਿਬ ਤੋਂ 17, ਮੋਗਾ ਤੋਂ 46, ਨਵਾਂਸ਼ਹਿਰ ਤੋਂ 3, ਫਰੀਦਕੋਟ ਤੋਂ 22, ਫਾਜ਼ਿਲਕਾ ਤੋਂ 7, ਕਪੂਰਥਲਾ ਤੋਂ 6, ਰੋਪੜ ਤੋਂ 3, ਮੁਕਤਸਰ ਸਾਹਿਬ ਤੋਂ 15,ਬਰਨਾਲਾ ਤੋਂ 33 ਅਤੇ ਮਾਨਸਾ ਤੋਂ 6 ਨਵੇਂ ਕੋਰੋਨਾ ਦੇ ਮਰੀਜ਼ ਸਾਹਮਣੇ ਆਇਆ ਹੈ। ਉੱਥੇ ਹੀ ਲੁਧਿਆਣਾ ਵਿਚ 361, ਅੰਮ੍ਰਿਤਸਰ ਵਿਚ 85, ਪਟਿਆਲਾ ਵਿਚ 107, ਸੰਗਰੂਰ ਵਿਚ 31, ਮੁਹਾਲੀ ਵਿਚ 16, ਗੁਰਦਾਸਪੁਰ ਵਿਚ 41, ਫਿਰੋਜ਼ਪੁਰ ਵਿਚ 5, ਪਠਾਨਕੋਟ ਵਿਚ 8, ਫਤਿਹਗੜ੍ਹ ਸਾਹਿਬ ਵਿਚ 23, ਮੋਗਾ ਵਿਚ 12, ਫਾਜ਼ਿਲਕਾ ਵਿਚ 1, ਮੁਕਤਸਰ ਸਾਹਿਬ ਵਿਚ 9, ਬਰਨਾਲਾ ਵਿਚ 12 ਅਤੇ ਮਾਨਸਾ ਵਿਚ 5 ਕੋਰੋਨਾ ਦੇ ਮਰੀਜ਼ ਠੀਕ ਹੋਏ ਹਨ, ਜਿਸ ਕਰਕੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ 13659 ਹੋ ਗਈ ਹੈ, ਜਦਕਿ ਅੰਮ੍ਰਿਤਸਰ, ਫਿਰੋਜ਼ਪੁਰ, ਗੁਰਦਾਸਪੁਰ, ਪਟਿਆਲਾ, ਸੰਗਰੂਰ, ਤਰਨਤਾਰਨ ਵਿਚ 1-1, ਜਲੰਧਰ ਵਿਚ 7 ਅਤੇ ਲੁਧਿਆਣਾ ਵਿਚ 13 ਪੀੜਤਾਂ ਦੀ ਮੌਤ ਹੋਈ ਹੈ ਅਤੇ ਮ੍ਰਿਤਕਾਂ ਦਾ ਕੁੱਲ ਅੰਕੜਾ 517 ਤੱਕ ਪਹੁੰਚ ਗਿਆ ਹੈ। ਸੂਬੇ ਵਿਚ 6715 ਐਕਟਿਵ ਕੇਸ ਹਨ।
ਲੁਧਿਆਣਾ- ਕੁੱਲ ਕੇਸ-4426, ਠੀਕ ਹੋਏ-2821, ਮੌਤਾਂ-144
ਜਲੰਧਰ –ਕੁੱਲ ਕੇਸ – 2845, ਠੀਕ ਹੋਏ -1796, ਮੌਤਾਂ-71
ਪਟਿਆਲਾ-ਕੁੱਲ ਕੇਸ-2258, ਠੀਕ ਹੋਏ-1484, ਮੌਤਾਂ-44
ਅੰਮ੍ਰਿਤਸਰ- ਕੁੱਲ ਕੇਸ-2137, ਠੀਕ ਹੋਏ- 1576, ਮੌਤਾਂ-87
ਸੰਗਰੂਰ ਕੁੱਲ ਕੇਸ-1194, ਠੀਕ ਹੋਏ-968, ਮੌਤਾਂ-33
ਮੁਹਾਲੀ – ਕੁੱਲ ਕੇਸ – 1080, ਠੀਕ ਹੋਏ –592, ਮੌਤਾਂ–17
ਗੁਰਦਾਸਪੁਰ- ਕੁੱਲ ਕੇਸ-723, ਠੀਕ ਹੋਏ-501, ਮੌਤਾਂ-23
ਬਠਿੰਡਾ- ਕੁੱਲ ਕੇਸ-711, ਠੀਕ ਹੋਏ-307, ਮੌਤਾਂ-8
ਫ਼ਿਰੋਜ਼ਪੁਰ – ਕੁੱਲ ਕੇਸ-617, ਠੀਕ ਹੋਏ-262, ਮੌਤਾਂ-8
ਹੁਸ਼ਿਆਰਪੁਰ- ਕੁੱਲ ਕੇਸ-586, ਠੀਕ ਹੋਏ-520, ਮੌਤਾਂ-15
ਮੋਗਾ- ਕੁੱਲ ਕੇਸ-515, ਠੀਕ ਹੋਏ-283, ਮੌਤਾਂ-5
ਪਠਾਨਕੋਟ- ਕੁੱਲ ਕੇਸ-485, ਠੀਕ ਹੋਏ-323, ਮੌਤਾਂ-13
ਫਤਿਹਗੜ੍ਹ ਸਾਹਿਬ- ਕੁੱਲ ਕੇਸ-424, ਠੀਕ ਹੋਏ-315, ਮੌਤਾਂ-3
ਤਰਨਤਾਰਨ ਕੁੱਲ ਕੇਸ-414, ਠੀਕ ਹੋਏ-248, ਮੌਤਾਂ-13
ਬਰਨਾਲਾ ਕੁੱਲ ਕੇਸ-384, ਠੀਕ ਹੋਏ-105, ਮੌਤਾਂ-7
ਕਪੂਰਥਲਾ-ਕੁੱਲ ਕੇਸ-354, ਠੀਕ ਹੋਏ-191, ਮੌਤਾਂ-12
ਫਰੀਦਕੋਟ- ਕੁੱਲ ਕੇਸ-354, ਠੀਕ ਹੋਏ-277, ਮੌਤਾਂ-1
ਫਾਜ਼ਿਲਕਾ ਕੁੱਲ ਕੇਸ-343, ਠੀਕ ਹੋਏ-253, ਮੌਤਾਂ-1
ਨਵਾਂਸ਼ਹਿਰ- ਕੁੱਲ ਕੇਸ-324, ਠੀਕ ਹੋਏ-280, ਮੌਤਾਂ-4
ਰੋਪੜ- ਕੁੱਲ ਕੇਸ-286, ਠੀਕ ਹੋਏ-228, ਮੌਤਾਂ-5
ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-266, ਠੀਕ ਹੋਏ-228, ਮੌਤਾਂ-2
ਮਾਨਸਾ- ਕੁੱਲ ਕੇਸ-165, ਠੀਕ ਹੋਏ-101, ਮੌਤਾਂ-1
ਕੁੱਲ ਕੇਸ 20,891, ਠੀਕ ਹੋਏ 13659, ਮੌਤਾਂ 517
