ਮਾਮਲਾ ਨੌਜਵਾਨ ਦੇ ਹੱਥਾਂ-ਪੈਰਾਂ ਵਿਚ ਕਿੱਲ ਠੋਕਣ ਦਾ : ਜਾਂਚ ਵਿਚ ਸੱਚ ਆਇਆ ਸਾਹਮਣੇ 

ਬਰੇਲੀ: ਦੇਸ਼ ਵਿਚ ਕੋਰੋਨਾ (Corona) ਦੇ ਮਾਮਲੇ ਵਧਣ ਕਰਕੇ ਹਰ ਕਿਸੇ ਵਿਅਕਤੀ ਦਾ ਮਾਸਕ ਪਾਉਣਾ ਬਹੁਤ ਜ਼ੁਰੂਰੀ ਹੈ। ਇਸ ਵਿਚਾਲੇ ਪਿਛਲੇ ਦਿਨਾਂ ਤੋਂ ਮਾਸਕ ਨਾ…

ਬਰੇਲੀ: ਦੇਸ਼ ਵਿਚ ਕੋਰੋਨਾ (Corona) ਦੇ ਮਾਮਲੇ ਵਧਣ ਕਰਕੇ ਹਰ ਕਿਸੇ ਵਿਅਕਤੀ ਦਾ ਮਾਸਕ ਪਾਉਣਾ ਬਹੁਤ ਜ਼ੁਰੂਰੀ ਹੈ। ਇਸ ਵਿਚਾਲੇ ਪਿਛਲੇ ਦਿਨਾਂ ਤੋਂ ਮਾਸਕ ਨਾ ਪਹਿਨਣ ’ਤੇ ਨੌਜਵਾਨ ਦੇ ਹੱਥਾਂ-ਪੈਰਾਂ ’ਚ ਕਿੱਲ ਠੋਕਣ’ ਦੇ ਮਾਮਲੇ ’ਚ ਜਾਂਚ ਤੋਂ ਬਾਅਦ ਵੱਡਾ ਖੁਲਾਸਾ ਹੋਇਆ ਹੈ। ਦੱਸ ਦੇਈਏ ਕਿ ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਦਾ ਹੈ ਜਿਥੇ ਮਾਸਕ (Mask) ਨਾ ਪਹਿਨਣ ’ਤੇ (UP Police)ਪੁਲਿਸ ਨੇ ਇੱਕ ਨੌਜਵਾਨ ਉੱਤੇ ਥਰਡ ਡਿਗਰੀ ਤਸ਼ੱਦਦ ਢਾਹੁਣ ਤੇ ਉਸ ਦੇ ਹੱਥਾਂ-ਪੈਰਾਂ ਵਿੱਚ ਕਿੱਲਾਂ ਠੋਕੇ ਗਏ ਹਨ ਅਜਿਹਾ ਕਿਹਾ ਜਾ ਰਿਹਾ ਹੈ। ਹੁਣ ਇਸ ਮਾਮਲੇ ਵਿੱਚ ਇੱਕ ਨਵਾਂ ਮੋੜ ਆ ਗਿਆ ਹੈ। 

ਪੁੱਛਗਿੱਛ ਤੇ ਛਾਣਬੀਣ ਦੌਰਾਨ ਨੌਜਵਾਨ ਨੇ ਕਬੂਲ ਕੀਤਾ ਹੈ ਕਿ ਮੁਕੱਦਮੇ ਤੋਂ ਬਚਣ ਲਈ ਉਸ ਨੇ ਆਪ ਹੀ ਆਪਣੇ ਸਰੀਰ ਵਿੱਚ ਕਿੱਲਾਂ ਠੋਕ ਲਈਆਂ ਸਨ। ਬਰੇਲੀ ਪੁਲਿਸ ਨੇ ਹੁਣ ਇੱਕ ਵੀਡੀਓ ਜਾਰੀ ਕੀਤਾ ਹੈ ਜਿਸ ਵਿੱਚ ਨੌਜਵਾਨ ਇਹ ਗੱਲ ਮੰਨ ਰਿਹਾ ਹੈ ਕਿ ਉਸ ਨੇ ਦੋਸਤਾਂ ਨਾਲ ਮਿਲ ਕੇ ਇੱਕ ਬੰਦ ਕਾਰਖਾਨੇ ਅੰਦਰ ਖ਼ੁਦ ਨੂੰ ਕਿੱਲਾਂ ਠੋਕ ਕੇ ਜ਼ਖ਼ਮੀ ਕਰ ਲਿਆ ਸੀ। ਉਸ ਨੇ ਆਪਣੇ ਦੋਸਤਾਂ ਦੇ ਨਾਂ ਨਹੀਂ ਦੱਸੇ। ਇਸ ਤੋਂ ਬਾਅਦ ਐਸਐਸਪੀ ਦਫ਼ਤਰ ਵਿੱਚ ਭਾਜੜ ਮੱਚ ਗਈ। 

ਇਹ ਵੀ ਪੜੋ: ਰੂਪਨਗਰ ‘ਚ ਖ਼ਤਮ ਹੋਈ ਕੋਰੋਨਾ ਵੈਕਸੀਨ, ਹਸਪਤਾਲਾਂ ਵਿੱਚ ਲੋਕ ਹੋ ਰਹੇ ਪਰੇਸ਼ਾਨ

ਕੀ ਹੈ ਪੂਰਾ ਮਾਮਲਾ 
ਮਾਂ ਸ਼ੀਲਾ ਅਨੁਸਾਰ ਬੀਤੀ 24 ਮਈ ਦੀ ਰਾਤ ਨੂੰ ਲਗਪਗ 10 ਵਜੇ ਉਨ੍ਹਾਂ ਦਾ ਪੁੱਤਰ ਰਣਜੀਤ ਘਰ ਤੋਂ ਬਾਹਰ ਘੁੰਮ ਰਿਹਾ ਸੀ। ਉਸ ਨੇ ਮਾਸਕ ਨਹੀਂ ਲਾਇਆ ਸੀ, ਤਦ ਹੀ ਤਿੰਨ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਰੋਕਿਆ ਤੇ ਉੱਥੇ ਕੁਝ ਬਹਿਸਬਾਜ਼ੀ ਹੋ ਗਈ।ਦੋਸ਼ ਹੈ ਕਿ ਮਾਸਕ ਨਾ ਲੱਗਿਆ ਹੋਣ ਕਾਰਣ ਪੁਲਿਸ ਰਣਜੀਤ ਨੂੰ ਜੋਗੀ ਨਵਾਦਾ ਚੌਕੀ ’ਚ ਲੈ ਗਈ। ਮਾਂ ਦੋ ਦਿਨਾਂ ਤੱਕ ਆਪਣੇ ਪੁੱਤਰ ਨੂੰ ਲੱਭਦੀ ਰਹੀ ਪਰ ਉਸ ਦਾ ਕੁਝ ਥਹੁ-ਪਤਾ ਨਹੀਂ ਲੱਗਾ। 

ਫਿਰ ਉਸ ਦਾ ਪੁੱਤਰ ਰਣਜੀਤ ਸੜਕ ਕੰਢੇ ਜ਼ਖ਼ਮੀ ਹਾਲਤ ਵਿੱਚ ਪਿਆ ਮਿਲਿਆ। ਉਸ ਦੇ ਦੋਵੇਂ ਹੱਥਾਂ ਤੇ ਪੈਰਾਂ ਵਿੱਚ ਕਿੱਲਾਂ ਠੁਕੀਆਂ ਹੋਈਆਂ ਸਨ। ਤਦ ਸ਼ੀਲਾ ਆਪਣੇ ਪੁੱਤਰ ਨੂੰ ਲੈ ਕੇ ਐਸਐਸਪੀ ਰੋਹਿਤ ਸਿੰਘ ਸਜਵਾਣ ਦੇ ਦਫ਼ਤਰ ਪੁੱਜੇ। ਐਸਐਸਪੀ ਰੋਹਿਤ ਸਿੰਘ ਸਜਵਾਣ ਨੇ ਦੱਸਿਆ ਕਿ ਰਣਜੀਤ ਵਿਰੁੱਧ ਸਾਲ 2019 ’ਚ ਮੂਰਤੀ ਤੋੜਨ ਦਾ ਮੁਕੱਦਮਾ ਦਰਜ ਹੈ। ਬਗ਼ੈਰ ਮਾਸਕ ਫੜੇ ਜਾਣ ’ਤੇ ਦੋ ਦਿਨ ਪਹਿਲਾਂ ਉਸ ਵਿਰੁੱਧ ਬਾਰਾਂਦਰੀ ਥਾਣੇ ’ਚ ਕੇਸ ਦਰਜ ਕੀਤਾ ਗਿਆ ਸੀ।

ਜਾਂਚ ਤੋਂ ਪਤਾ ਲੱਗਿਆ ਹੈ ਕਿ ਦੋਸ਼ੀ ਰਣਜੀਤ, ਜੋ ਕਿ ਫਰਾਰ ਹੈ, ਆਪਣੀ ਗ੍ਰਿਫ਼ਤਾਰੀ ਤੋਂ ਬਚਣ ਅਤੇ ਕਾਂਸਟੇਬਲ ਨੂੰ ਫਸਾਉਣ ਲਈ ਖ਼ੁਦ ਕਿਲ੍ਹਾ ਠੋਕਣ ‘ਚ  ਸਫਲ ਹੋ ਗਿਆ ਸੀ। ਜਾਂਚ ਵਿਚ ਸਥਿਤੀ ਸਪਸ਼ਟ ਹੋ ਗਈ ਹੈ। ਰਣਜੀਤ ਅਤੇ ਉਸ ਦੇ ਸਾਥੀ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ।

Leave a Reply

Your email address will not be published. Required fields are marked *