“ਅਬਦੁੱਲ ਕਲਾਮ” ‘ਤੇ ਬਣੀ ਬਾਇਓਪਿਕ ‘ਚ ਦਿਖਾਈ ਦੇਣਗੇ ਬਾਬੂ ਭਾਈ!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-   ਕੁਝ ਸਮਾਂ ਪਹਿਲਾਂ ਇਹ ਚਰਚਾ ਸੀ ਕਿ, ਬਾਬੂ ਭਾਈ (ਪਰੇਸ਼ ਰਾਵਲ) ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਬਾਇਓਪਿਕ ਵਿੱਚ ਪ੍ਰਧਾਨ ਮੰਤਰੀ ਦੀ ਭੂਮਿਕਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-   ਕੁਝ ਸਮਾਂ ਪਹਿਲਾਂ ਇਹ ਚਰਚਾ ਸੀ ਕਿ, ਬਾਬੂ ਭਾਈ (ਪਰੇਸ਼ ਰਾਵਲ) ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਬਾਇਓਪਿਕ ਵਿੱਚ ਪ੍ਰਧਾਨ ਮੰਤਰੀ ਦੀ ਭੂਮਿਕਾ ਨਿਭਾਉਂਦੇ ਦਿਖਾਈ ਦੇਣਗੇ ਪਰ ਇਸ ਬਾਰੇ ਅਜੇ ਕੋਈ ਖਾਸ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਦੌਰਾਨ ਹੁਣ ਪਰੇਸ਼ ਨੇ ਦੇਸ਼ ਦੀ ਇਕ ਹੋਰ ਮਹਾਨ ਸ਼ਖਸੀਅਤ ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁੱਲ ਕਲਾਮ ਦੀ ਬਾਇਓਪਿਕ ਵਿੱਚ ਖਾਸ ਰੋਲ ਨਿਭਾਉਂਣ ਵੱਲ ਸੰਕੇਤ ਦਿੱਤਾ ਹੈ।

ਪਰੇਸ਼ ਰਾਵਲ ਨੇ ਆਪਣੇ ਟਵਿਟਰ ਹੈਂਡਲ ਰਾਹੀਂ ਇੱਕ ਟਵੀਟ ਕੀਤਾ ਹੈ, ਜਿਸ ‘ਚ ਉਨ੍ਹਾਂ ਲਿਖਿਆ ਹੈ ਕਿ, ਉਹ  ਅਬਦੁੱਲ ਕਲਾਮ ਦੀ ਬਾਇਓਪਿਕ  ‘ਚ ਨਜ਼ਰ ਆਉਂਣ ਵਾਲੇ ਹਨ।

ਅਬਦੁੱਲ ਕਲਾਮ ਦੀ ਬਾਇਓਪਿਕ ਤੋਂ ਪਹਿਲਾਂ ਇਹ ਚਰਚਾ ਚੱਲ ਰਹੀ ਸੀ ਕਿ, ਪਰੇਸ਼ ਰਾਵਲ ਨਰਿੰਦਰ ਮੋਦੀ ਦੀ ਬਾਇਓਪਿਕ ਕਰਨ ਜਾ ਰਹੇ ਹਨ ਪਰ ਉਨ੍ਹਾਂ ਦੀ ਫਿਲਮ ਆਉਣ ਤੋਂ ਪਹਿਲਾਂ ਵਿਵੇਕ ਓਬਰਾਏ ਸਟਾਰਰ ਫਿਲਮ ” ਨਰਿੰਦਰ ਮੋਦੀ ” ਆਈ ਸੀ। ਇਹ ਪ੍ਰਧਾਨ ਮੰਤਰੀ ਮੋਦੀ ਦੀ ਬਾਇਓਪਿਕ ਹੈ। ਇਸ ਕਾਰਨ ਪਰੇਸ਼ ਦੀ ਮੋਦੀ ਬਾਇਓਪਿਕ ਕਿਤੇ ਗੁੰਮ ਹੋ ਗਈ।

ਸ਼ਿਲਪਾ ਸ਼ੈੱਟੀ ਨਾਲ ਆਉਂਣਗੇ ਨਜ਼ਰ

ਹਾਲ ਹੀ ਵਿੱਚ ਪਰੇਸ਼ ਦੀ ਆਉਣ ਵਾਲੀ ਫਿਲਮ ਹੰਗਾਮਾ 2 ਦਾ ਪਹਿਲਾ ਪੋਸਟਰ ਵੀ ਸਾਹਮਣੇ ਆਇਆ ਹੈ। ਇਸ ਫਿਲਮ ਵਿੱਚ ਪਰੇਸ਼ ਤੋਂ ਇਲਾਵਾ ਸ਼ਿਲਪਾ ਸ਼ੈੱਟੀ, ਮੀਜਾਨ ਜਾਫਰੀ, ਪ੍ਰਨੀਤਾ ਸੁਭਾਸ਼ ਮੁੱਖ ਭੂਮਿਕਾਵਾਂ ਵਿੱਚ ਹਨ। ਇਹ 2003 ਦੀ ਫਿਲਮ ਹੰਗਾਮਾ ਵਰਗੀ ਇੱਕ ਕਾਮੇਡੀ ਫਿਲਮ ਹੈ। ਇਸ ਵਿੱਚ ਵੀ ਪਰੇਸ਼ ਰਾਧੇਸ਼ਿਆਮ ਤਿਵਾੜੀ ਦੇ ਕਿਰਦਾਰ ਵਿੱਚ ਨਜ਼ਰ ਆਏ ਹਨ। ਹੁਣ ਹੰਗਾਮਾ 2 ਵਿੱਚ, ਉਹ ਲੋਕਾਂ ਨੂੰ ਹਸਾਉਂਦੇ ਹੋਏ ਦਿਖਾਈ ਦੇਣਗੇ।

ਦੱਸ ਦੀਈਏ ਕਿ, ਪਰੇਸ਼ ਰਾਵਲ ਪਿਛਲੀ ਵਾਰ ਮੇਡ ਇਨ ਚਾਇਨਾ ਵਿੱਚ ਨਜ਼ਰ ਆਏ ਸਨ। ਇਸ ਤੋਂ ਇਲਾਵਾ ਫਿਲਮ ਸੰਜੂ ਵਿੱਚ ਸੁਨਿਲ ਦੱਤ ਦੇ ਰੋਲ ਵਿੱਚ ਦਿਖਾਈ ਦਿੱਤੇ ਸੀ।ਇਸ ਤੋਂ ਪਹਿਲਾਂ ਓਐਮਜੀ, ਵੇਲਕਮ,ਭੁੱਲ ਭੁਲਇਆ, ਮੇਰੇ ਬਾਪ ਪਹਿਲੇ ਆਪ ਅਤੇ ਫਿਰ ਹੇਰਾ-ਫੇਰੀ ਵਰਗੀਆਂ ਫਿਲਮਾਂ ‘ਚ ਨਜ਼ਰ ਆਏ ਸੀ। ਉਨ੍ਹਾਂ ਦੀ ਫਿਲਮ ਬੇਹੱਦ ਮਜੇਦਾਰ ਅਤੇ ਹਾਸੇ ਨਾਲ ਭਰੀ ਹੁੰਦੀ ਹੈ।

 

Leave a Reply

Your email address will not be published. Required fields are marked *