ਅਯੁੱਧਿਆ ‘ਚ ਭਿਆਨਕ ਸੜਕ ਹਾਦਸਾ: ਬੱਸ ਪਲਟਣ ਕਾਰਨ 3 ਦੀ ਮੌਤ, 30 ਜ਼ਖਮੀ

ਅਯੁੱਧਿਆ- ਗੋਰਖਪੁਰ ਰਾਸ਼ਟਰੀ ਰਾਜਮਾਰਗ ਉੱਤੇ ਇਕ ਪ੍ਰਾਈਵੇਟ ਬੱਸ ਓਵਰਟੇਕ ਕਰਨ ਦੀ ਕੋਸ਼ਿਸ਼ ਵਿਚ ਕੰਟਰੋਲ ਤੋਂ ਬਾਹਰ ਹੋ ਕੇ ਪਲਟ ਗਈ। ਇਸ ਹਾਦਸੇ ਵਿਚ ਬੱਸ ਵਿਚ…

ਅਯੁੱਧਿਆ- ਗੋਰਖਪੁਰ ਰਾਸ਼ਟਰੀ ਰਾਜਮਾਰਗ ਉੱਤੇ ਇਕ ਪ੍ਰਾਈਵੇਟ ਬੱਸ ਓਵਰਟੇਕ ਕਰਨ ਦੀ ਕੋਸ਼ਿਸ਼ ਵਿਚ ਕੰਟਰੋਲ ਤੋਂ ਬਾਹਰ ਹੋ ਕੇ ਪਲਟ ਗਈ। ਇਸ ਹਾਦਸੇ ਵਿਚ ਬੱਸ ਵਿਚ ਸਵਾਰ 3 ਲੋਕਾਂ ਦੀ ਮੌਤ ਹੋ ਗਈ ਤੇ 30 ਹੋਰ ਯਾਤਰੀ ਜ਼ਖਮੀ ਹੋ ਗਏ। ਇਹ ਘਟਨਾ ਮੰਗਲਵਾਰ ਦੀ ਸਵੇਰੇ ਤਕਰੀਬਨ 7:30 ਵਜੇ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਬੱਸ ਵਿਚ ਸਵਾਰ ਯਾਤਰੀ ਦਿੱਲੀ ਤੋਂ ਬਸਤੀ ਤੇ ਸਿਧਾਰਥ ਨਗਰ ਦੇ ਲਈ ਜਾ ਰਹੇ ਸਨ।

Also Read: ਜਾਨ ‘ਤੇ ਖੇਡ ਪੁਲਿਸ ਮੁਲਾਜ਼ਮ ਨੇ ਬਚਾਈ ਮਾਸੂਮ ਬੱਚੇ ਸਣੇ 3 ਲੋਕਾਂ ਦੀ ਜਾਨ, ਹਰ ਕੋਈ ਕਰ ਰਿਹੈ ਤਾਰੀਫ

ਅਯੁੱਧਿਆ ਵਿਚ ਕੈਂਟ ਥਾਣਾ ਇਲਾਕੇ ਵਿਚ ਮੁਮਤਾਜ਼ ਨਗਰ ਦੇ ਨੇੜੇ ਰਾਸ਼ਟਰੀ ਰਾਜਮਾਰਗ ਉੱਤੇ ਹਾਦਸਾ ਹੋ ਗਿਆ। ਹਾਦਸੇ ਵਿਚ ਤਿੰਨ ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। 30 ਜ਼ਖਮੀਆਂ ਵਿਚੋਂ ਤਕਰੀਬਨ 12 ਲੋਕਾਂ ਨੂੰ ਜ਼ਿਲਾ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਦਕਿ ਹੋਰਾਂ ਯਾਤਰੀਆਂ ਨੂੰ ਸ਼ੁਰੂਆਤੀ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਅਜੇ ਸਾਰੇ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਜ਼ਿਲਾ ਅਧਿਕਾਰੀ ਨੀਤੀਸ਼ ਕੁਮਾਰ ਤੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਹਸਪਤਾਲ ਦਾ ਦੌਰਾ ਕੀਤਾ। ਉਨ੍ਹਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਬਿਹਤਰ ਇਲਾਜ ਦੀ ਵਿਵਸਥਾ ਕਰਨ ਦੇ ਨਿਰਦੇਸ਼ ਦਿੱਤੇ।

Also Read: ‘ਆਪ’ ਵਿਧਾਇਕ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਜਾਂਚ ‘ਚ ਲੱਗੀ ਪੁਲਿਸ

Leave a Reply

Your email address will not be published. Required fields are marked *