ਅੰਮ੍ਰਿਤਸਰ- ਜ਼ਿਲੇ ਵਿਚ ਟਿਫਿਨ ਬੰਬ ਮਿਲਣ ਤੇ 15 ਅਗਸਤ ਨੂੰ ਲੈ ਕੇ ਪੰਜਾਬ ਪੁਲਿਸ ਚੌਕਸ ਹੋ ਗਈ ਹੈ। ਇਸੇ ਦਰਮਿਆਨ ਅੰਮ੍ਰਿਤਸਰ ਪੁਲਿਸ ਵਲੋਂ ਜ਼ਿਲਾ ਬੱਸ ਅੱਡੇ ਵਿਥੇ ਸਰਚ ਆਪ੍ਰੇਸ਼ਨ ਚਲਾਇਆ ਗਿਆ।
ਪੜੋ ਹੋਰ ਖਬਰਾਂ: 14 ਦਿਨਾਂ ‘ਚ ਮੁੜ ਚਮਕੀ ਕਿਸਮਤ, 22 ਕਰੋੜ ਦਾ ਮਾਲਕ ਬਣ ਗਿਆ ਸ਼ਖਸ
ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਇਹ ਚੈਕਿੰਗ ਆਲਾ ਅਧਿਕਾਰੀਆਂ ਦੇ ਹੁਕਮ ਉੱਤੇ ਕੀਤੀ ਜਾ ਰਹੀ ਹੈ। ਪੁਲਿਸ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਬੱਸ ਸਟੈਂਡ ਵਿਚ ਕੋਈ ਸ਼ੱਕੀ ਵਸਤੂ ਮਿਲਦੀ ਹੈ ਤਾਂ ਉਹ ਤੁਰੰਤ ਪੁਲਿਸ ਨੂੰ ਸੂਚਿਤ ਕਰਨ। ਇਸ ਮੌਕੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਜ਼ਿਲੇ ਵਿਚ ਥਾਂ-ਥਾਂ ਨਾਕਾਬੰਦੀ ਕਰਕੇ ਗੱਡੀਆਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।
ਪੜੋ ਹੋਰ ਖਬਰਾਂ: ਪਿਆਰ ਦਾ ਦਰਦਨਾਕ ਅੰਤ, ਦੂਜੀ ਜਾਤੀ ‘ਚ ਵਿਆਹ ਕਰਨ ‘ਤੇ ਲੜਕੀ ਨੂੰ ਉਤਾਰਿਆ ਮੌਤ ਦੇ ਘਾਟ
ਇਸ ਦੌਰਾਨ ਅਧਿਕਾਰੀਆਂ ਨੇ ਕਿਹਾ ਕਿ ਪੁਲਿਸ ਵਲੋਂ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਈ ਜਾ ਰਹੀ ਹੈ। ਕਮਾਂਡੋ ਫੋਰਸ ਦੇ ਜਵਾਨ ਵੀ ਉਨ੍ਹਾਂ ਨਾਲ ਥਾਂ-ਥਾਂ ਚੈਕਿੰਗ ਵਿਚ ਮੌਜੂਦ ਹਨ।
ਪੜੋ ਹੋਰ ਖਬਰਾਂ: 2022 ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜਨ ਨੂੰ ਲੈ ਕੇ ਸੰਯੁਕਤ ਮੋਰਚੇ ਨੇ ਕੀਤਾ ਇਹ ਐਲਾਨ



