ਸੰਗਰੂਰ : ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) ਨੂੰ ਲੈ ਕੇ ਧੂਰੀ ਤੋਂ ਚੋਣ ਲੜ ਰਹੇ ”ਆਪ” ਦੇ ਸੂਬਾ ਪ੍ਰਧਾਨ ਭਗਵੰਤ ਮਾਨ (Bhagwant Mann) ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਅੱਜ ਧੂਰੀ ਪੁੱਜ ਰਹੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ (Sunita Kejriwal) ਅਪਣੀ ਬੇਟੀ ਨਾਲ ਪਹਿਲਾਂ ਸੰਗਰੂਰ ਪੁੱਜ ਰਹੇ ਹਨ, ਜਿੱਥੇ ਉਹ ਭਗਵੰਤ ਮਾਨ ਦੀ ਰਿਹਾਇਸ਼ ‘ਤੇ ਨਾਸ਼ਤਾ ਕਰਨਗੇ ਅਤੇ ਫਿਰ ਧੂਰੀ ਲਈ ਰਵਾਨਾ ਹੋਣਗੇ। Also Read :ਡਰੱਗ ਰੈਕੇਟ ਮਾਮਲੇ ‘ਚ UK ਸਿਟੀਜ਼ਨ ਕਬੱਡੀ ਖਿਡਾਰੀ ਤੇ ਪੰਜਾਬ ਪੁਲਿਸ ਦਾ ਸੇਵਾਮੁਕਤ DSP ਗ੍ਰਿਫਤਾਰ

11 ਫਰਵਰੀ ਨੂੰ ਧੂਰੀ ਦੇ ਭਗਵੰਤ ਮਾਨ ਦੀ ਜਨਸਭਾ ਹੋਣੀ ਹੈ। ਇਸ ਵਿਚ ਕੇਜਰੀਵਾਲ ਦੀ ਪਤਨੀ ਮਹਿਲਾਵਾਂ ਨੂੰ ਸੰਬੋਧਨ ਕਰਨਗੇ। ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ ਸੰਗਰੂਰ ਜ਼ਿਲੇ ਦੀ ਧੂਰੀ ਵਿਧਾਨ ਸਭਾ ਸੀਟ ਤੋਂ ਚੋਣ ਲੜ ਰਹੇ ਹਨ। ਦੱਸ ਦਈਏ ਕਿ ਧੂਰੀ ਵਿਧਾਨ ਸਭਾ ਖੇਤਰ ਵਿਚ ਜ਼ਿਆਦਾਤਰ ਪਿੰਡ ਹਨ। ਧੂਰੀ ਵਿਧਾਨ ਸਭਾ ਖੇਤਰ ਵਿਚ ਸਿਰਫ ਧੂਰੀ ਹੀ ਛੋਟਾ ਸ਼ਹਿਰ ਹੈ। ਇਸ ਤੋਂ ਇਲਾਵਾ ਧੂਰੀ ਵਿਚ 74 ਪਿੰਡ ਆਉਂਦੇ ਹਨ। ਧੂਰੀ ਵਿਧਾਨ ਸਭਾ ਖੇਤਰ ਵਿਚ ਕਿਸਾਨ ਅੰਦੋਲਨ ਬੇਹੱਦ ਵੱਡਾ ਮੁੱਦਾ ਹੈ ਕਿਉਂਕਿ ਇਥੋਂ ਦੇ ਲੋਕਾਂ ਨੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਲੜਾਈ ਵਿਚ ਹਿੱਸਾ ਲਿਆ ਸੀ। ਇਸ ਖੇਤਰ ਵਿਚ ਕੁੱਲ 1,64,322 ਵੋਟਰ ਭਗਵੰਤ ਮਾਨ ਦੀ ਕਿਸਮਤ ਦਾ ਫੈਸਲਾ ਕਰਨਗੇ। Also Read : ਕਪੂਰਥਲਾ ‘ਚ ਹੈਵਾਨ ਨੂੰ ਮੌਤ ਦੀ ਸਜ਼ਾ, ਬੱਚੀ ਨਾਲ ਰੇਪ ਤੋਂ ਬਾਅਦ ਕੀਤੀ ਸੀ ਕਰੂਰਤਾ

ਜ਼ਿਕਰਯੋਗ ਹੈ ਕਿ ਕਾਂਗਰਸ ਹੋਵੇ, ਆਮ ਆਦਮੀ ਪਾਰਟੀ ਜਾਂ ਕੋਈ ਹੋਰ ਪਾਰਟੀ ਕਿਸੇ ਵੀ ਦਲ ਨੇ ਹੁਣ ਤੱਖ ਐਲਾਨ ਉਮੀਦਵਾਰਾਂ ਦੀ ਲਿਸਟ ਵਿਚ ਔਰਤਾਂ ਨੂੰ ਘੱਟ ਹੀ ਤਰਜੀਹ ਦਿੱਤੀ ਹੈ। ਦੱਸ ਦਈਏ ਕਿ ਪੰਜਾਬ ਵਿਚ ਕੁੱਲ 2,12,75,067 ਵੋਟਰ ਹਨ, ਜਿਨ੍ਹਾਂ ਵਿਚੋਂ ਮਹਿਲਾ ਵੋਟਰਾਂ ਦੀ ਗਿਣਤੀ 1,00,86,516 ਹੈ। ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਤੇ ਲੋਕ ਸਭਾ ਚੋਣਾਂ ਦੇ ਅੰਕੜਿਆਂ ਵਿਚ ਨਜ਼ਰ ਮਾਰੀ ਜਾਵੇ ਤਾਂ ਸਰਕਾਰ ਬਣਾਉਣ ਵਿਚ ਔਰਤਾਂ ਦੀ ਹਿੱਸੇਦਾਰੀ ਕਾਫੀ ਰਹੀ ਹੈ।



