ਜਲੰਧਰ ‘ਚ ਅੱਜ ਮੁੱਖ ਮੰਤਰੀ ਚੰਨੀ ਤੇ ਭਾਜਪਾ ਲਈ ਜੈਰਾਮ ਠਾਕੁਰ ਕਰਨਗੇ ਪ੍ਰਚਾਰ

ਜਲੰਧਰ : ਜਿਵੇਂ-ਜਿਵੇਂ ਵੋਟਾਂ ਦੀ ਤਰੀਕ ਨੇੜੇ ਆਉਂਦੀ ਜਾ ਰਹੀ ਹੈ, ਉਵੇਂ-ਉਵੇਂ ਚੋਣ ਮਾਹੌਲ ਵੀ ਭੱਖਣਾ ਸ਼ੁਰੂ ਹੋ ਗਿਆ ਹੈ। ਫਿਲਮੀ ਕਿਰਦਾਰਾਂ ਦੇ ਨਾਲ-ਨਾਲ ਵੱਡੇ…

ਜਲੰਧਰ : ਜਿਵੇਂ-ਜਿਵੇਂ ਵੋਟਾਂ ਦੀ ਤਰੀਕ ਨੇੜੇ ਆਉਂਦੀ ਜਾ ਰਹੀ ਹੈ, ਉਵੇਂ-ਉਵੇਂ ਚੋਣ ਮਾਹੌਲ ਵੀ ਭੱਖਣਾ ਸ਼ੁਰੂ ਹੋ ਗਿਆ ਹੈ। ਫਿਲਮੀ ਕਿਰਦਾਰਾਂ ਦੇ ਨਾਲ-ਨਾਲ ਵੱਡੇ ਨੇਤਾਵਾਂ ਨੇ ਫੇਰੀ ਲਗਾਉਣੀ ਸ਼ੁਰੂ ਕਰ ਦਿੱਤੀ ਹੈ। ਜਲੰਧਰ ਵਿਚ ਅੱਜ 2 ਮੁੱਖ ਮੰਤਰੀ ਆ ਰਹੇ ਹਨ, ਜਿੱਥੇ ਜਲੰਧਰ ਸ਼ਹਿਰ ਵਿਚ ਹਿਮਾਲਚ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ  (Himachal Pradesh Chief Minister Jai Ram Thakur) ਦਸਤਕ ਦੇਣਗੇ, ਉਥੇ ਹੀ ਪੇਂਡੂ ਖੇਤਰ (Rural areas) ਵਿਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਕਾਂਗਰਸ ਦਾ ਪ੍ਰਚਾਰ  (Congress propaganda) ਕਰਨਗੇ। Also Read : ਅੱਜ ਸੰਗਰੂਰ ਆਉਣਗੇ ਅਰਵਿੰਦ ਕੇਜਰੀਵਾਲ ਦੀ ਪਤਨੀ ਤੇ ਬੇਟੀ

Punjab Assembly Election 2022: Full list of voting dates, phases,  constituency-wise voting | Deccan Herald
ਮੁੱਖ ਮੰਤਰੀ ਜੈ ਰਾਮ ਠਾਕੁਰ ਜਲੰਧਰ ਸ਼ਹਿਰੀ ਦੀਆਂ ਦੋ ਸੀਟਾਂ ਨਾਰਥ ਅਤੇ ਸੈਂਟਰਲ ਵਿਚ ਆ ਕੇ ਕੇ.ਡੀ. ਭੰਡਾਰੀ ਅਤੇ ਮਨੋਰੰਜਨ ਕਾਲੀਆ ਲਈ ਵੋਟ ਮੰਗਣਗੇ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਪਹਿਲਾਂ ਜਲੰਧਰ ਸ਼ਹਿਰੀ ਦੀ ਸੈਂਟਰਲ ਵਿਧਾਨ ਸਭਾ ਖੇਤਰ ਦੇ ਤਹਿਤ ਆਉਂਦੇ ਰਾਮਾਮੰਡੀ ਵਿਚ ਪਹੁੰਚਣਗੇ। ਉਥੇ ਉਹ ਅਮਰ ਪੈਲੇਸ ਵਿਚ ਰੱਖੇ ਗਏ ਪ੍ਰੋਗਰਾਮ ਵਿਚ 12 ਵਜੇ ਪਹੁੰਚਣਗੇ ਅਤੇ ਭਾਜਪਾ ਦੇ ਉਮੀਦਵਾਰ ਮਨੋਰੰਜਨ ਕਾਲੀਆ ਲਈ ਵੋਟ ਦੀ ਅਪੀਲ ਕਰਨਗੇ। 
ਇਸ ਤੋਂ ਬਾਅਦ ਉਹ ਜਲੰਧਰ ਸ਼ਹਿਰੀ ਦੀ ਦੂਜੀ ਸੀਟ ਨਾਰਥ ਵਿਚ ਜਾਣਗੇ। ਨਾਰਥ ਹਲਕੇ ਵਿਚ ਉਨ੍ਹਾਂ ਦਾ ਪ੍ਰੋਗਰਾਮ ਦੋਆਬਾ ਚੌਕ ਨੇੜੇ ਲੱਬੂ ਰਾਮ ਦੋਆਬਾ ਗਰਾਉਂਡ ਵਿਚ ਰੱਖਿਆ ਗਿਆ ਹੈ। ਉਥੇ ਜੈਰਾਮ ਠਾਕੁਰ ਇਕ ਵਜੇ ਪਹੁੰਚਣਗੇ ਅਤੇ ਜਨਸਭਾ ਨੂੰ ਸੰਬੋਧਿਤ ਕਰਨਗੇ। ਜਦੋਂ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸ ਦਾ ਸੀ.ਐੱਮ. ਫੇਸ ਐਲਾਨ ਹੋਣ ਤੋਂ ਬਾਅਦ ਲਗਾਤਾਰ ਰੋਡ ਸ਼ੋਅ ਅਤੇ ਰੈਲੀਆਂ ਕਰ ਰਹੇ ਹਨ। ਉਹ ਅੱਜ ਕਰਤਾਰਪੁਰ ਵਿਧਾਨ ਸਭਾ ਖੇਤਰ ਵਿਚ ਆ ਰਹੇ ਹਨ, ਜਿੱਥੇ ਦਾਣਾ ਮੰਡੀ ਵਿਚ ਸੁਰਿੰਦਰ ਸਿੰਘ ਚੌਧਰੀ ਵਲੋਂ ਰੱਖੀ ਗਈ ਰੈਲੀ ਵਿਚ ਲੋਕਾਂ ਨੂੰ ਸੰਬੋਧਿਤ ਕਰਨਗੇ।

Leave a Reply

Your email address will not be published. Required fields are marked *