ਡਰੱਗ ਰੈਕੇਟ ਮਾਮਲੇ ‘ਚ UK ਸਿਟੀਜ਼ਨ ਕਬੱਡੀ ਖਿਡਾਰੀ ਤੇ ਪੰਜਾਬ ਪੁਲਿਸ ਦਾ ਸੇਵਾਮੁਕਤ DSP ਗ੍ਰਿਫਤਾਰ

ਚੰਡੀਗੜ੍ਹ : ਪੰਜਾਬ ਵਿਚ ਚੋਣਾਂ (Elections in Punjab) ਤੋਂ ਪਹਿਲਾਂ ਇੰਟਰਨੈਸ਼ਨਲ ਡਰੱਗਜ਼ ਰੈਕੇਟ (International drug racket) ਦਾ ਪਰਦਾਫਾਸ਼ ਹੋਇਆ ਹੈ। ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ…

ਚੰਡੀਗੜ੍ਹ : ਪੰਜਾਬ ਵਿਚ ਚੋਣਾਂ (Elections in Punjab) ਤੋਂ ਪਹਿਲਾਂ ਇੰਟਰਨੈਸ਼ਨਲ ਡਰੱਗਜ਼ ਰੈਕੇਟ (International drug racket) ਦਾ ਪਰਦਾਫਾਸ਼ ਹੋਇਆ ਹੈ। ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (Special Task Force) (ਐੱਸ.ਟੀ.ਐੱਫ.) ਨੇ ਬ੍ਰਿਟਿਸ਼ ਸਿਟੀਜ਼ਨ ਇੰਟਰਨੈਸ਼ਨਲ ਕਬੱਡੀ ਖਿਡਾਰੀ ਜੀਤਾ ਮੋੜ (British Citizen International Kabaddi Player Wins) ਅਤੇ ਪੰਜਾਬ ਪੁਲਿਸ ਦੇ ਰਿਟਾਇਰਡ ਡੀ.ਐੱਸ.ਪੀ. ਬਿਮਲਕਾਂਤ (Retired DSP of Punjab Police Bimalkant) ਨੂੰ ਗ੍ਰਿਫਤਾਰ ਕੀਤਾ ਹੈ। ਇਹ ਰੇਡ ਕਪੂਰਥਲਾ ਵਿਚ ਕੀਤੀ ਗਈ। ਫੜੇ ਗਏ ਮੁਲਜ਼ਮਾਂ ਵਿਚ ਇਕ ਥਾਣੇਦਾਰ ਵੀ ਸ਼ਾਮਲ ਹੈ। ਐੱਸ.ਟੀ.ਐੱਫ. ਨੇ ਕੁਲ 12 ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ ਹੈ। ਜਿਸ ਵਿਚ ਡਰੱਗਜ਼ ਵਿਕਰੀ ਨਾਲ ਖਰੀਦੀ ਪ੍ਰਾਪਰਟੀ ਨੂੰ ਐਡਜਸਟ ਕਰਨ ਵਾਲੇ ਕੁਝ ਮਸ਼ਹੂਰ ਚਾਰਡਿਟ ਅਕਾਉਂਟੈਂਟ (ਸੀ.ਏ.) ਵੀ ਸ਼ਾਮਲ ਹਨ। ਮੁਲਜ਼ਮਾਂ ਦੇ ਖਿਲਾਫ ਮੋਹਾਲੀ ਵਿਚ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਤੋਂ ਬੀ.ਐੱਮ.ਡਬਲਿੂ. ਅਤੇ ਔਡੀ ਵਰਗੀ ਲਗਜ਼ਰੀ ਕਾਰਾਂ ਵੀ ਜ਼ਬਤ ਕੀਤੀਆਂ ਗਈਆਂ ਹਨ। Also Read : ਕਪੂਰਥਲਾ ‘ਚ ਹੈਵਾਨ ਨੂੰ ਮੌਤ ਦੀ ਸਜ਼ਾ, ਬੱਚੀ ਨਾਲ ਰੇਪ ਤੋਂ ਬਾਅਦ ਕੀਤੀ ਸੀ ਕਰੂਰਤਾ

Two Pietermaritzburg women arrested for dealing in drugs | Witness
ਜਾਣਕਾਰੀ ਮੁਤਾਬਕ ਮੁਲਜ਼ਮਾਂ ਤੋਂ ਐੱਸ.ਟੀ.ਐੱਫ. ਨੇ ਕੁਝ ਹਥਿਆਰ ਅਤੇ 100 ਗ੍ਰਾਮ ਨਸ਼ਾ ਫੜਿਆ ਹੈ। ਇਨ੍ਹਾਂ ਮੁਲਜ਼ਮਾਂ ਦੇ ਤਾਰ ਪੰਜਾਬ ਸਰਕਾਰ ਦੇ ਕਿਸੇ ਇਕ ਮੰਤਰੀ ਨਾਲ ਜੁੜੇ ਹੋਣ ਦੀ ਚਰਚਾ ਹੈ। ਜੋ ਇਨ੍ਹੀਂ ਦਿਨੀਂ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹ ਕੇ ਬੈਠੇ ਹਨ। ਫੜੇ ਗਏ ਮੁਲਜ਼ਮਾਂ ਦੀ ਪਛਾਣ ਇੰਟਰਨੈਸ਼ਨਲ ਕਬੱਡੀ ਖਿਡਾਰੀ ਰਣਜੀਤ ਸਿੰਘ ਉਰਫ ਜੀਤਾ ਮੋੜ, ਰਿਟਾਇਰਡ ਡੀ.ਐੱਸ.ਪੀ. ਵਿਮਲਕਾਂਤ ਅਤੇ ਥਾਣੇਦਾਰ ਮਨੀਸ਼ ਦੇ ਤੌਰ ‘ਤੇ ਹੋਈ ਹੈ। ਇਸ ਤੋਂ ਇਲਾਵਾ ਐੱਸ.ਟੀ.ਐੱਫ. ਨੇ ਅਮਰੀਕਾ ਦੇ ਗੁਰਜੰਟ ਸਿੰਘ, ਕੈਨੇਡਾ ਦੇ ਦਵਿੰਦਰ ਸਿੰਘ ਉਰਫ ਜਵਾਹਰ, ਭੁਪਿੰਦਰ ਸਿੰਘ, ਸਿਮਰਨਜੀਤ ਸਿੰਘ, ਰਣਦੀਪ ਸਿੰਘ, ਦਿਨੇਸ਼, ਥਾਣੇਦਾਰ ਜਗਦੀਸ਼ ਸਿੰਘ ਅਤੇ ਜੀਤਾ ਮੋੜ ਦੀ ਪਤਨੀ ਰਜਿੰਦਰ ਕੌਰ ਨੂੰ ਕੇਸ ਵਿਚ ਨਾਮਜ਼ਦ ਕੀਤਾ ਹੈ। ਮੁਲਜ਼ਮਾਂ ਖਿਲਾਫ ਐੱਨ.ਡੀ.ਪੀ.ਐੱਸ. ਐਕਟ ਦੀ ਧਾਰਾ 25, 27, 27 ਏ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਜਾਂਚ ਵਿਚ ਪਤਾ ਲੱਗਾ ਕਿ ਡਰੱਗਜ਼ ਡੀਲ ਵਿਚ ਕਮਾਏ ਕਰੋੜਾਂ ਰੁਪਇਆਂ ਦੀ ਇਨਵੈਸਟਮੈਂਟ ਰੀਅਲ ਐਸਟੇਟ ਦੇ ਕਾਰੋਬਾਰ ਅਤੇ ਜ਼ਮੀਨ ਖਰੀਦਣ ਵਿਚ ਕੀਤੀ ਗਈ। ਕਬੱਡੀ ਖਿਡਾਰੀ ਰਣਜੀਤ ਕਪੂਰਥਲਾ ਵਿਚ ਆਲੀਸ਼ਾਨ ਬੰਗਲੇ ਵਿਚ ਰਹਿੰਦਾ ਸੀ। ਉਸ ਕੋਲੋਂ ਬੀ.ਐੱਮ.ਡਬਲਿਊ. ਸਮੇਤ ਕਈ ਆਲੀਸ਼ਾਨ ਗੱਡੀਆਂ ਬਰਾਮਦ ਹੋਈਆਂ ਹਨ। ਸੂਤਰਾਂ ਮੁਤਾਬਕ ਇਨ੍ਹਾਂ ਗੱਡੀਆਂ ਵਿਚ ਡਰੱਗਜ਼ ਦੀ ਸਪਲਾਈ ਹੁੰਦੀ ਸੀ।

392 people held in drug cases in special drive in Punjab | Chandigarh News  - Times of India

ਜਿਸ ਦਾ ਹਿਸਾਬ-ਕਿਤਾਬ ਦੋ ਥਾਣੇਦਾਰ ਰੱਖਦੇ ਸਨ। ਜਿਸ ਵਿਚ ਦੋ ਥਾਣੇਦਾਰ ਸ਼ਾਮਲ ਹਨ। ਜਿਨ੍ਹਾਂ ਨੂੰ ਕੁਝ ਨੇਤਾਵਾਂ ਦੀ ਸ਼ਹਿ ਸੀ। ਹਾਲਾਂਕਿ ਐੱਸ.ਟੀ.ਐੱਫ. ਵਲੋਂ ਅਜੇ ਉਨ੍ਹਾਂ ਦਾ ਨਾਂ ਉਜਾਗਰ ਨਹੀਂ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਫੜੇ ਗਏ ਰਣਜੀਤ ਜੀਤਾ ਦੇ ਕੁਨੈਕਸ਼ਨ ਅਮਰੀਕਾ ਵਿਚ ਰਹਿਣ ਵਾਲੇ ਗੁਰਜੰਟ ਸਿੰਘ ਅਤੇ ਕੈਨੇਡਾ ਵਿਚ ਰਹਿੰਦੇ ਦਵਿੰਦਰ ਉਰਫ ਜਵਾਹਰ ਨਾਲ ਸਨ। ਜੀਤਾ ਦੇ ਨੇਤਾਵਆਂ ਨਾਲ ਚੰਗੇ ਸਬੰਧ ਸਨ। ਕਾਰਵਾਈ ਦੀ ਭਿਣਕ ਲੱਗਦੇ ਹੀ ਉਹ ਵਿਦੇਸ਼ ਭੱਜਣਾ ਚਾਹੁੰਦਾ ਸੀ ਪਰ ਐੱਸ.ਟੀ.ਐੱਫ. ਨੇ ਉਸ ਨੂੰ ਏਅਰਪੋਰਟ ਪਹੁੰਚਣ ਤੋਂ ਪਹਿਲਾਂ ਹੀ ਫੜ ਲਿਆ। ਉਸ ਦੇ ਅਮਰੀਕਾ ਤੋਂ ਲੈ ਕੇ ਕੈਨੇਡਾ ਤੱਕ ਡਰੱਗ ਤਸਕਰੀ ਦੇ ਸਬੂਤ ਮਿਲੇ ਹਨ। ਇਸ ਤੋਂ ਪਹਿਲਾਂ ਈ.ਡੀ. ਨੇ ਵੀ ਜੀਤਾ ਦੇ ਖਾਤੇ ਵਿਚ ਤਕਰੀਬਨ 27 ਕਰੋੜ ਦੀ ਐਂਟਰੀ ਦਾ ਜ਼ਿਕਰ ਕੀਤਾ ਸੀ। ਜਿਸ ਤੋਂ ਬਾਅਦ ਉਹ ਜਾਂਚ ਏਜੰਸੀਆਂ ਦੇ ਰਡਾਰ ‘ਤੇ ਸੀ। ਐੱਸ.ਟੀ.ਐੱਫ. ਨੇ ਥਾਣੇਦਾਰ ਮਨੀਸ਼ ਦੇ ਘਰ ਤੋਂ ਇਕ ਲੈਪਟਾਪ ਅਤੇ ਤਕਰੀਬਨ 3 ਲੱਖ ਦਾ ਕੈਸ਼ ਫੜਿਆ ਹੈ। ਸੂਤਰਾਂ ਮੁਤਾਬਕ ਇਸ ਲੈਪਟਾਪ ਵਿਚ ਅਹਿਮ ਸੁਰਾਗ ਹੈ। ਜਿਨ੍ਹਾਂ ਦੀ ਮੋਹਾਲੀ ਵਿਚ ਐੱਸ.ਟੀ.ਐੱਫ. ਪੜਤਾਲ ਕਰ ਰਹੀ ਹੈ। ਸੂਤਰਾਂ ਵਿਚ ਸਾਹਮਣੇ ਆਇਆ ਕਿ ਜੀਤਾ ਨੂੰ ਸੁਰੱਖਿਆ ਮੁਲਾਜ਼ਮਾਂ ਦੇ ਤੌਰ ‘ਤੇ 2 ਪੁਲਿਸ ਵਾਲੇ ਮਿਲੇ ਹੋਏ ਸਨ। ਜੋ ਡਰੱਗਜ਼ ਸਪਲਾਈ ਵੇਲੇ ਉਸ ਨੂੰ ਨਾਕਾਬੰਦੀ ਤੋਂ ਬਚਾਉਂਦੇ ਸਨ। ਪੁਲਿਸ ਨੇ ਇਸ ਕੇਸ ਵਿਚ 3 ਵਿਦੇਸ਼ੀ ਨਾਗਰਿਕਾਂ ਦੇ ਨਾਲ 12 ਲੋਕਾਂ ਨੂੰ ਨਾਮਜ਼ਦ ਕੀਤਾ ਹੈ। 

Leave a Reply

Your email address will not be published. Required fields are marked *