ਕਪੂਰਥਲਾ : ਪੰਜਾਬ ਦੇ ਕਪੂਰਥਲਾ (Kapurthala of Punjab) ਵਿਚ ਤਕਰੀਬਨ 11 ਮਹੀਨੇ ਪਹਿਲਾਂ 7 ਸਾਲ ਦੀ ਬੱਚੀ ਨਾਲ ਹੋਈ ਹੈਵਾਨੀਅਤ ਦੇ ਦੋਸ਼ੀ ਨੂੰ ਸੈਸ਼ਨ ਕੋਰਟ (Sessions Court) ਨੇ ਦੋਸ਼ੀ ਕਰਾਰ ਦਿੰਦੇ ਹੋਏ ਮੁਕੇਸ਼ ਕੁਮਾਰ ਨੂੰ ਵੀਰਵਾਰ ਨੂੰ ਮੌਤ ਦੀ ਸਜ਼ਾ ਸੁਣਾਈ। ਕੋਰਟ ਨੇ ਪੀੜਤ ਪਰਿਵਾਰ ਨੂੰ 8 ਲੱਖ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਵੀ ਸਰਕਾਰ ਨੂੰ ਦਿੱਤਾ। ਮੁਕੇਸ਼ ਨੇ ਬੱਚੀ ਨਾਲ ਰੇਪ ਤੋਂ ਬਾਅਦ ਈਸ ਨਾਲ ਦਰਿੰਦਗੀ ਭਰੀ ਹਰਕਤ ਕੀਤੀ ਸੀ।ਮਾਮਲੇ ਮੁਤਾਬਕ 15 ਮਾਰਚ 2021 ਨੂੰ ਰੇਲ ਕੋਚ ਫੈਕਟਰੀ (Rail Coach Factory) ਨੇੜੇ ਬਣੀਆਂ ਝੁੱਗੀਆਂ ਵਿਚ 7 ਸਾਲਾ ਬੱਚੀ ਨੂੰ ਇਕ ਵਿਅਕਤੀ ਬਿਸਕੁਟ ਖਵਾਉਣ ਬਹਾਨੇ ਨੇੜੇ ਇਕ ਖਾਲੀ ਪਈ ਝੁੱਗੀ ਵਿਚ ਲੈ ਗਿਆ ਸੀ। ਬੱਚੀ ਦੇ ਨਾਲ ਉਥੇ ਉਸ ਨੇ ਜਬਰ ਜਨਾਹ ਕੀਤਾ। ਉਸ ਦੀ ਹੈਵਾਨੀਅਤ ਇਥੇ ਹੀ ਖਤਮ ਨਹੀਂ ਹੋਈ। ਹੈਵਾਨ ਨੇ ਰੇਪ ਤੋਂ ਬਾਅਦ ਬੱਚੀ ਨਾਲ ਸ਼ਰਮਨਾਕ ਕਰਤੂਤ ਕੀਤੀ। Also Read : ਪਹਿਲੇ ਪੜਾਅ ਵਿਚ ਸ਼ਾਮ 6 ਵਜੇ ਤੱਕ 57.79 ਫੀਸਦੀ ਤੋਂ ਵਧੇਰੇ ਹੋਈ ਵੋਟਿੰਗ
ਬਾਅਦ ਵਿਚ ਪੁਲਿਸ ਨੇ ਪੀੜਤ ਦੇ ਪਿਤਾ ਉਕੀਲ ਮੰਡਲ ਦੇ ਬਿਆਨ ‘ਤੇ ਮੁਲਜ਼ਮ ਮੁਕੇਸ਼ ਕੁਮਾਰ ਵਾਸੀ ਬੰਗਾਲੀ ਟੋਲਾ ਬਿਹਾਰ ਦੇ ਖਿਲਾਫ ਧਾਰਾ 376 ਏ-ਬੀ, 307, 4,6 ਪਾਕਸੋ ਐਕਟ ਤਹਿਤ ਮਾਮਲਾ ਦਰਜ ਕਰ ਗ੍ਰਿਫਤਾਰ ਕਰ ਲਿਆ ਸੀ। ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਅਨਿਲ ਬੋਪਾਰਾਏ ਨੇ ਦੱਸਿਆ ਕਿ ਮੁਕੇਸ਼ ਕੁਮਾਰ ਨੇ ਦੁਸ਼ਕਰਮ ਕਰਨ ਤੋਂ ਬਾਅਦ ਹੈਵਾਨੀਅਤ ਦੀਆਂ ਹੱਦਾਂ ਪਾਰ ਕੀਤੀਆਂ। ਜਿਸ ਨਾਲ ਉਹ ਕਾਫੀ ਲੰਬੇ ਸਮੇਂ ਤੱਕ ਜ਼ਿੰਦਗੀ ਅਤੇ ਮੌਤ ਵਿਚਾਲੇ ਜੰਗ ਲੜਦੀ ਰਹੀ। ਆਖਿਰ ਡਾਕਟਰਾਂ ਨੇ ਉਸ ਦਾ ਆਪ੍ਰੇਸ਼ਨ ਕਰਕੇ ਜਾਨ ਬਚਾ ਲਈ, ਪਰ ਬੱਚੀ ਦਾ ਨਾਰਿਤਵ ਪੂਰੀ ਤਰ੍ਹਾਂ ਨਾਲ ਖਤਮ ਹੋ ਗਿਆ। ਇਸ ਮਾਮਲੇ ਦੀ ਸੁਣਵਾਈ ਐਡੀਸ਼ਨਲ ਸੈਸ਼ਨ ਜੱਜ ਦੀ ਕੋਰਟ ਵਿਚ ਚੱਲ ਰਹੀ ਸੀ। ਕੋਰਟ ਨੇ ਸਬੂਤਾਂ, ਗਵਾਹਾਂ ਦੇ ਬਿਆਨਾਂ ਅਤੇ ਵਕੀਲਾਂ ਦੀ ਦਲੀਲ ਤੋਂ ਬਾਅਦ ਵੀਰਵਾਰ ਨੂੰ ਮੁਕੇਸ਼ ਕੁਮਾਰ ਦੇ ਅਪਰਾਧ ਨੂੰ ਬੇਹੱਦ ਗੰਭੀਰ ਮੰਨਿਆ। ਮੁਕੇਸ਼ ਕੁਮਾਰ ਨੂੰ ਕੋਰਟ ਨੇ ਸਜ਼ਾ-ਏ-ਮੌਤ ਦੀ ਸਜ਼ਾ ਸੁਣਾਈ। ਦੂਜੇ ਪਾਸੇ ਪੀੜਤ ਪਰਿਵਾਰ ਨੂੰ 8 ਲੱਖ ਰੁਪਏ ਮੁਆਵਜ਼ੇ ਦੇ ਤੌਰ ‘ਤੇ ਦੇਣ ਦੀ ਵੀ ਵਿਵਸਥਾ ਰੱਖੀ ਹੈ।
