ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤ ਅਤੇ ਚੀਨ ਦਰਮਿਆਨ ਲੱਦਾਖ ਵਿਚ ਚੱਲ ਰਿਹਾ ਸੀਮਾ ਵਿਵਾਦ ਹੁਣ ਹੋਰ ਵੀ ਗਿਹਰਾ ਗਿਆ ਹੈ। ਦਰਅਸਲ ਬੀਤੀ ਰਾਤ ਦੋਵੇਂ ਦੇਸ਼ਾਂ ਦੀਆਂ ਸੈਨਾਵਾਂ ਵਿਚਾਲੇ ਹਿੰਸਕ ਝੜਪ ਹੋ ਗਈ ਹੈ। ਇਸ ਦੌਰਾਨ ਭਾਰਤ ਦੇ ਇਕ ਅਫਸਰ ਸਮੇਤ ਦੋ ਜਵਾਨ ਸ਼ਹੀਦ ਹੋ ਗਏ ਹਨ।
During de-escalation process in Galwan Valley, a violent face-off took place last night with casualties. The loss of lives on Indian side includes an officer & 2 soldiers. Senior military officials of the two sides are currently meeting at the venue to defuse the situation: Army pic.twitter.com/Z3y9ocQu26
— ANI (@ANI) June 16, 2020
ਭਾਰਤੀ ਸੈਨਾ ਦੁਆਰਾ ਜਾਰੀ ਅਧਿਕਾਰਕ ਬਿਆਨ ਵਿਚ ਕਿਹਾ ਗਿਆ ਹੈ ਕਿ ”ਸੋਮਵਾਰ ਰਾਤ ਗਿਲਵਾਨ ਘਾਟੀ ਵਿਚ ਡੀ-ਏਕੇਲਿਕੇਸ਼ਨ ਦੀ ਪ੍ਰਕਿਰਿਆ ਦੌਰਾਨ ਭਾਰਤ ਅਤੇ ਚੀਨ ਦੇ ਜਵਾਨ ਆਹਮੋ-ਸਾਹਮਣੇ ਆ ਗਏ ਅਤੇ ਦੋਵਾਂ ਵਿਚਾਲੇ ਹਿੰਸਕ ਝੜਪ ਹੋ ਗਈ। ਇਸ ਪੂਰੀ ਘਟਨਾ ਵਿਚ ਭਾਰਤ ਦੇ ਦੋ ਜਵਾਨ ਅਤੇ ਇਕ ਅਫਸਰ ਸ਼ਹੀਦ ਹੋ ਗਿਆ ਹੈ। ਦੋਵਾਂ ਪੱਖਾਂ ਦੇ ਸੀਨੀਅਰ ਫੌਜੀ ਅਧਿਕਾਰੀ ਮੌਜੂਦਾ ਤਣਾਅ ਨੂੰ ਘੱਟ ਕਰਨ ਲਈ ਹਾਈ ਲੈਵਲ ਦੀ ਬੈਠਕ ਕਰ ਰਹੇ ਹਨ”।ਦੱਸ ਦਈਏ ਕਿ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਮਈ ਦੀ ਸ਼ੁਰੂਆਤ ਤੋਂ ਹੀ ਲੱਦਾਖ ਬਾਰਡਰ ਉੱਤੇ ਤਣਾਅਪੂਰਨ ਮਾਹੌਲ ਬਣਿਆ ਹੋਇਆ ਹੈ। ਚੀਨੀ ਸੈਨਿਕ ਅਸਲ ਕੰਟਰੋਲ ਰੇਖਾ ਨੂੰ ਪਾਰ ਕਰਕੇ ਪੈਗੌਗ ਝੀਲ ਅਤੇ ਗਿਲਵਾਨ ਘਾਟੀ ਦੇ ਨੇੜੇ ਆ ਗਏ ਸਨ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਚੀਨ ਨੇ ਇੱਥੇ 5 ਹਜ਼ਾਰ ਸੈਨਿਕਾ ਨੂੰ ਤਾਇਨਾਤ ਕੀਤਾ ਹੋਇਆ ਹੈ ਅਤੇ ਉਸ ਨੇ ਭਾਰੀ ਫੌਜੀ ਸਮਾਨ ਵੀ ਇੱਕਠਾ ਕਰ ਲਿਆ ਹੈ। ਹਾਲਾਂਕਿ ਇਸ ਤਣਾਅ ਅਤੇ ਵਿਵਾਦ ਨੂੰ ਘੱਟ ਕਰਨ ਲਈ 6 ਜੂਨ ਨੂੰ ਭਾਰਤ ਅਤੇ ਚੀਨ ਦੀਆਂ ਫੌਜਾਂ ਵਿਚਾਲੇ ਲੈਫਟੀਨੈਂਟ ਜਨਰਲ ਪੱਧਰ ਦੀ ਗੱਲਬਾਤ ਹੋਈ ਸੀ ਜਿਸ ਦੌਰਾਨ ਦੋਵਾਂ ਵਿਚਾਲੇ ਆਪਣੀਆਂ-ਆਪਣੀਆਂ ਸੈਨਾਵਾਂ ਨੂੰ ਪਿੱਛੇ ਹਟਾਉਣ ਦੀ ਸਹਿਮਤੀ ਬਣੀ ਸੀ, ਇਹ ਪ੍ਰਕਿਰਿਆ ਅਜੇ ਜਾਰੀ ਹੀ ਸੀ ਕਿ ਹੁਣ ਹਿੰਸਕ ਝੜਪ ਨੇ ਇਹ ਮਾਮਲਾ ਹੋਰ ਵੀ ਗਰਮਾ ਦਿੱਤਾ ਹੈ।
