J&K : ਸੁਰੱਖਿਆ ਬਲਾਂ ਨਾਲ ਮੁਠਭੇੜ ਦੌਰਾਨ 3 ਅੱਤਵਾਦੀ ਢੇਰ, 2020 ‘ਚ ਹੁਣ ਤੱਕ 94 ਦਹਿਸ਼ਤਗਰਦਾਂ ਦਾ ਸਫਾਇਆ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਜੰਮੂ ਕਸ਼ਮੀਰ ਵਿਚ ਸ਼ਾਂਤੀ ਬਹਾਲ ਕਰਨ ਲਈ ਸੁਰੱਖਿਆ ਬਲਾਂ ਵੱਲੋਂ ਅੱਤਵਾਦੀਆਂ ਦੇ ਖਾਤਮੇ ਲਈ ਅਭਿਆਨ ਤੇਜ਼ ਕੀਤਾ ਹੋਇਆ ਹੈ। ਅੱਜ ਮੰਗਲਵਾਰ ਨੂੰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਜੰਮੂ ਕਸ਼ਮੀਰ ਵਿਚ ਸ਼ਾਂਤੀ ਬਹਾਲ ਕਰਨ ਲਈ ਸੁਰੱਖਿਆ ਬਲਾਂ ਵੱਲੋਂ ਅੱਤਵਾਦੀਆਂ ਦੇ ਖਾਤਮੇ ਲਈ ਅਭਿਆਨ ਤੇਜ਼ ਕੀਤਾ ਹੋਇਆ ਹੈ। ਅੱਜ ਮੰਗਲਵਾਰ ਨੂੰ ਵੀ ਸੈਨਾ ਨੇ ਸ਼ੋਪੀਆ ਜ਼ਿਲ੍ਹੇ ਵਿਚ ਤਿੰਨ ਦਹਿਸ਼ਤਗਰਦਾਂ ਨੂੰ ਢੇਰ ਕਰ ਦਿੱਤਾ ਹੈ, ਹਾਲਾਂਕਿ ਤਾਲਾਸ਼ੀ ਅਭਿਆਨ ਅਜੇ ਵੀ ਜਾਰੀ ਹੈ। ਉੱਥੇ ਹੀ ਇਸ ਸਾਲ ਵਿਚ ਹੁਣ ਤੱਕ ਕੁੱਲ 94 ਅੱਤਵਾਦੀ ਮਾਰ ਗਿਰਾਏ ਗਏ ਹਨ।

3 militants killed in Kulgam encounter in Jammu and Kashmir ...
ਸੰਕੇਤਕ ਫੋਟੋ

ਜਾਣਕਾਰੀ ਅਨੁਸਾਰ ਸੁਰੱਖਿਆ ਬਲਾਂ ਨੂੰ ਸ਼ੋਪੀਆ ਜਿਲ੍ਹੇ ਦੇ ਤੁਰਕਵਾਗਮ ਇਲਾਕੇ ਵਿਚ ਅੱਤਵਾਦੀਆਂ ਦੇ ਛਿਪੇ ਹੋਣ ਦੀ ਖਬਰ ਮਿਲੀ ਸੀ ਜਿਸ ਤੋਂ ਬਾਅਦ ਸਪੈਸ਼ਲ ਆਪ੍ਰੇਸ਼ਨ ਗਰੁੱਪ(ਐਸਓਪ), ਸੀਆਰਪੀਐਫ ਅਤੇ ਜੰਮੂ-ਕਸ਼ਮੀਰ ਪੁਲਿਸ ਨੇ ਸੂਚਨਾ ਦੇ ਅਧਾਰ ਉੱਤੇ ਸੰਯੁਕਤ ਆਪ੍ਰੇਸ਼ਨ ਸ਼ੁਰੂ ਕੀਤਾ ਅਤੇ ਇਲਾਕੇ ਦੀ ਘੇਰਾਬੰਦ ਕਰ ਦਿੱਤੀ। ਖੁਦ ਨੂੰ ਚਾਰੇ ਪਾਸਿਓ ਘਿਰਦਾ ਵੇਖ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਪਰ ਇਸ ਦੌਰਾਨ ਵੀ ਸੁਰੱਖਿਆ ਬਲਾਂ ਨੇ ਦਹਿਸ਼ਤਗਰਦਾਂ ਨੂੰ ਆਤਮ-ਸਮਰਪਣ ਕਰਨ ਲਈ ਕਿਹਾ ਪਰ ਬਾਵਜੂਦ ਇਸ ਦੇ ਉਨ੍ਹਾਂ ਨੇ ਫਾਇਰਿੰਗ ਜਾਰੀ ਰੱਖੀ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਦੁਆਰਾ ਕੀਤੀ ਜਵਾਬੀ ਕਾਰਵਾਈ ਵਿਚ ਤਿੰਨ ਅੱਤਵਾਦੀ ਢੇਰ ਹੋ ਗਏ। ਮਾਰੇ ਗਏ ਅੱਤਵਾਦੀਆਂ ਦੀ ਪਹਿਚਾਣ ਜਬੇਰ ਅਹਿਮਦ ਵਾਨੀ, ਕਮਰਾਨ ਜਹੂਰ ਮਨਹਾਸ ਅਤੇ ਮੁਨਾਬੁਲ ਇਸਲਾਮ ਦੇ ਰੂਪ ਵਿਚ ਹੋਈ ਹੈ। ਅੱਤਵਾਦੀਆਂ ਕੋਲੋਂ ਇਕ ਇਨਸਾਂਜ਼ ਅਤੇ ਦੋ ਏਕੇ-47 ਰਾਈਫਲਾਂ ਬਰਾਮਦ ਹੋਈਆਂ ਹਨ। ਇਸ ਦੇ ਨਾਲ ਹੀ ਸ਼ੋਪੀਆ ਜਿਲ੍ਹੇ ਵਿਚ ਇਸ ਮਹੀਨੇ ਕੁੱਲ 17 ਅੱਤਵਾਦੀਆਂ ਨੂੰ ਢੇਰ ਕੀਤਾ ਜਾ ਚੁੱਕਿਆ ਹੈ।ਉੱਥੇ ਹੀ ਜੰਮੂ ਕਸ਼ਮੀਰ ਪੁਲਿਸ ਦੇ ਆਈਜੀ ਨੇ ਦੱਸਿਆ ਹੈ ਕਿ ”ਇਹ ਇਕ ਸਫਲ ਆਪ੍ਰੇਸ਼ਨ ਸੀ ਅਤੇ ਸਾਲ 2020 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 94 ਅੱਤਵਾਦੀ ਮਾਰ ਗਿਰਾਏ ਗਏ ਹਨ। ਸਾਡਾ ਧਿਆਨ ਹੁਣ ਉੱਤਰ ਕਸ਼ਮੀਰ ਵਿਚ ਦਹਿਸ਼ਤਗਰਦਾਂ ਦੇ ਸਫਾਏ ਅਤੇ ਸ਼ਾਂਤੀ ਬਹਾਲ ਕਰਨ ਉੱਤੇ ਹੋਵੇਗਾ”।

 

Leave a Reply

Your email address will not be published. Required fields are marked *