ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਬੀਤੀ ਰਾਤ ਲੱਦਾਖ ਦੀ ਗਿਲਵਾਨ ਘਾਟੀ ਵਿਚ ਭਾਰਤ ਅਤੇ ਚੀਨ ਦੇ ਸੈਨਿਕਾ ਵਿਚਾਲੇ ਹੋਈ ਹਿੰਸਕ ਝੜਪ ਦੌਰਾਨ ਭਾਰਤ ਦੇ ਤਿੰਨ ਜਵਾਨ ਸ਼ਹੀਦ ਹੋ ਗਏ ਹਨ ਜਿਨ੍ਹਾਂ ਵਿਚ ਇਕ ਕਰਨਲ ਰੈਂਕ ਦਾ ਅਧਿਕਾਰੀ ਵੀ ਸ਼ਾਮਲ ਹੈ। ਉੱਥੇ ਹੀ ਹੁਣ ਭਾਰਤੀ ਸੈਨਾ ਨੇ ਇਹ ਵੀ ਕਿਹਾ ਹੈ ਕਿ ਜਾਨੀ ਨੁਕਸਾਨ ਦੋਣੋ ਪਾਸਿਓ ਹੋਇਆ ਹੈ ਪਰ ਚੀਨ ਦੇ ਕਿੰਨੇ ਜਵਾਨ ਮਾਰੇ ਗਏ ਹਨ ਉਸ ਦੀ ਕੋਈ ਸੰਖਿਆ ਨਹੀਂ ਦੱਸੀ ਗਈ ਹੈ।
ਮੀਡੀਆ ਵਿਚ ਆ ਰਹੀ ਖਬਰਾਂ ਦੀ ਮੰਨੀਏ ਤਾਂ ਇਸ ਹਿੰਸਕ ਝੜਪ ਵਿਚ ਚੀਨ ਦੇ ਵੀ ਤਿੰਨ ਤੋਂ ਪੰਜ ਸੈਨਿਕ ਮਾਰੇ ਗਏ ਹਨ ਅਤੇ ਕਈ ਸੈਨਿਕ ਜ਼ਖ਼ਮੀ ਵੀ ਹੋਏ ਹਨ।1975 ਤੋਂ ਬਾਅਦ ਇਹ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਭਾਰਤ-ਚੀਨ ਸਰਹੱਦ ਉੱਤੇ ਕਿਸੇ ਸੈਨਿਕ ਦੀ ਸ਼ਹਾਦਤ ਹੋਈ ਹੋਵੇ। ਸ਼ੁਰੂਆਤੀ ਜਾਣਕਾਰੀ ਅਨੁਸਾਰ ਭਾਰਤ ਦੇ ਸ਼ਹੀਦ ਹੋਏ ਜਵਾਨਾਂ ਵਿਚ ਇਕ ਪੰਜਾਬ ਰੈਜੀਮੈਂਟ ਦਾ ਕਰਨਲ ਅਤੇ ਬਿਹਾਰ ਰੈਜੀਮੈਂਟ ਦੇ ਦੋ ਜਵਾਨ ਸ਼ਾਮਲ ਹਨ। ਉੱਥੇ ਹੀ ਇਸ ਪੂਰੀ ਘਟਨਾ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਾਈ ਲੈਵਲ ਮੀਟਿੰਗ ਬੁਲਾਈ ਹੈ, ਜਿਸ ਵਿਚ ਚੀਫ ਆਫ ਡਿਫੈਂਸ ਸਟਾਫ ਬਿਪਿਨ ਰਾਵਤ ਸਮੇਤ ਤਿੰਨਾਂ ਸੈਨਾਵਾਂ ਦੇ ਮੁੱਖੀ ਅਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਸ਼ਾਮਲ ਹਨ। ਇਸ ਮੀਟਿੰਗ ਵਿਚ ਸੀਮਾ ਉੱਤੇ ਮੌਜੂਦ ਸਥਿਤੀ ਨੂੰ ਲੈ ਕੇ ਚਰਚਾ ਹੋ ਰਹੀ ਹੈ।
ਸੈਨਾ ਦਾ ਕੀ ਹੈ ਅਧਿਕਾਰਕ ਬਿਆਨ
ਭਾਰਤੀ ਸੈਨਾ ਦੁਆਰਾ ਜਾਰੀ ਅਧਿਕਾਰਕ ਬਿਆਨ ਵਿਚ ਕਿਹਾ ਗਿਆ ਹੈ ਕਿ ”ਸੋਮਵਾਰ ਰਾਤ ਗਿਲਵਾਨ ਘਾਟੀ ਵਿਚ ਡੀ-ਏਕੇਲਿਕੇਸ਼ਨ ਦੀ ਪ੍ਰਕਿਰਿਆ ਦੌਰਾਨ ਭਾਰਤ ਅਤੇ ਚੀਨ ਦੇ ਜਵਾਨ ਆਹਮੋ-ਸਾਹਮਣੇ ਆ ਗਏ ਅਤੇ ਦੋਵਾਂ ਵਿਚਾਲੇ ਹਿੰਸਕ ਝੜਪ ਹੋ ਗਈ। ਇਸ ਪੂਰੀ ਘਟਨਾ ਵਿਚ ਭਾਰਤ ਦੇ ਦੋ ਜਵਾਨ ਅਤੇ ਇਕ ਅਫਸਰ ਸ਼ਹੀਦ ਹੋ ਗਿਆ ਹੈ। ਦੋਵਾਂ ਪੱਖਾਂ ਦੇ ਸੀਨੀਅਰ ਫੌਜੀ ਅਧਿਕਾਰੀ ਮੌਜੂਦਾ ਤਣਾਅ ਨੂੰ ਘੱਟ ਕਰਨ ਲਈ ਹਾਈ ਲੈਵਲ ਦੀ ਬੈਠਕ ਕਰ ਰਹੇ ਹਨ”

