ਅਮਰੀਕਾ ਅਤੇ ਤਾਲਿਬਾਨ ਵਿਚਾਲੇ ਹੋਣ ਵਾਲੀ ਗੱਲਬਾਤ ਵਿਚ ਭਾਰਤ ਵੀ ਹੋਵੇਗਾ ਸ਼ਾਮਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਲਕੇ ਸ਼ਨਿੱਚਰਵਾਰ ਨੂੰ ਅਮੀਰਕਾ ਅਤੇ ਤਾਲਿਬਾਨ ਵਿਚ ਅਫਗਾਨਿਤਸਾਨ ‘ਚ ਸ਼ਾਂਤੀ ਪ੍ਰਕਿਰਿਆ ਅਤੇ ਅਮਰੀਕੀ ਸੈਨਿਕਾਂ ਨੂੰ ਉੱਥੋ ਵਾਪਸ ਬੁਲਾਉਣ ਉੱਤੇ ਮਹੱਤਵਪੂਰਨ ਗੱਲਬਾਤ ਹੋਵੇਗੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਲਕੇ ਸ਼ਨਿੱਚਰਵਾਰ ਨੂੰ ਅਮੀਰਕਾ ਅਤੇ ਤਾਲਿਬਾਨ ਵਿਚ ਅਫਗਾਨਿਤਸਾਨ ‘ਚ ਸ਼ਾਂਤੀ ਪ੍ਰਕਿਰਿਆ ਅਤੇ ਅਮਰੀਕੀ ਸੈਨਿਕਾਂ ਨੂੰ ਉੱਥੋ ਵਾਪਸ ਬੁਲਾਉਣ ਉੱਤੇ ਮਹੱਤਵਪੂਰਨ ਗੱਲਬਾਤ ਹੋਵੇਗੀ ਜਿਸ ਦਾ ਆਯੋਜਨ ਕਤਰ ਦੀ ਰਾਜਧਾਨੀ ਦੋਹਾ ਵਿਚ ਕੀਤਾ ਗਿਆ ਹੈ। ਇਸ ਗੱਲਬਾਤ ਵਿਚ ਪਹਿਲੀ ਵਾਰ ਭਾਰਤ ਵੀ ਅਧਿਕਾਰਕ ਤੌਰ ਉੱਤੇ ਸ਼ਾਮਲ ਹੋਵੇਗਾ।

ਦਰਅਸਲ ਭਲਕੇ ਅਮਰੀਕਾ ਅਤੇ ਤਾਲਿਬਾਨ ਵਿਚ ਅਫਗਾਨਿਸਤਾਨ ‘ਚੋ ਅਮਰੀਕੀ ਫੌਜਾਂ ਨੂੰ ਕੱਢਣ ਅਤੇ ਸ਼ਾਂਤੀ ਲਿਆਉਣ ਲਈ ਇਕ ਵੱਡਾ ਸਮਝੌਤਾ ਹੋਣ ਜਾ ਰਿਹਾ ਹੈ। ਇਸ ਪੂਰੀ ਪ੍ਰਕਿਰਿਆ ਵਿਚ ਸ਼ਾਮਲ ਹੋਣ ਲਈ ਕਤਰ ਦੀ ਸਰਕਾਰ ਨੇ ਭਾਰਤ ਨੂੰ ਵੀ ਅਧਿਕਾਰਕ ਤੌਰ ਉੱਤੇ  ਸੱਦਾ ਦਿੱਤਾ ਸੀ ਜਿਸ ਨੂੰ ਭਾਰਤ ਸਰਕਾਰ ਨੇ ਸਵੀਕਾਰ ਕਰ ਲਿਆ ਹੈ ਅਤੇ ਹੁਣ ਭਾਰਤ ਸਰਕਾਰ ਦਾ ਪ੍ਰਤੀਨਿਧੀ ਭਲਕੇ ਹੋਣ ਵਾਲੀ ਗੱਲਬਾਤ ਵਿਚ ਅਧਿਕਾਰਕ ਤੌਰ ਉੱਤੇ ਸ਼ਾਮਲ ਹੋਵੇਗਾ। ਇਸ ਤੋਂ ਪਹਿਲਾਂ 2018 ਵਿਚ ਰੂਸ ਦੀ ਰਾਜਧਾਨੀ ਮਾਸਕੋ ‘ਚ ਤਾਲਿਬਾਨ ਨਾਲ ਗੱਲਬਾਤ ਦੌਰਾਨ ਭਾਰਤ ਅਣ-ਅਧਿਕਾਰਕ ਤੌਰ ਉੱਤੇ ਸ਼ਾਮਲ ਹੋਇਆ ਸੀ।

 

ਦੱਸ ਦਈਏ ਕਿ ਅਫਗਾਨਿਤਾਨ ਵਿਚ ਲੰਬੇ ਸਮੇਂ ਤੋਂ ਤਾਲਿਬਾਨ ਅਤੇ ਅਮਰੀਕਾ ਵਿਚਾਲੇ ਜੰਗ ਚੱਲਦੀ ਆ ਰਹੀ ਜਿਸ ਵਿਚ ਅਮਰੀਕਾ ਦੇ ਸਹਿਯੋਗੀ ਨਾਟੋ ਦੇ ਸੈਨਿਕ ਵੀ ਸ਼ਾਮਲ ਹਨ। ਇਸ ਜੰਗ ਨੇ ਅਫਗਾਨਿਸਤਾਨ ਨੂੰ ਤਬਾਹ ਕਰ ਦਿੱਤਾ ਹੈ ਪਰ ਹੁਣ ਅਮਰੀਕਾ ਇੱਥੋਂ ਆਪਣੀਆਂ ਫ਼ੌਜਾਂ ਨੂੰ ਕੱਢ ਤਾਲਿਬਾਨ ਨਾਲ ਸਮਝੌਤਾ ਕਰਕੇ ਅਫਗਾਨਿਤਸਾਨ ਵਿਚ ਸ਼ਾਂਤੀ ਕਾਇਮ ਕਰਨਾ ਚਾਹੁੰਦਾ ਹੈ ਜਿਸ ਕਰਕੇ ਭਲਕੇ ਹੁਣ ਤੱਕ ਦੇ ਸੱਭ ਤੋਂ ਵੱਡੇ ਸ਼ਾਂਤੀ ਸਮਝੌਤੇ ਉੱਤੇ ਦਸਤਖਤ ਹੋ ਸਕਦੇ ਹਨ।

ਦੱਸ ਦਈਏ ਕਿ ਅਮਰੀਕਾ ਵਿਚ ਇਸ ਸਾਲ ਰਾਸ਼ਟਰਪਤੀ ਚੋਣਾਂ ਵੀ ਹਨ ਅਤੇ ਇਸ ਵੇਲੇ ਅਮਰੀਕਾ ਦਾ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੀ ਵਾਰ ਦੀਆਂ ਚੋਣਾਂ ਵਿਚ ਇਸ ਗੱਲ ਉੱਤੇ ਪੂਰਾ ਜ਼ੋਰ ਦਿੱਤਾ ਸੀ ਕਿ ਜੇਕਰ ਉਹ ਰਾਸ਼ਟਰਪਤੀ ਬਣਦੇ ਹਨ ਤਾਂ ਅਮਰੀਕੀ ਸੈਨਿਕਾਂ ਨੂੰ ਅਫਗਾਨਿਤਸਤਾਨ ਵਿਚੋਂ ਕੱਢ ਲੈਣਗੇ। ਹੁਣ ਮੰਨਿਆ ਇਹਾ ਜਾ ਰਿਹਾ ਹੈ ਕਿ ਡੋਨਾਲਡ ਟਰੰਪ ਇਸ ਵਾਅਦੇ ਨੂੰ ਪੂਰਾ ਕਰਕੇ  ਅਗਲੀ ਵਾਰ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਇਸ ਦਾ ਪੂਰਾ ਲਾਭ ਉਠਾਉਣਗੇ।

 

Leave a Reply

Your email address will not be published. Required fields are marked *