ਬਦਕਿਸਮਤੀ ਨਾਲ ਧਰਮ ਨਿਰਪੱਖਤਾ ਨਹੀਂ ਛੱਡੀ ਗਈ- ਪ੍ਰਕਾਸ਼ ਸਿੰਘ ਬਾਦਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਹਿਯੋਗੀ ਅਕਾਲੀ ਦਲ ਨੇ ਦਿੱਲੀ ਹਿੰਸਾ ‘ਤੇ ਵੱਡਾ ਬਿਆਨ ਦਿੱਤਾ ਹੈ। ਅਕਾਲੀ ਦਲ ਦੇ ਨੇਤਾ ਅਤੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਹਿਯੋਗੀ ਅਕਾਲੀ ਦਲ ਨੇ ਦਿੱਲੀ ਹਿੰਸਾ ‘ਤੇ ਵੱਡਾ ਬਿਆਨ ਦਿੱਤਾ ਹੈ। ਅਕਾਲੀ ਦਲ ਦੇ ਨੇਤਾ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਧਰਮ ਨਿਰਪੱਖਤਾ, ਸਮਾਜਵਾਦ ਅਤੇ ਲੋਕਤੰਤਰ ‘ਤੇ ਸਵਾਲ ਖੜੇ ਕੀਤੇ ਹਨ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ, ਇਹ ਬਹੁਤ ਵੱਡੀ ਬਦਕਿਸਮਤੀ ਹੈ। ਸ਼ਾਂਤੀ ਬਣਾਏ ਰੱਖਣਾਂ ਬਹੁਤ ਜ਼ਰੂਰੀ ਹੈ।

ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸਾਡੇ ਦੇਸ਼ ਦੇ ਸੰਵਿਧਾਨ ਵਿੱਚ ਤਿੰਨ ਚੀਜ਼ਾਂ ਲਿਖੀਆਂ ਗਈਆਂ ਹਨ, ਜੋ ਧਰਮ ਨਿਰਪੱਖਤਾ, ਸਮਾਜਵਾਦ ਅਤੇ ਲੋਕਤੰਤਰ ਹੈ। ਇੱਥੇ ਨਾ ਤਾਂ ਧਰਮ ਨਿਰਪੱਖਤਾ ਹੈ ਅਤੇ ਨਾ ਹੀ ਸਮਾਜਵਾਦ। ਅਮੀਰ ਹੋਰ ਅਮੀਰ ਹੁੰਦੇ ਜਾ ਰਹੇ ਹਨ, ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਹੈ। ਲੋਕਤੰਤਰ ਵੀ ਸਿਰਫ਼ ਦੋ ਚੀਜਾਂ ‘ਤੇ ਸੀਮਿਤ ਹੈ, ਇੱਕ ਹੈ ਲੋਕ ਸਭਾ ਚੋਣਾਂ ਅਤੇ ਦੂਜਾ ਰਾਜਸਭਾ ਚੋਣਾਂ, ਇਸ ਤੋਂ ਇਲਾਵਾਂ ਕੁਝ ਹੋਰ ਨਹੀਂ।

ਅਕਾਲੀ ਨੇਤਾ ਨੇ ਗ੍ਰਹਿ ਮੰਤਰੀ ਨੂੰ ਲਿਖੀ ਚਿੱਠੀ

ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਇੰਦਰਕੁਮਾਰ ਗੁਜਰਾਲ ਦੇ ਬੇਟੇ ਅਤੇ ਅਕਾਲੀ ਦਲ ਦੇ ਨੇਤਾ ਨਰੇਸ਼ ਗੁਜਰਾਲ ਨੇ ਪੱਤਰ ਵਿੱਚ ਦਿੱਲੀ ਪੁਲਿਸ ਦੀ ਉਦਾਸੀਨਤਾ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਚਿੱਠੀ ਲਿਖੀ ਹੈ। ਨਰੇਸ਼ ਗੁਜਰਾਲ ਨੇ ਕਿਹਾ ਸੀ ਕਿ, ਹਰ ਵਾਰ ਹਿੰਸਾ ਵਿੱਚ ਘੱਟ ਗਿਣਤੀਆਂ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾਂਦਾ ਹੈ, ਇਹ ਬਹੁਤ ਹੀ ਮੰਦਭਾਗੀ ਗੱਲ ਹੈ।

Image result for Akali Dal leader Naresh Gujral

 

ਪਿਛਲੀ ਵਾਰ ਉਹ ਸਿੱਖ ਸਨ ਅਤੇ ਇਸ ਵਾਰ ਉਹ ਮੁਸਲਮਾਨ-

ਅਕਾਲੀ ਨੇਤਾ ਨਰੇਸ਼ ਗੁਜਰਾਲ ਨੇ ਕਿਹਾ ਕਿ, ਮੈਂ 1984 ਨੂੰ ਦੁਬਾਰਾ ਹੁੰਦਾ ਹੋਇਆ ਨਹੀਂ ਵੇਖਣਾ ਚਾਹੁੰਦਾ। ਮੈਨੂੰ ਦਿੱਲੀ ਦਾ ਹੋਣ ‘ਤੇ ਮਾਣ ਹੈ। ਪਿਛਲੀ ਵਾਰ ਉਹ ਸਿੱਖ ਸਨ ਅਤੇ ਇਸ ਵਾਰ ਉਹ ਮੁਸਲਮਾਨ ਹਨ। ਬਦਕਿਸਮਤੀ ਨਾਲ, ਹਰ ਵਾਰ ਘੱਟਗਿਣਤੀ ਭਾਈਚਾਰੇ ‘ਤੇ ਹਮਲੇ ਹੁੰਦੇ ਹਨ। 1984 ‘ਚ ਸਿੱਖ ਵਿਰੋਧੀ ਦੰਗੇ ਹੋਏ ਸਨ। ਉਸ ਸਮੇਂ ਦੌਰਾਨ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਸੀ।

ਸ਼ਿਕਾਇਤ ਕਰਨ ‘ਤੇ ਵੀ ਨਹੀਂ ਹੋਈ ਸੁਣਵਾਈ

ਨਰੇਸ਼ ਗੁਜਰਾਲ ਨੇ ਆਪਣੇ ਪੱਤਰ ਵਿੱਚ ਲਿਖਿਆ, ‘ਮੈਂ ਫੋਨ ‘ਤੇ ਇੱਕ ਘਰ ਵਿੱਚ ਫਸੇ 16 ਮੁਸਲਮਾਨਾਂ ਬਾਰੇ ਜਾਣਕਾਰੀ ਦਿੱਤੀ ਅਤੇ ਆਪਰੇਟਰ ਨੂੰ ਕਿਹਾ ਕਿ ਮੈਂ ਸੰਸਦ ਮੈਂਬਰ ਹਾਂ। ਸਵੇਰੇ 11:43 ਵਜੇ ਮੈਨੂੰ ਦਿੱਲੀ ਪੁਲਿਸ ਤੋਂ ਪੁਸ਼ਟੀ ਹੋਈ ਕਿ, ਮੇਰੀ ਸ਼ਿਕਾਇਤ 946603 ਨੰਬਰ ਨਾਲ ਮਿਲੀ ਹੈ। ਹਾਲਾਂਕਿ ਜਦੋਂ ਮੇਰੀ ਸ਼ਿਕਾਇਤ ‘ਤੇ ਕੋਈ ਕਾਰਵਾਈ ਕੀਤੀ ਗਈ ਤਾਂ ਮੈਂ ਨਿਰਾਸ਼ ਹੋ ਗਿਆ, ਕਿਉਂਕਿ ਉਨ੍ਹਾਂ 16 ਵਿਅਕਤੀਆਂ ਨੂੰ ਦਿੱਲੀ ਪੁਲਿਸ ਵੱਲੋਂ ਕੋਈ ਸਹਾਇਤਾ ਨਹੀਂ ਮਿਲੀ।

Leave a Reply

Your email address will not be published. Required fields are marked *