ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਲੁਧਿਆਣਾ ‘ਚ ਰਾਜੀਵ ਗਾਂਧੀ ਦੇ ਬੁੱਤ ਤੇ ਕਾਲਿਖ਼ ਪੋਤਣ ਦਾ ਮਾਮਲਾ ਕਾਫੀ ਭਖਦਾ ਜਾ ਰਿਹਾ ਹੈ। ਇਸੇ ਦੇ ਚੱਲਦੇ ਹੀ ਬੁੱਤ ਤੇ ਕਾਲਖ ਪੋਤਣ ਵਾਲੇ ਦੇ ਭਰਾ ਦੀ ਇਮਾਰਤ ਢਾਹ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਗੁਰਦੀਪ ਸਿੰਘ ਗੋਸ਼ਾ ਦੇ ਭਰਾ ਦੇ ਘਰ ਦੀ ਇਮਾਰਤ ਨੂੰ ਗੈਰ ਕਾਨੂੰਨੀ ਦੱਸਕੇ ਉਸਦੇ ਖਿਲਾਫ ਕਾਰਵਾਈ ਕੀਤੀ ਗਈ।
ਉੱਥੇ ਹੀ ਇਸ ਮਾਮਲੇ ਤੇ ਗੋਸ਼ਾ ਦੇ ਭਰਾ ਦਾ ਕਹਿਣਾ ਹੈ ਕਿ ਉਹਨਾਂ ਦੀ ਇਸ ਇਮਾਰਤ ਦਾ ਨਕਸ਼ਾ ਪਾਸ ਹੋ ਪਇਆ ਹੈ। ਪਰ ਨਗਰ ਨਿਗਮ ਨੇ ਇਸ ਇਮਾਰਤ ਤੇ ਗੈਰ ਕਾਨੂੰਨੀ ਇਮਾਰਤ ਬਨਾਉਣ ਤੇ ਇਲਜਾਮ ਲਗਾਏ ਹਨ।
ਦੱਸਣਯੋਗ ਗੱਲ ਹੈ ਕਿ ਲੁਧਿਆਣਾ ਵਿੱਚ ਰਾਜੀਵ ਗਾਂਧੀ ਦੇ ਪੁਤਲੇ ਨੂੰ ਅਕਾਲੀ ਯੂਥ ਨੇਤਾ ਗੁਰਦੀਪ ਸਿੰਘ ਗੋਸ਼ਾ ਅਤੇ ਮੀਤਪਾਲ ਸਿੰਘ ਦੁੱਗਰੀ ਵੱਲੋਂ ਕਾਲਾ ਕੀਤਾ ਗਿਆ ਤੇ ਉਹਨਾਂ ਦੇ ਹੱਥਾਂ ਨੂੰ ਲਾਲ ਵੀ ਕੀਤਾ।
ਫਿਲਹਾਲ ਇਸ ਮਾਮਲੇ ਤੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ।



