ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਵਿੱਚ ਠੰਡ ਦੇ ਕਾਰਨ ਆਮ ਜਨਜੀਵਨ ਕਾਫੀ ਪ੍ਰਭਾਵਿਤ ਹੋਇਆ ਪਿਆ ਹੈ। ਸੂਬੇ ਵਿੱਚ ਠੰਡ ਦੇ ਕਾਰਨ ਕਈ ਹਾਦਸੇ ਹੋ ਰਹੇ ਹਨ ਜਿਸ ਕਾਰਨ ਕਈ ਲੋਕਾਂ ਦੀ ਇਹਨਾਂ ਹਾਦਸਿਆਂ ਵਿੱਚ ਮੌਤ ਵੀ ਹੋ ਗਈ ਹੈ।
ਜਿਸ ਕਾਰਨ ਕਿਹਾ ਜਾ ਸਕਦਾ ਹੈ ਕਿ ਸੂਬੇ ਵਿੱਚ ਠੰਡ ਕਹਿਰ ਬਰਸਾ ਰਹੀ ਹੈ। ਸਵੇਰ ਦੀ ਧੁੰਦ ਦੇ ਕਾਰਨ ਵਾਹਨਾਂ ਦੀ ਰਫਤਾਰ ਨੂੰ ਘੱਟ ਕਰ ਦਿੱਤੀ ਹੈ ਤਾਂ ਉੱਥੇ ਹੀ ਦੂਜੇ ਪਾਸੇ ਸੜਕੀ ਹਾਦਸਿਆਂ ਨੂੰ ਵੀ ਵਧਾ ਦਿੱਤਾ ਹੈ।
ਦੱਸ ਦਈਏ ਕਿ ਰਾਜਪੁਰਾ ਦੇ ਨੈਸ਼ਨਲ ਹਾਈਵੇਅ ਤੇ ਧੁੰਦ ਦੇ ਕਾਰਨ ਇਕ ਭਿਆਨਕ ਹਾਦਸਾ ਹੋਇਆ। ਜਿਸ ਕਾਰਨ ਕਈ ਗੱਡੀਆਂ ਆਪਸ ਵਿੱਚ ਟੱਕਰਾਂ ਗਈਆ।
ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਕਾਰਨ ਕਈ ਲੋਕ ਜਖਮੀ ਹੋ ਗਏ ਹਨ ਤੇ ਨਾਲ ਹੀ ਹਾਈਵੇਅ ਵੀ ਜਾਮ ਹੋ ਗਿਆ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਨੂੰ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



