ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਸੂਬੇ ਵਿੱਚ ਵਧ ਰਹੀ ਠੰਡ ਅਤੇ ਧੁੰਦ ਨੇ ਲੋਕਾਂ ਦੇ ਵੱਟ ਕੱਢ ਦਿੱਤੇ ਹਨ। ਸਵੇਰ ਦੀ ਸੰਘਣੀ ਧੁੰਦ ਦੇ ਕਾਰਨ ਸੜਕੀ ਹਾਦਸਿਆਂ ਵਿੱਚ ਵਾਧਾ ਹੋ ਗਿਆ ਹੈ। ਜਿਸ ਕਾਰਨ ਸੰਘਣੀ ਧੁੰਦ ਦੇ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਧੁੰਦ ਦੇ ਕਾਰਨ ਜਿੱਥੇ ਇਕ ਪਾਸੇ ਲੋਕ ਠੰਡ ਕਾਰਨ ਕੰਬ ਰਹੇ ਹਨ।
ਉੱਥੇ ਹੀ ਦੂਜੇ ਪਾਸੇ ਆਵਾਜਾਈ ਨੂੰ ਵੀ ਕਾਫੀ ਪ੍ਰਭਾਵਿਤ ਕੀਤਾ ਹੈ। ਦੱਸ ਦਈਏ ਕਿ ਫਿਰੋਜਪੁਰ ਵਿੱਚ 25 ਟਰੇਨਾਂ ਅਤੇ 19 ਪੈਸੇਜਰ ਟਰੇਨਾਂ ਰੱਦ ਕਰ ਦਿੱਤੀਆ ਗਿਆ ਹਨ।
ਜਿਸ ਕਾਰਨ ਇਹਨਾਂ ਟਰੇਨਾਂ ਦੇ ਰੱਦ ਹੋ ਜਾਣ ਦੇ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਕਰ ਏ ਖਾਸ ਹੈ ਕਿ ਜਿੱਥੇ ਇਕ ਪਾਸੇ ਠੰਡ ਕਾਰਨ ਲੋਕਾਂ ਦੀ ਰਫਤਾਰ ਹੌਲੀ ਹੋ ਗਈ ਹੈ ਤੇ ਉੱਥੇ ਹੀ ਦੂਜੇ ਪਾਸੇ ਟਰੇਨਾਂ ਨੂੰ ਵੀ ਬ੍ਰੇਕਾਂ ਲੱਗ ਗਈਆ ਹਨ।


