ਅਕਾਲੀ ਦਲ ਪੰਜਾਬ ਨੇ ਕੀਤੀ ਭਗਵੰਤ ਮਾਨ ਦੇ ਡੋਪ ਟੈਸਟ ਦੀ ਮੰਗ!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਇਕਲੇ ਨੇਤਾ ਭਗਵੰਤ ਮਾਨ ਨੂੰ ਹੁਣ ਪੱਤਰਕਾਰਾਂ ਤੋਂ ਉਲਝਣਾਂ ਮਹਿੰਗਾ ਪਿਆ ਹੈ। ਦੱਸ ਦਈਏ ਆਪਣੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਇਕਲੇ ਨੇਤਾ ਭਗਵੰਤ ਮਾਨ ਨੂੰ ਹੁਣ ਪੱਤਰਕਾਰਾਂ ਤੋਂ ਉਲਝਣਾਂ ਮਹਿੰਗਾ ਪਿਆ ਹੈ। ਦੱਸ ਦਈਏ ਆਪਣੇ ਬੋਲਾਂ ਕਾਰਨ ਮੁੜ ਇੱਕ ਵਾਰ ਫਿਰ ਭਗਵੰਤ ਮਾਨ ਵਿਵਾਦਾਂ ‘ਚ ਘਿਰ ਗਏ ਹਨ। ਪੰਜਾਬ ਦੇ ਆਮ ਆਦਮੀ ਪਾਰਟੀ ਨੇਤਾ ਤੋਂ ਨਾਰਾਜ਼ ਲੋਕਾਂ ਨੇ ਅੱਜ ਕਈ ਥਾਂਵਾਂ ‘ਤੇ ਭਗਵੰਤ ਮਾਨ ਦੇ ਪੁਤਲੇ ਫੂਕੇ ਹਨ।

ਆਪ ਦੇ ਸੂਬਾਈ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ‘ਤੇ ਸ਼੍ਰੋਮਣੀ ਅਕਾਲੀ ਦਲ ਨੇ ਦੋਸ਼ ਲਾਇਆ ਹੈ ਕਿ, ਇਹਨਾਂ ਨੇ ਨਸ਼ੇ ਵਿੱਚ ਪੱਤਰਕਾਰਾਂ ਨਾਲ ਪੰਗਾ ਕੀਤਾ ਸੀ ਅਤੇ ਹੁਣ ਭਗਵੰਤ ਮਾਨ ਦਾ ਡੋਪ ਟੈਸਟ ਹੋਣਾ ਚਾਹੀਦਾ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ, ਆਪ ਦੇ ਸੂਬਾਈ ਨੇਤਾ ਨਸ਼ੇ ‘ਚ ਸਨ ਜਾਂ ਨਹੀਂ। ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ ਖਿਲਾਫ਼ ਭਗਵੰਤ ਮਾਨ ਨੇ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਸੀ।

https://www.facebook.com/LivingIndiaNewschannel/videos/458218744876948/

 

ਤੁਹਾਨੂੰ ਦੱਸ ਦਈਏ ਕਿ, ਅਕਾਲੀ ਦਲ ਦੇ ਬੁਲਾਰੇ ਨੇ ਕਿਹਾ, ਭਗਵੰਤ ਮਾਨ ਦਾ ਦਿਮਾਗ ਉਨ੍ਹਾਂ ਦੀ ਜੁਬਾਨ ਦਾ ਸਾਥ ਨਹੀਂ ਦਿੰਦਾ। ਇਸ ਕਾਰਨ ਉਨ੍ਹਾਂ ਦਾ ਡੋਪ ਟੈਸਟ ਕਰਵਾਉਂਣਾ ਸਮੇਂ ਦੀ ਮੰਗ ਹੈ ਤਾਂ ਜੋ ਦੁਬਾਰਾ ਅਜਿਹਾ ਕੁਝ ਨਾ  ਹੋਵੇ।

Leave a Reply

Your email address will not be published. Required fields are marked *