ਪੰਜਾਬ ਸਰਕਾਰ ਤੇ ਗੰਨਾ ਕਿਸਾਨਾਂ ਵਿਚ ਬਣੀ ਸਹਿਮਤੀ, ਗੰਨੇ ਦਾ ਰੇਟ ਹੋਇਆ ਤੈਅ 

ਚੰਡੀਗੜ੍ਹ (ਬਿਊਰੋ)- ਪੰਜਾਬ ਸਰਕਾਰ ਵਲੋਂ ਗੰਨਾ ਕਿਸਾਨਾਂ ਦੀਆਂ ਮੰਗਾਂ ‘ਤੇ ਵਿਚਾਰ ਕਰਦਿਆਂ ਹੋਇਆ 360 ਰੁਪਏ ਭਾਅ ‘ਤੇ ਰਾਜ਼ੀ ਹੋ ਗਏ ਹਨ। ਗੰਨਾ ਕਿਸਾਨਾਂ ਦੀ ਮੰਗ…

ਚੰਡੀਗੜ੍ਹ (ਬਿਊਰੋ)- ਪੰਜਾਬ ਸਰਕਾਰ ਵਲੋਂ ਗੰਨਾ ਕਿਸਾਨਾਂ ਦੀਆਂ ਮੰਗਾਂ ‘ਤੇ ਵਿਚਾਰ ਕਰਦਿਆਂ ਹੋਇਆ 360 ਰੁਪਏ ਭਾਅ ‘ਤੇ ਰਾਜ਼ੀ ਹੋ ਗਏ ਹਨ। ਗੰਨਾ ਕਿਸਾਨਾਂ ਦੀ ਮੰਗ ਮੰਨਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨੇ ਪਿੜਾਈ ਸੀਜ਼ਨ 2021-22 ਲਈ ਰਾਜ ਸਹਿਮਤ ਕੀਮਤ (ਐਸਏਪੀ) ਵਿੱਚ 35 ਰੁਪਏ ਪ੍ਰਤੀ ਕੁਇੰਟਲ ਦੇ ਹੋਰ ਵਾਧੇ ਨੂੰ ਹਰੀ ਝੰਡੀ ਦੇ ਦਿੱਤੀ ਹੈ।

Punjab MPs express their views on the farmer protests | Cities News,The  Indian Express

Read more- ਦੇਸ਼ ਵਿਚ ਕੋਰੋਨਾ ਵਾਇਰਸ ਦੇ 25,467 ਨਵੇਂ ਮਾਮਲੇ ਆਏ ਸਾਹਮਣੇ, 354 ਲੋਕਾਂ ਦੀ ਹੋਈ ਮੌਤ

ਕਿਸਾਨਾਂ ਨੂੰ ਹੁਣ ਗੰਨੇ ਦਾ ਭਾਅ 360 ਰੁਪਏ ਪ੍ਰਤੀ ਕੁਇੰਟਲ ਮਿਲੇਗਾ। ਗੁਆਂਢੀ ਸੂਬੇ ਹਰਿਆਣਾ ਨਾਲੋਂ ਪੰਜਾਬ ਦੇ ਕਿਸਾਨਾਂ ਨੂੰ 2 ਰੁਪਏ ਵੱਧ। ਇਸ ਦੇ ਨਾਲ ਹੀ ਕਿਸਾਨਾਂ ਨੇ ਧਰਨਾ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਵਲੋਂ ਪਹਿਲਾਂ ਗੰਨੇ ਦਾ ਭਾਅ 325 ਰੁਪਏ ਤੈਅ ਕੀਤਾ ਗਿਆ ਸੀ, ਜਿਸ ‘ਤੇ ਗੰਨਾ ਕਿਸਾਨਾਂ ਦਾ ਕਹਿਣਾ ਸੀ ਕਿ 388 ਰੁਪਏ ਤਾਂ ਉਨ੍ਹਾਂ ਦੀ ਲਾਗਤ ਹੀ ਹੈ ਇਸ ਲਈ ਸਾਨੂੰ ਘੱਟੋ-ਘੱਟ 400 ਰੁਪਏ ਤਾਂ ਦਿੱਤੇ ਜਾਣ।

The Farmers' Protests Are a Turning Point for India | Time

Read more- ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਘਰ ਮੀਟਿੰਗ ਲਈ ਪਹੁੰਚੇ ਮੰਤਰੀ ਤੇ ਵਿਧਾਇਕ

ਪਰ ਅੱਜ ਹੋਈ ਮੀਟਿੰਗ ਵਿਚ 360 ਰੁਪਏ ‘ਤੇ ਸਹਿਮਤੀ ਹੋ ਗਈ ਹੈ ਅਤੇ ਕਿਸਾਨਾਂ ਵਲੋਂ ਧਰਨਾ ਹਟਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਬੀਤੇ 3-4 ਦਿਨਾਂ ਤੋਂ ਕਿਸਾਨਾਂ ਵਲੋਂ ਸਰਕਾਰ ਵਿਰੁੱਧ ਜਲੰਧਰ ਦੇ ਧੰਨੋਵਾਲੀ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਜਿਸ ਕਾਰਣ ਆਵਾਜਾਈ ਕਾਫੀ ਪ੍ਰਭਾਵਿਤ ਹੋ ਗਈ ਸੀ ਅਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

Conceding the demand of sugarcane farmers, Punjab CM @capt_amarinder has approved another hike of Rs 35 per quintal in state agreed price (SAP) for crushing season 2021-22. The farmers will now get Rs 360 per quintal – Rs 2 higher than neighbouring Haryana. pic.twitter.com/vbLmIZENDw

Leave a Reply

Your email address will not be published. Required fields are marked *