ਭਗਵੰਤ ਮਾਨ ਦੀ ਵਿਧਾਇਕਾਂ ਨੂੰ ਬੇਨਤੀ, ‘ਹਰ ਥਾਂ ਜਾ ਕੇ ਸੁਣੋ ਲੋਕਾਂ ਦੀਆਂ ਮੁਸ਼ਕਲਾਂ’ (Video)

ਚੰਡੀਗੜ੍ਹ- ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੋਕਾਂ ਵਲੋਂ ਚੁਣੇ ਗਏ ਵਿਧਾਇਕਾਂ ਨਾਲ ਮੀਟਿੰਗ ਕੀਤੀ। ਇਸ ਤੋਂ ਬਾਅਦ ਉਨ੍ਹਾਂ ਪੱਤਰਕਾਰਾਂ ਸਾਹਮਣੇ ਗੱਲ…

ਚੰਡੀਗੜ੍ਹ- ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੋਕਾਂ ਵਲੋਂ ਚੁਣੇ ਗਏ ਵਿਧਾਇਕਾਂ ਨਾਲ ਮੀਟਿੰਗ ਕੀਤੀ। ਇਸ ਤੋਂ ਬਾਅਦ ਉਨ੍ਹਾਂ ਪੱਤਰਕਾਰਾਂ ਸਾਹਮਣੇ ਗੱਲ ਕਰਦਿਆਂ ਆਪਣੀ ਸਰਕਾਰ ਦੇ ਸਾਰੇ ਮੰਤਰੀਆਂ ਤੇ ਵਿਧਾਇਕਾਂ ਨੂੰ ਹਿਦਾਇਤ ਕੀਤੀ ਕਿ ਉਹ ਪੰਜਾਬ ਦੇ ਕੋਨੇ-ਕੋਨੇ ਵਿਚ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ। ਚਾਹੇ ਕਿਸੇ ਨੇ ਸਾਨੂੰ ਵੋਟ ਪਾਈ ਹੋਵੇ ਜਾਂ ਨਾ।

ਇਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਸਾਰੇ ਪੰਜਾਬ ਦੀ ਸਰਕਾਰ ਹਾਂ। ਸਾਰੇ ਪੰਜਾਬ ਨੇ ਸਾਨੂੰ ਵੱਡੇ ਬਹੁਮਤ ਨਾਲ ਜਿਤਾਇਆ ਹੈ। ਤੁਸੀਂ ਹਰ ਥਾਂ ਜਾ ਕੇ ਲੋਕਾਂ ਦੀਆਂ ਗੱਲਾਂ ਸੁਣਨੀਆਂ ਹਨ। ਜੇਕਰ ਤੁਹਾਡੇ ਇਕ ਦਸਤਖਤ ਨਾਲ ਕਿਸੇ ਦਾ ਭਲਾ ਹੁੰਦਾ ਹੈ ਤਾਂ ਇਸ ਤੋਂ ਵੱਡਾ ਪੁੰਨ ਨਹੀਂ ਹੋ ਸਕਦਾ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਸੋਸ਼ਲ ਮੀਡੀਆਂ ਉੱਤੇ ਭੱਦੀਆਂ ਸ਼ਬਦਾਵਲੀਆਂ ਵਰਤੀਆਂ ਜਾ ਰਹੀਆਂ ਹਨ। ਇਹ ਸਾਡਾ ਕੰਮ ਨਹੀਂ ਹੈ ਕਿਸੇ ਲਈ ਗਲਤ ਸ਼ਬਦਾਵਲੀ ਵਰਤਣਾ। ਸਾਰਿਆਂ ਨਾਲ ਪਿਆਰ ਨਾਲ ਗੱਲ ਕਰੋ। 

ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਬੀਤੇ ਦਿਨ 25 ਹਜ਼ਾਰ ਨੌਕਰੀਆਂ ਦਾ ਐਲਾਨ ਕੀਤਾ ਸੀ। ਇਸ ਸਬੰਧੀ 1 ਮਹੀਨੇ ਦੇ ਅੰਦਰ ਇਸ਼ਤਿਹਾਰ ਤੇ ਨੋਟੀਫਿਕੇਸ਼ਨ ਜਾਰੀ ਕੀਤੀ ਜਾਵੇਗੀ। ਇਨ੍ਹਾਂ ਨੌਕਰੀਆਂ ਨੂੰ ਲੈ ਕੇ ਉਨ੍ਹਾਂ ਆਪਣੇ ਵਿਧਾਇਕਾਂ ਨੂੰ ਚੌਕੰਨਾ ਵੀ ਕੀਤਾ ਕਿ ਕਿਸੇ ਦੀ ਵੀ ਫਾਈਲ ਉੱਤੇ ਸਾਈਨ ਨਹੀਂ ਕਰਨੇ। ਕਿਸੇ ਦਾ ਵੀ ਹੱਕ ਨਹੀਂ ਮਾਰਨਾ। ਇਹ ਨੌਕਰੀਆਂ ਕਾਬਲੀਅਤ ਦੇ ਆਧਾਰ ਉੱਤੇ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਆਮ ਕਿਹਾ ਜਾਂਦਾ ਹੈ ਕਿ ਜੇਕਰ ਕੋਈ ਵਿਧਾਇਕ ਕਿਸੇ ਸੀਟ ਉੱਤੇ ਜਿੱਤ ਜਾਂਦਾ ਹੈ ਤਾਂ ਉਸ ਦੀ ਸੀਟ ਪੱਕੀ ਹੋ ਜਾਂਦੀ ਹੈ। ਪਰ ਪੰਜਾਬ ਵਿਚ ਹੁਣ ਅਜਿਹਾ ਨਹੀਂ ਹੋਵੇਗਾ। ਜੇਕਰ ਤੁਸੀਂ ਆਪਣੀ ਸੀਟ ਪੱਕੀ ਰੱਖਣੀ ਹੈ ਤਾਂ ਲੋਕਾਂ ਨਾਲ ਪੱਕੇ ਰਹਿਣਾ ਪੈਣਾ ਹੈ ਤੇ ਕੰਮ ਵੀ ਪੱਕੇ ਹੀ ਕਰਨੇ ਪੈਣਾ ਹਨ। ਤਾਂ ਹੀ ਸੀਟ ਪੱਕੀ ਰਹੇਗੀ।

Leave a Reply

Your email address will not be published. Required fields are marked *