ਅਰਵਿੰਦ ਕੇਜਰੀਵਾਲ ਨਾਲ ਵਿਧਾਇਕਾਂ ਦੀ ਵਰਚੂਅਲ ਮੀਟਿੰਗ ਸ਼ੁਰੂ, CM ਭਗਵੰਤ ਮਾਨ ਵੀ ਮੀਟਿੰਗ ‘ਚ ਹਾਜ਼ਰ

ਚੰਡੀਗੜ੍ਹ : ਅਰਵਿੰਦ ਕੇਜਰੀਵਾਲ (Arvind Kejriwal) ਨਾਲ ਵਰਚੂਅਲ ਮੀਟਿੰਗ (Virtual meeting) ਵਿਚ ਹਿੱਸਾ ਲੈਣ ਲਈ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਮੋਹਾਲੀ ਪਹੁੰਚੇ।…

ਚੰਡੀਗੜ੍ਹ : ਅਰਵਿੰਦ ਕੇਜਰੀਵਾਲ (Arvind Kejriwal) ਨਾਲ ਵਰਚੂਅਲ ਮੀਟਿੰਗ (Virtual meeting) ਵਿਚ ਹਿੱਸਾ ਲੈਣ ਲਈ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਮੋਹਾਲੀ ਪਹੁੰਚੇ। ਭਗਵੰਤ ਮਾਨ (Bhagwant Mann) ਦੇ ਨਾਲ ਕੈਬਨਿਟ ਮੰਤਰੀ (Cabinet Minister) ਤੇ ਹੋਰ ਵਿਧਾਇਕ ਵੀ ਮੁਹਾਲੀ ਪਹੁੰਚੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Chief Minister Arvind Kejriwal) ਵੱਲੋਂ ਚੰਡੀਗੜ੍ਹ ‘ਚ ਪਾਰਟੀ ਦੇ ਨਵੇਂ ਚੁਣੇ ਗਏ ਵਿਧਾਇਕ ਨਾਲ ਵਰਚੁਅਲ ਮੀਟਿੰਗ (Virtual meeting) ਸ਼ੁਰੂ ਹੋ ਗਈ ਹੈ। ਇਹ ਮੀਟਿੰਗ ਪੰਜਾਬ ਭਵਨ ‘ਚ ਵੀਡੀਓ ਕਾਨਫ੍ਰੈਂਸਿੰਗ (Video conferencing at Punjab Bhawan) ਜ਼ਰੀਏ ਵਿਧਾਇਕਾਂ ਨਾਲ ਕੀਤੀ ਜਾ ਰਹੀ ਹੈ। ਇਕ ਦਿਨ ਪਹਿਲਾਂ ਹੀ ਪੰਜਾਬ ਕੈਬਨਿਟ ਦੇ 10 ਨਵੇਂ ਮੰਤਰੀਆਂ ਨੇ ਸਹੁੰ ਚੁੱਕੀ। ਜਿਸ ਪਿੱਛੋਂ ਕੇਜਰੀਵਾਲ ਮੰਤਰੀਆਂ ਸਮੇਤ ਵਿਧਾਇਕਾਂ ਨਾਲ ਵੀਡੀਓ ਕਾਨਫ੍ਰੈਂਸਿੰਗ ਜ਼ਰੀਏ ਮੁਲਾਕਾਤ ਕਰ ਰਹੇ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਦੌਰਾਨ ਰਾਜ ਸਭਾ ਦੇ ਮੈਂਬਰਾਂ ਲਈ ਨਾਵਾਂ ਬਾਰੇ ਵੀ ਚਰਚਾ ਹੋ ਸਕਦੀ ਹੈ। ਇਸ ਦੇ ਨਾਲ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਨੂੰ ਲੈ ਕੇ ਵੀ ਵਿਚਾਰਾਂ ਕੀਤੀਆਂ ਜਾ ਸਕਦੀਆਂ ਹਨ। 

ਭਗਵੰਤ ਮਾਨ ਦੀ ਕੈਬਨਿਟ ‘ਚ ਸ਼ਾਮਲ ਹੋਣ ਵਾਲੇ 10 ਮੰਤਰੀਆਂ ‘ਚ ਹਰਪਾਲ ਚੀਮਾ (ਦਿੜ੍ਹਬਾ), ਡਾ: ਬਲਜੀਤ ਕੌਰ (ਮਲੋਟ), ਹਰਭਜਨ ਸਿੰਘ ਈ.ਟੀ.ਓ. (ਜੰਡਿਆਲਾ), ਡਾ: ਵਿਜੇ ਸਿੰਗਲਾ (ਮਾਨਸਾ), ਲਾਲ ਚੰਦ ਕਟਾਰੂਚੱਕ (ਭੋਆ), ਗੁਰਮੀਤ ਸਿੰਘ ਮੀਤ ਹੇਅਰ (ਬਰਨਾਲਾ), ਕੁਲਦੀਪ ਸਿੰਘ ਧਾਲੀਵਾਲ (ਅਜਨਾਲਾ), ਲਾਲਜੀਤ ਸਿੰਘ ਭੁੱਲਰ (ਪੱਟੀ), ਬ੍ਰਹਮ ਸ਼ੰਕਰ (ਹੁਸ਼ਿਆਰਪੁਰ) ਅਤੇ ਹਰਜੋਤ ਸਿੰਘ ਬੈਂਸ (ਅਨੰਦਪੁਰ ਸਾਹਿਬ) ਸ਼ਾਮਲ ਹਨ।
ਭਗਵੰਤ ਮਾਨ ਦੀ ਮੰਤਰੀ ਮੰਡਲ ਦੇ 10 ਮੰਤਰੀਆਂ ਨੇ ਸਹੁੰ ਚੁੱਕੀ ਹੈ।ਇਸ ਸਮਾਗਮ ‘ਚ ਪੰਜਾਬ ਦੇ ਰਾਜਪਾਲ ਦੇ ਨਾਲ ਹਰਿਆਣਾ ਦੇ ਰਾਜਪਾਲ ਵੀ ਪਹੁੰਚੇ ਸਨ।ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਤਮਾਮ ਵਿਧਾਇਕਾਂ ਤੇ ਮੰਤਰੀਆਂ ਦੇ ਪਰਿਵਾਰਕ ਮੈਂਬਰ ਵੀ ਸਹੁੰ ਚੁੱਕ ਸਮਾਗਮ ‘ਚ ਹਿੱਸਾ ਲੈਣ ਪਹੁੰਚੇ।ਨਵੇਂ ਨਿਯੁਕਤ ਮੰਤਰੀਆਂ ਦੇ ਵਿਭਾਗਾਂ ਦੀ ਅਜੇ ਤੱਕ ਵੰਡ ਨਹੀਂ ਕੀਤੀ ਗਈ ਹੈ। ਸੂਤਰਾਂ ਦੀ ਮੰਨੀਏ ਤਾਂ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਸਹਿਮਤੀ ਨਾਲ ਹੀ ਫੈਸਲਾ ਕੀਤਾ ਜਾਵੇਗਾ। ਇਸ ਨੂੰ ਅੰਤਿਮ ਰੂਪ ਦੇਣ ਤੋਂ ਬਾਅਦ ਇਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਸਹਿਮਤੀ ਨਾਲ ਜਾਰੀ ਕੀਤਾ ਜਾਵੇਗਾ।

Leave a Reply

Your email address will not be published. Required fields are marked *