ਕੇਜਰੀਵਾਲ ਦਾ ਆਪ ਵਿਧਾਇਕਾਂ ਦੇ ਨਾਂ ਸੁਨੇਹਾ, ਕਿਹਾ-‘ਮੈਂ ਅੱਜ ਬਹੁਤ ਖੁਸ਼ ਤੇ ਭਾਵੁਕ ਹਾਂ’

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਆਪ ਵਿਧਾਇਕਾਂ ਨਾਲ ਪਹਿਲੀ ਬੈਠਕ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਮੈਂ ਅੱਜ ਬਹੁਤ ਖ਼ੁਸ਼ ਤੇ ਭਾਵੁਕ…

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਆਪ ਵਿਧਾਇਕਾਂ ਨਾਲ ਪਹਿਲੀ ਬੈਠਕ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਮੈਂ ਅੱਜ ਬਹੁਤ ਖ਼ੁਸ਼ ਤੇ ਭਾਵੁਕ ਹਾਂ, ਕਿਉਂਕਿ 3 ਦਿਨਾਂ ‘ਚ ਹੀ ਭਗਵੰਤ ਮਾਨ ਨੇ ਕਮਾਲ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਾਰਾ ਦੇਸ਼ ਭਗਵੰਤ ਮਾਨ ਅਤੇ ਉਨ੍ਹਾਂ ਦੇ ਕੰਮਾਂ ਦੀ ਗੱਲ ਕਰ ਰਿਹਾ ਹੈ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਅਕਤੂਬਰ ‘ਚ ਖ਼ਰਾਬ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਜਾਰੀ ਕਰ ਦਿੱਤਾ ਗਿਆ ਹੈ ਤੇ ਆਉਣ ਵਾਲੇ ਦਿਨਾਂ ‘ਚ ਕਿਸਾਨਾਂ ਨੂੰ ਚੈੱਕ ਮਿਲ ਜਾਣਗੇ। ਕੇਜਰੀਵਾਲ ਦਾ ਕਹਿਣਾ ਹੈ ਕਿ ਮੈਂ ਸਭ ਕੁਝ ਬਰਦਾਸ਼ਤ ਕਰ ਸਕਦਾ ਹਾਂ ਪਰ ਬੇਈਮਾਨੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਨਤਾ ਨੇ ਸਾਡੇ ‘ਤੇ ਬਹੁਤ ਭਰੋਸਾ ਕੀਤਾ ਹੈ ਅਸੀਂ ਜਨਤਾ ਦਾ ਭਰੋਸਾ ਨਹੀਂ ਤੋੜ ਸਕਦੇ।

Also Read: ਭਗਵੰਤ ਮਾਨ ਦੀ ਵਿਧਾਇਕਾਂ ਨੂੰ ਬੇਨਤੀ, ‘ਹਰ ਥਾਂ ਜਾ ਕੇ ਸੁਣੋ ਲੋਕਾਂ ਦੀਆਂ ਮੁਸ਼ਕਲਾਂ’ (Video)

ਦੱਸ ਦਈਏ ਕਿ ਇਸ ਤੋਂ ਪਹਿਲਾਂ ਭਗਵੰਤ ਮਾਨ ਨੇ ਵਿਧਾਇਕਾਂ ਨੂੰ ਆਪਣੇ ਸੰਬੋਧਨ ਵਿਚ ਕਿਹਾ ਕਿ ਉਹ ਪੰਜਾਬ ਦੇ ਕੋਨੇ-ਕੋਨੇ ਵਿਚ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ। ਚਾਹੇ ਕਿਸੇ ਨੇ ਸਾਨੂੰ ਵੋਟ ਪਾਈ ਹੋਵੇ ਜਾਂ ਨਾ। ਅਸੀਂ ਸਾਰੇ ਪੰਜਾਬ ਦੀ ਸਰਕਾਰ ਹਾਂ। ਸਾਰੇ ਪੰਜਾਬ ਨੇ ਸਾਨੂੰ ਵੱਡੇ ਬਹੁਮਤ ਨਾਲ ਜਿਤਾਇਆ ਹੈ। ਤੁਸੀਂ ਹਰ ਥਾਂ ਜਾ ਕੇ ਲੋਕਾਂ ਦੀਆਂ ਗੱਲਾਂ ਸੁਣਨੀਆਂ ਹਨ। ਜੇਕਰ ਤੁਹਾਡੇ ਇਕ ਦਸਤਖਤ ਨਾਲ ਕਿਸੇ ਦਾ ਭਲਾ ਹੁੰਦਾ ਹੈ ਤਾਂ ਇਸ ਤੋਂ ਵੱਡਾ ਪੁੰਨ ਨਹੀਂ ਹੋ ਸਕਦਾ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਸੋਸ਼ਲ ਮੀਡੀਆਂ ਉੱਤੇ ਭੱਦੀਆਂ ਸ਼ਬਦਾਵਲੀਆਂ ਵਰਤੀਆਂ ਜਾ ਰਹੀਆਂ ਹਨ। ਇਹ ਸਾਡਾ ਕੰਮ ਨਹੀਂ ਹੈ ਕਿਸੇ ਲਈ ਗਲਤ ਸ਼ਬਦਾਵਲੀ ਵਰਤਣਾ। ਸਾਰਿਆਂ ਨਾਲ ਪਿਆਰ ਨਾਲ ਗੱਲ ਕਰੋ। 

ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਬੀਤੇ ਦਿਨ 25 ਹਜ਼ਾਰ ਨੌਕਰੀਆਂ ਦਾ ਐਲਾਨ ਕੀਤਾ ਸੀ। ਇਸ ਸਬੰਧੀ 1 ਮਹੀਨੇ ਦੇ ਅੰਦਰ ਇਸ਼ਤਿਹਾਰ ਤੇ ਨੋਟੀਫਿਕੇਸ਼ਨ ਜਾਰੀ ਕੀਤੀ ਜਾਵੇਗੀ। ਇਨ੍ਹਾਂ ਨੌਕਰੀਆਂ ਨੂੰ ਲੈ ਕੇ ਉਨ੍ਹਾਂ ਆਪਣੇ ਵਿਧਾਇਕਾਂ ਨੂੰ ਚੌਕੰਨਾ ਵੀ ਕੀਤਾ ਕਿ ਕਿਸੇ ਦੀ ਵੀ ਫਾਈਲ ਉੱਤੇ ਸਾਈਨ ਨਹੀਂ ਕਰਨੇ। ਕਿਸੇ ਦਾ ਵੀ ਹੱਕ ਨਹੀਂ ਮਾਰਨਾ। ਇਹ ਨੌਕਰੀਆਂ ਕਾਬਲੀਅਤ ਦੇ ਆਧਾਰ ਉੱਤੇ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਆਮ ਕਿਹਾ ਜਾਂਦਾ ਹੈ ਕਿ ਜੇਕਰ ਕੋਈ ਵਿਧਾਇਕ ਕਿਸੇ ਸੀਟ ਉੱਤੇ ਜਿੱਤ ਜਾਂਦਾ ਹੈ ਤਾਂ ਉਸ ਦੀ ਸੀਟ ਪੱਕੀ ਹੋ ਜਾਂਦੀ ਹੈ। ਪਰ ਪੰਜਾਬ ਵਿਚ ਹੁਣ ਅਜਿਹਾ ਨਹੀਂ ਹੋਵੇਗਾ। ਜੇਕਰ ਤੁਸੀਂ ਆਪਣੀ ਸੀਟ ਪੱਕੀ ਰੱਖਣੀ ਹੈ ਤਾਂ ਲੋਕਾਂ ਨਾਲ ਪੱਕੇ ਰਹਿਣਾ ਪੈਣਾ ਹੈ ਤੇ ਕੰਮ ਵੀ ਪੱਕੇ ਹੀ ਕਰਨੇ ਪੈਣਾ ਹਨ। ਤਾਂ ਹੀ ਸੀਟ ਪੱਕੀ ਰਹੇਗੀ।

Leave a Reply

Your email address will not be published. Required fields are marked *