ਤਾਲਿਬਾਨ ਲੜਾਕਿਆਂ ਨੂੰ ਰਿਹਾਅ ਕਰੇਗੀ ਅਫਗਾਨਿਸਤਾਨ ਸਰਕਾਰ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅਮਰੀਕਾ ਅਤੇ ਤਾਲਿਬਾਨ ਵਿਚਾਲੇ ਕੀਤਾ ਸ਼ਾਂਤੀ ਸਮਝੌਤਾ ਹੁਣ ਸਿਰੇ ਚੜਦਾ ਹੋਇਆ ਨਜ਼ਰ ਆ ਰਿਹਾ ਹੈ ਦਰਅਸਲ ਸਮਝੌਤੇ ਅਨੁਸਾਰ ਅਫਗਾਨਿਸਤਾਨ ਦੀ ਸਰਕਾਰ ਤਾਲਿਬਾਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅਮਰੀਕਾ ਅਤੇ ਤਾਲਿਬਾਨ ਵਿਚਾਲੇ ਕੀਤਾ ਸ਼ਾਂਤੀ ਸਮਝੌਤਾ ਹੁਣ ਸਿਰੇ ਚੜਦਾ ਹੋਇਆ ਨਜ਼ਰ ਆ ਰਿਹਾ ਹੈ ਦਰਅਸਲ ਸਮਝੌਤੇ ਅਨੁਸਾਰ ਅਫਗਾਨਿਸਤਾਨ ਦੀ ਸਰਕਾਰ ਤਾਲਿਬਾਨ ਦੇ ਲੜਾਕਿਆਂ ਨੂੰ ਜੇਲ੍ਹ ‘ਚੋਂ ਰਿਹਾਅ ਕਰਨ ਲਈ ਰਾਜੀ ਹੋ ਗਈ ਹੈ ਜਿਸ ਦੇ ਚੱਲਦਿਆਂ ਤਾਲਿਬਾਨ ਅਤੇ ਅਫਗਾਨ ਸਰਕਾਰ ਵਿਚਾਲੇ ਅੱਗੇ ਦੀ ਸ਼ਾਂਤੀ ਲਈ ਗੱਲਬਾਤ ਵਾਸਤੇ ਦੇਰੀ ਹੋ ਰਹੀ ਸੀ।

ਮੀਡੀਆ ਰਿਪੋਰਟਾ ਅਨੁਸਾਰ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਦੇ ਬੁਲਾਰੇ ਨੇ ਦੱਸਿਆ ਕਿ ਜੇਕਰ ਤਾਲਿਬਾਨ ਹਿੰਸਕ ਘਟਨਾਵਾਂ ਵਿਚ ਕਟੋਤੀ ਕਰਦਾ ਹੈ ਤਾਂ ਉਹ ਪੜਾਅ ਦਰ ਪੜਾਅ ਤਾਲਿਬਾਨ ਦੇ 5 ਹਜ਼ਾਰ ਲੜਾਕਿਆਂ ਨੂੰ ਰਿਹਾਅ ਕਰ ਦੇਵੇਗਾ। ਅਮਰੀਕਾ ਅਤੇ ਤਾਲਿਬਾਨ ਸਮਝੌਤੇ ਮੁਤਾਬਕ ਬੀਤੇ ਮੰਗਲਵਾਰ ਨੂੰ ਅਫਗਾਨ ਸਰਕਾਰ ਅਤੇ ਤਾਲਿਬਾਨ ਵਿਚਾਲੇ ਅਫਗਾਨਿਸਤਾਨ ਵਿਚ ਸ਼ਾਂਤੀ ਲਈ ਗੱਲਬਾਤ ਹੋਣੀ ਸੀ ਪਰ ਤਾਲਿਬਾਨ ਲੜਾਕਿਆਂ ਦੀ ਰਿਹਾਈ ਨਾ ਹੋਣ ਕਰਕੇ ਇਸ ਵਿਚ ਦੇਰੀ ਹੋ ਗਈ ਹੈ ਪਰ ਹੁਣ ਸਰਕਾਰ ਨੇ ਕਿਹਾ ਹੈ ਕਿ ਉਹ ਹਿੰਸਕ ਗੱਤੀਵਿਧੀਆਂ ਨੂੰ ਘੱਟ ਹੋਣ ਤੇ ਉਹ ਇਸ ਹਫਤੇ ਦੇ ਸ਼ਨਿੱਚਰਵਾਰ ਨੂੰ  1500 ਤਾਲਿਬਾਨ ਲੜਾਕਿਆ ਨੂੰ ਛੱਡੇਗੀ ਅਤੇ ਸਾਂਤੀ ਦੀ ਗੱਲਬਾਤ ਅੱਗੇ ਵੱਧਣ ਉੱਤੇ ਬਾਕੀ ਦੇ 3500 ਤਾਲਿਬਾਨ ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ। ਉੱਧਰ ਦੂਜੇ ਪਾਸੇ ਅਮਰੀਕਾ ਨੇ ਸਮਝੌਤੇ ਅਧੀਨ ਆਪਣੀ ਫੌਜ ਨੂੰ ਵਾਪਸ ਬਲਾਉਣਾ ਸ਼ੁਰੂ ਕਰ ਦਿੱਤਾ ਹੈ। ਰਿਪੋਰਟਾਂ ਅਨੁਸਾਰ ਅਮਰੀਕਾ ਨੇ ਅਫਗਾਨਿਸਤਾਨ ਵਿਚੋਂ ਆਪਣੇ ਦੋ ਫੌਜ਼ੀ ਅੱਡਿਆ ਨੂੰ ਖਾਲੀ ਕਰਨਾ ਸ਼ੁਰੂ ਕਰ ਦਿੱਤਾ ਹੈ।

ਕੀ ਹੋਇਆ ਸੀ ਸਮਝੌਤਾ

ਬੀਤੀ 29 ਫਰਵਰੀ ਨੂੰ ਕਤਰ ਦੀ ਰਾਜਧਾਨੀ ਦੋਹਾ ਵਿਚ ਅਮਰੀਕਾ ਅਤੇ ਤਾਲਿਬਾਨ ਵਿਚਾਲੇ ਸ਼ਾਂਤੀ ਸਮਝੌਤਾ ਹੋਇਆ ਸੀ ਜਿਸ ਅਧੀਨ ਅਮਰੀਕਾ ਅਫਗਾਨਿਸਤਾਨ ਵਿਚੋਂ ਅਗਲੇ 14 ਮਹੀਨਿਆਂ ਅੰਦਰ ਆਪਣੀ ਫ਼ੌਜ ਨੂੰ ਵਾਪਸ ਬੁਲਾਵੇਗਾ ਜਦਕਿ ਤਾਲਿਬਾਨ ਸ਼ਾਂਤੀ ਲਈ ਕਦਮ ਚੁੱਕੇਗਾ ਅਤੇ ਹਿੰਸਕ ਗਤੀਵਿਧੀਆ ਨੂੰ ਅੰਜਾਮ ਨਹੀਂ ਦੇਵੇਗਾ। ਸਮਝੌਤੇ ਅਧੀਨ ਅਫਗਾਨਿਸਤਾਨ ਸਰਕਾਰ 5 ਹਜਾਰ ਤਾਲਿਬਾਨ ਲੜਾਕਿਆਂ ਨੂੰ ਰਿਹਾ ਕਰੇਗੀ ਜਦਕਿ ਤਾਲਿਬਾਨ ਕੈਦ ਕੀਤੇ ਅਫਗਾਨ ਫ਼ੌਜੀਆਂ ਨੂੰ ਛੱਡੇਗਾ ਅਤੇ ਦੋਵੇਂ ਮਿਲ ਕੇ ਅਫਗਾਨਿਸਤਾਨ ਦੀ ਸ਼ਾਂਤੀ ਲਈ ਕਦਮ ਚੁੱਕਣਗੇ।

 

Leave a Reply

Your email address will not be published. Required fields are marked *