ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਾਂਗਰਸ ਦੇ ਵੱਡੇ ਲੀਡਰ ਮੰਨੇ ਜਾਂਦੇ ਜੋਤੀਰਾਦਿਤਿਆ ਸਿੰਧਿਆ ਨੇ ਆਪਣੀ ਪਾਰਟੀ ਛੱਡ ਕੇ ਭਾਜਪਾ ਦਾ ਪੱਲਾ ਫੜ ਲਿਆ ਹੈ। ਸਿੰਧੀਆ ਦੇ ਕਾਂਗਰਸ ਛੱਡਣ ਪਿੱਛੇ ਉਨ੍ਹਾਂ ਦੀ ਪਾਰਟੀ ਨਾਲ ਨਰਾਜ਼ਗੀ ਅਤੇ ਕਾਂਗਰਸ ਹਾਈਕਮਾਂਡ ਦੁਆਰਾ ਉਨ੍ਹਾਂ ਨੂੰ ਮਿਲਣ ਲਈ ਸਮਾਂ ਨਾ ਦੇਣਾ ਮੰਨਿਆ ਜਾ ਰਿਹਾ ਸੀ ਜਿਸ ਦਾ ਰਾਹੁਲ ਗਾਂਧੀ ਨੇ ਖੰਡਨ ਕੀਤਾ ਹੈ ਅਤੇ ਕਿਹਾ ਕਿ ਉਹ ਕਦੇ ਵੀ ਮੈਨੂੰ ਘਰੇ ਮਿਲਣ ਲਈ ਆ ਸਕਦੇ ਸਨ।
Congress leader Rahul Gandhi on reports that #JyotiradityaMScindia tried to reach out to Sonia Gandhi & him before leaving the party but wasn’t given time: He is the only chap in Congress who could walk into my house anytime. (file pic) pic.twitter.com/LWwR0EbJ0j
— ANI (@ANI) March 11, 2020
ਰਾਹੁਲ ਗਾਂਧੀ ਨੇ ਕਿਹਾ ਕਿ ਜੋਤੀਰਾਦਿਤਿਆ ਸਿੰਧਿਆ ਇਕਲੋਤੇ ਅਜਿਹੇ ਕਾਂਗਰਸੀ ਲੀਡਰ ਸਨ ਜੋ ਕਦੇਂ ਵੀ ਉਨ੍ਹਾਂ ਨੂੰ ਮਿਲਣ ਲਈ ਉਸ ਦੇ ਘਰ ਆ ਸਕਦੇ ਸਨ।ਦੱਸ ਦਈਏ ਕਿ ਸਿੰਧੀਆ ਕਾਂਗਰਸ ਪਾਰਟੀ ਦੇ ਵੱਡੇ ਲੀਡਰਾਂ ਵਿਚ ਸ਼ੁਮਾਰ ਸਨ ਅਤੇ ਉਨ੍ਹਾਂ ਦੇ ਰਾਹੁਲ ਗਾਂਧੀ ਅਤੇ ਪ੍ਰਿੰਯਕਾ ਗਾਂਧੀ ਨਾਲ ਗੂੜੇ ਸਬੰਧ ਸਨ।
ਉੱਥੇ ਹੀ ਉਨ੍ਹਾਂ ਨੇ ਭਾਜਪਾ ਨੂੰ ਜੁਆਇੰਨ ਕਰਦੇ ਵੇਲੇ ਕਾਂਗਰਸ ਉੱਤੇ ਜਮ ਕੇ ਨਿਸ਼ਾਨਾ ਲਗਾਇਆ। ਸਿੰਧੀਆ ਨੇ ਕਿਹਾ ਕਿ ਕਾਂਗਰਸ ਪਹਿਲਾਂ ਵਾਲੀ ਪਾਰਟੀ ਨਹੀਂ ਰਹੀ ਹੈ ਅਤੇ ਉਹ ਨਵੀਂ ਅਗਵਾਈ ਅਤੇ ਨਵੇਂ ਵਿਚਾਰਾਂ ਨੂੰ ਨਾਕਾਰ ਰਹੀ ਹੈ। ਉਨ੍ਹਾਂ ਨਾਲ ਹੀ ਮੱਧ ਪ੍ਰਦੇਸ਼ ਦੀ ਕਮਲਨਾਥ ਸਰਕਾਰ ਨੂੰ ਆੜੇ ਹੱਥੀ ਲਿਆ ਅਤੇ ਕਿਹਾ ਕਿ ਮੱਧ ਪ੍ਰਦੇਸ਼ ਵਿਚ ਕਾਂਗਰਸ ਸਰਕਾਰ ਚੋਣਾਂ ਦੌਰਾਨ ਜਨਤਾ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰ ਪਾਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕਿਸਾਨਾਂ ਅਤੇ ਨੌਜਵਾਨਾਂ ਨਾਲ ਕੀਤਾ ਕੋਈ ਵਾਅਦਾ ਪੂਰਾ ਨਹੀਂ ਕੀਤਾ ਅਤੇ ਉਹ ਭ੍ਰਿਸ਼ਟਾਚਾਰ ਵਿਚ ਡੂਬ ਰਹੀ ਹੈ। ਸਿੰਧੀਆਂ ਨੇ ਬੀਜੇਪੀ ਵਿਚ ਸ਼ਾਮਲ ਹੋਣ ਲੱਗੇ ਪੀਐਮ ਮੋਦੀ ਦੀ ਤਰੀਫਾਂ ਦੇ ਪੁੱਲ ਬੰਨੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਇਤਿਹਾਸ ਵਿਚ ਸ਼ਾਇਦ ਕਿਸੇ ਨੂੰ ਵੀ ਇੰਨਾ ਵੱਡਾ ਜਨਾਦੇਸ਼ ਨਹੀਂ ਮਿਲਿਆ ਜਿੰਨਾਂ ਕਿ ਇਕ ਵਾਰ ਨਹੀਂ ਬਲਕਿ ਦੋ ਵਾਰ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਮਿਲਿਆ ਹੈ।
ਆਪਣੇ ਸੰਬੋਧਨ ‘ਚ ਸਿੰਧੀਆ ਨੇ ਕਿਹਾ ਕਿ, “ਮੇਰੀ ਜ਼ਿੰਦਗੀ ਵਿੱਚ ਦੋ ਤਾਰੀਖਾਂ ਬਹੁਤ ਮਹੱਤਵਪੂਰਣ ਰਹੀਆਂ ਹਨ। ਪਹਿਲੀ 30 ਸਤੰਬਰ, 2001 ਜਦੋਂ ਮੈਂ ਆਪਣੇ ਪਿਤਾ ਨੂੰ ਗੁਆਇਆ। ਇਸ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ। ਦੂਜੀ 10 ਮਾਰਚ, 2020 ਹੈ, ਜੋ ਕਾਂਗਰਸ ਦੀ 75 ਵੀਂ ਜਨਮ ਵਰੇਗੰਢ ਸੀ, ਜਦੋਂ ਮੈਂ ਇੱਕ ਜਾਣਕਾਰੀ ਵਾਲਾ ਫੈਸਲਾ ਲਿਆ।

