ਕੋਰੋਨਾ ਨਾਲ ਪ੍ਰਭਾਵਿਤ ਹੋਣ ਵਾਲਾ ਵਿਸ਼ਵ ਦਾ ਚੌਥਾ ਦੇਸ਼ ਬਣਿਆ ਭਾਰਤ, 24 ਘੰਟਿਆਂ ‘ਚ ਸਾਹਮਣੇ ਆਏ 11 ਹਜ਼ਾਰ ਦੇ ਕਰੀਬ ਕੇਸ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲਿਆਂ ਦੀ ਰਫ਼ਤਾਰ ਬੜੀ ਤੇਜ਼ੀ ਨਾਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲਿਆਂ ਦੀ ਰਫ਼ਤਾਰ ਬੜੀ ਤੇਜ਼ੀ ਨਾਲ ਵੱਧ ਰਹੀ ਹੈ। ਖਬਰ ਲਿਖੇ ਜਾਣ ਕੋਰੋਨਾ ਦੇ ਕੇਸ 2 ਲੱਖ 97 ਹਜ਼ਾਰ ਦੇ ਅੰਕੜੇ ਨੂੰ ਵੀ ਪਾਰ ਕਰ ਚੁੱਕੇ ਹਨ ਜਦਕਿ ਮਰਨ ਵਾਲਿਆਂ ਦੀ ਸੰਖਿਆ 8400 ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 1 ਲੱਖ 47 ਹਜ਼ਾਰ ਤੋਂ ਜ਼ਿਆਦਾ ਮਰੀਜ਼ ਠੀਕ ਵੀ ਹੋ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 10,956 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 396 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਕੇਸਾਂ ਦੀ ਸੰਖਿਆ ਵੱਧ ਕੇ 297,535 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 8498 ਤੱਕ ਪਹੁੰਚ ਗਿਆ ਹੈ।ਉੱਥੇ ਹੀ ਹੁਣ ਤੱਕ 147,195 ਕੋਰੋਨਾ ਦੇ ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਮਾਮਲਿਆਂ ਦੀ ਗਿਣਤੀ 141,842 ਹੋ ਗਈ ਹੈ। ਭਾਰਤ ਕੋਰੋਨਾ ਨਾਲ ਪ੍ਰਭਾਵਿਤ ਹੋਣ ਵਾਲਾ ਦੁਨੀਆ ਦਾ ਚੌਥਾ ਮੁਲਕ ਬਣ ਗਿਆ ਹੈ। ਕੇਵਲ ਅਮਰੀਕਾ, ਬ੍ਰਾਜ਼ੀਲ ਅਤੇ ਰੂਸ ਭਾਰਤ ਤੋਂ ਅੱਗੇ ਹਨ।

ਅੰਡੇਮਾਨ ਅਤੇ ਨਿਕੋਬਾਰ – ਕੁੱਲ ਕੇਸ– 38, ਠੀਕ ਹੋਏ -33, ਮੌਤਾਂ-0

ਆਂਧਰਾ ਪ੍ਰਦੇਸ਼- ਕੁੱਲ ਕੇਸ-5429, ਠੀਕ ਹੋਏ-3048, ਮੌਤਾਂ-80

ਅਰੁਣਾਚਲ ਪ੍ਰਦੇਸ਼- ਕੁੱਲ ਕੇਸ-61, ਠੀਕ ਹੋਏ-4, ਮੌਤਾਂ-0

ਅਸਾਮ- ਕੁੱਲ ਕੇਸ-3319, ਠੀਕ ਹੋਏ-1432, ਮੌਤਾਂ-6

ਬਿਹਾਰ- ਕੁੱਲ ਕੇਸ-5983, ਠੀਕ ਹੋਏ-3266, ਮੌਤਾਂ-36

ਚੰਡੀਗੜ੍ਹ-ਕੁੱਲ ਕੇਸ-332, ਠੀਕ ਹੋਏ-286, ਮੌਤਾਂ-5

ਛੱਤੀਸਗੜ੍ਹ – ਕੁੱਲ ਕੇਸ – 1398, ਠੀਕ ਹੋਏ –447, ਮੌਤਾਂ –6

ਦਾਦਰਾ ਨਗਰ ਹਵੇਲੀ- ਕੁੱਲ ਕੇਸ-30, ਠੀਕ ਹੋਏ-2, ਮੌਤਾਂ-0

ਦਿੱਲੀ- ਕੁੱਲ ਕੇਸ-34687, ਠੀਕ ਹੋਏ-12731, ਮੌਤਾਂ-1085

ਗੋਆ- ਕੁੱਲ ਕੇਸ-417, ਠੀਕ ਹੋਏ-67, ਮੌਤਾਂ-0

ਗੁਜਰਾਤ- ਕੁੱਲ ਕੇਸ-22032, ਠੀਕ ਹੋਏ-15101, ਮੌਤਾਂ-1385

ਹਰਿਆਣਾ- ਕੁੱਲ ਕੇਸ-5968, ਠੀਕ ਹੋਏ-2260, ਮੌਤਾਂ-64

ਹਿਮਾਚਲ ਪ੍ਰਦੇਸ਼- ਕੁੱਲ ਕੇਸ-470, ਠੀਕ ਹੋਏ-280, ਮੌਤਾਂ-6

ਜੰਮੂ ਅਤੇ ਕਸ਼ਮੀਰ- ਕੁੱਲ ਕੇਸ-4574, ਠੀਕ ਹੋਏ-1820, ਮੌਤਾਂ-52

ਝਾਰਖੰਡ – ਕੁੱਲ ਕੇਸ-1599, ਠੀਕ ਹੋਏ-630, ਮੌਤਾਂ-8

ਕਰਨਾਟਕ- ਕੁੱਲ ਕੇਸ-6245, ਠੀਕ ਹੋਏ-2977, ਮੌਤਾਂ-72

ਕੇਰਲ- ਕੁੱਲ ਕੇਸ-2244 ਠੀਕ ਹੋਏ-968, ਮੌਤਾਂ-18

ਲੱਦਾਖ-ਕੁੱਲ ਕੇਸ-135, ਠੀਕ ਹੋਏ-54, ਮੌਤਾਂ-1

ਮੱਧ ਪ੍ਰਦੇਸ਼-ਕੁੱਲ ਕੇਸ-10241, ਠੀਕ ਹੋਏ-7042, ਮੌਤਾਂ-431

ਮਹਾਰਾਸ਼ਟਰ- ਕੁੱਲ ਕੇਸ-97648, ਠੀਕ ਹੋਏ-46078, ਮੌਤਾਂ-3590

ਮਨੀਪੁਰ- ਕੁੱਲ ਕੇਸ-366, ਠੀਕ ਹੋਏ-73, ਮੌਤਾਂ-0

ਮੇਘਾਲਿਆ- ਕੁੱਲ ਕੇਸ-44, ਠੀਕ ਹੋਏ-18, ਮੌਤਾਂ-1

ਮਿਜ਼ੋਰਮ- ਕੁੱਲ ਕੇਸ-102, ਠੀਕ ਹੋਏ-1, ਮੌਤਾਂ-0

ਨਾਗਾਲੈਂਡ- ਕੁੱਲ ਕੇਸ-128, ਠੀਕ ਹੋਏ-22, ਮੌਤਾਂ-0

ਉੜੀਸਾ- ਕੁੱਲ ਕੇਸ-3386, ਠੀਕ ਹੋਏ-2354, ਮੌਤਾਂ-9

ਪਡੂਚੇਰੀ- ਕੁੱਲ ਕੇਸ-157, ਠੀਕ ਹੋਏ-67, ਮੌਤਾਂ-2

ਪੰਜਾਬ – ਕੁੱਲ ਕੇਸ-2887, ਠੀਕ ਹੋਏ-2259, ਮੌਤਾਂ-59

ਰਾਜਸਥਾਨ- ਕੁੱਲ ਕੇਸ-11838 , ਠੀਕ ਹੋਏ-8775, ਮੌਤਾਂ-265

ਸਿੱਕਮ- ਕੁੱਲ ਕੇਸ-14, ਠੀਕ ਹੋਏ-2, ਮੌਤਾਂ-0

ਤਾਮਿਲਨਾਡੂ-ਕੁੱਲ ਕੇਸ-38716, ਠੀਕ ਹੋਏ-20705, ਮੌਤਾਂ-349

ਤੇਲੰਗਾਨਾ-ਕੁੱਲ ਕੇਸ 4320, ਠੀਕ ਹੋਏ-1993, ਮੌਤਾਂ-165

ਤਿਰਪੁਰਾ-ਕੁੱਲ ਕੇਸ-913,ਠੀਕ ਹੋਏ-278,ਮੌਤਾਂ-1

ਉੱਤਰਾਖੰਡ-ਕੁੱਲ ਕੇਸ-1643,ਠੀਕ ਹੋਏ-842,ਮੌਤਾਂ-15

ਉੱਤਰ ਪ੍ਰਦੇਸ਼-ਕੁੱਲ ਕੇਸ- 12088,ਠੀਕ ਹੋਏ-7292,ਮੌਤਾਂ-345

ਪੱਛਮੀ ਬੰਗਾਲ-ਕੁੱਲ ਕੇਸ-9768, ਠੀਕ ਹੋਏ-3988,ਮੌਤਾਂ-442

ਸੂਬਿਆਂ ਨੂੰ ਮੁੜ ਸੌਪੇ ਗਏ ਕੇਸ- 8315

 

Leave a Reply

Your email address will not be published. Required fields are marked *