ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਜਨਮੀ ਕੋਰੋਨਾ ਮਹਾਂਮਾਰੀ ਪੂਰੀ ਦੁਨੀਆ ਵਿਚ ਆਪਣਾ ਪ੍ਰਕੋਪ ਵਿਖਾ ਰਹੀ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਨਾਲ ਜੂਝ ਰਹੇ ਹਨ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 75 ਲੱਖ ਦਾ ਅੰਕੜਾ ਵੀ ਪਾਰ ਕਰ ਚੁੱਕੀ ਹੈ ਜਦਕਿ ਮਰਨ ਵਾਲਿਆਂ ਦੀ ਗਿਣਤੀ 4 ਲੱਖ 23 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ 38 ਲੱਖ ਤੋਂ ਵੱਧ ਕੋਰੋਨਾ ਦੇ ਮਰੀਜ਼ ਠੀਕ ਵੀ ਹੋ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 7,597,304 ਹੋ ਗਏ ਹਨ ਅਤੇ ਮਰਨ ਵਾਲਿਆਂ ਦੀ ਸੰਖਿਆ 423,844 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 3,841,499 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਗਿਣਤੀ 3,331,961 ਹੋ ਗਈ ਹੈ। ਕੋਰੋਨਾ ਨੇ ਸੱਭ ਤੋਂ ਵੱਧ ਤਬਾਹੀ ਸੰਯੁਕਤ ਰਾਜ ਅਮਰੀਕਾ ਵਿਚ ਮਚਾਈ ਹੋਈ ਹੈ। ਇੱਥੇ ਹੁਣ ਤੱਕ 2,089,701 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਜਿਨ੍ਹਾਂ ਵਿਚੋਂ 116,034 ਜਾਨਾਂ ਜਾ ਚੁੱਕੀਆਂ ਹਨ ਅਤੇ 816,086 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਭਾਰਤ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੈਲਜ਼ੀਅਮ, ਕਤਰ, ਬੰਗਲਾਦੇਸ਼ ਅਤੇ ਪਾਕਿਸਤਾਨ ਵਰਗੇ ਦੇਸ਼ ਵੀ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।
ਬ੍ਰਾਜ਼ੀਲ – ਕੁੱਲ ਕੇਸ– 805,649, ਮੌਤਾਂ-41,058
ਰੂਸ – ਕੁੱਲ ਕੇਸ-502,436, ਮੌਤਾਂ-6,532
ਭਾਰਤ- ਕੁੱਲ ਕੇਸ – 298,283, ਮੌਤਾਂ-8,501
ਯੂਕੇ- ਕੁੱਲ ਕੇਸ -291,409, ਮੌਤਾਂ-41,279
ਸਪੇਨ- ਕੁੱਲ ਕੇਸ – 289,787, ਮੌਤਾਂ- 27,136
ਇਟਲੀ – ਕੁੱਲ ਕੇਸ – 236,142, ਮੌਤਾਂ- 34,167
ਪੇਰੂ–ਕੁੱਲ ਕੇਸ- 214,788, ਮੌਤਾਂ-6,109
ਜਰਮਨੀ- ਕੁੱਲ ਕੇਸ -186,795 ਮੌਤਾਂ-8,851
ਈਰਾਨ – ਕੁੱਲ ਕੇਸ -180,156, ਮੌਤਾਂ-8,584
ਤੁਰਕੀ- ਕੁੱਲ ਕੇਸ- 174,023, ਮੌਤਾਂ-4,763
ਫਰਾਂਸ- ਕੁੱਲ ਕੇਸ- 155,561, ਮੌਤਾਂ-29,346
ਚਿਲੀ-ਕੁੱਲ ਕੇਸ-154,092, ਮੌਤਾਂ-2,648
ਮੈਕਸੀਕੋ-ਕੁੱਲ ਕੇਸ- 133,974, ਮੌਤਾਂ-15,944
ਪਾਕਿਸਤਾਨ-ਕੁੱਲ ਕੇਸ-125,933, ਮੌਤਾਂ-2,463
ਸਾਊਦੀ ਅਰਬ- ਕੁੱਲ ਕੇਸ- 116,021, ਮੌਤਾਂ-857
ਕਨੇਡਾ- ਕੁੱਲ ਕੇਸ- 97,530, ਮੌਤਾਂ-7,994
ਚੀਨ- ਕੁੱਲ ਕੇਸ – 83,064, ਮੌਤਾਂ-4,634
ਬੰਗਲਾਦੇਸ਼-ਕੁੱਲ ਕੇਸ-78,052, ਮੌਤਾਂ-1,049
ਕਤਰ-ਕੁੱਲ ਕੇਸ-75,071, ਮੌਤਾਂ-69
ਬੈਲਜ਼ੀਅਮ-ਕੁੱਲ ਕੇਸ- 59,711, ਮੌਤਾਂ-9,636
