ਲੁਧਿਆਣਾ– ਜਮਾਲਪੁਰ ਅਧੀਨ ਪੈਂਦੇ ਮੁੰਡੀਆਂ ਪਿੰਡ ’ਚ ਨਿਆਣੀ ਉਮਰੇ ਹੀ ਕੁੜੀ ਨੇ ਗਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਰਵਿਦਾਸ ਗੁਰਦੁਆਰਾ ਨੇੜੇ ਰਹਿਣ ਵਾਲੀ ਨਾਬਾਲਿਗਾ ਲੜਕੀ ਜੋ ਪੰਜਵੀਂ ਜਮਾਤ ਵਿਚੋਂ ਪਾਸ ਹੋਈ ਸੀ ਤੇ ਛੇਵੀਂ ਵਿਚ ਦਾਖਲਾ ਲੈਣਾ ਸੀ, ਨੇ ਭੇਤਭਰੇ ਹਾਲਾਤ ’ਚ ਜੀਵਨ ਲੀਲ੍ਹਾ ਖਤਮ ਕਰ ਲਈ। ਮ੍ਰਿਤਕਾ ਦੀ ਪਛਾਣ ਰਿਤੂ ਵਜੋਂ ਹੋਈ ਹੈ। ਰਿਤੂ ਆਪਣੀ ਮਾਸੀ ਕੋਲ ਰਹਿੰਦੀ ਸੀ। ਘਟਨਾ ਸਮੇਂ ਮਾਸੀ ਕੰਮ ’ਤੇ ਗਈ ਸੀ ਅਤੇ ਵਿਦਿਆਰਥਣ ਘਰ ’ਚ ਇਕੱਲੀ ਸੀ।
ਖੁਦਕੁਸ਼ੀ ਦੀ ਜਾਣਕਾਰੀ ਮਿਲਣ ’ਤੇ ਮੁੰਡੀਆਂ ਚੌਕੀ ਦੇ ਹੌਲਦਾਰ ਗੁਰਿੰਦਰ ਮੌਕੇ ’ਤੇ ਪੁੱਜੇ ਅਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਹੌਲਦਾਰ ਗੁਰਵਿੰਦਰ ਨੇ ਦੱਸਿਆ ਕਿ ਲੜਕੀ ਨੇ ਖੁਦ ਭੇਤਭਰੇ ਹਾਲਾਤ ’ਚ ਫਾਹਾ ਲਿਆ ਹੈ। ਉਸ ਨੇ ਅਜਿਹਾ ਕਿਉਂ ਕੀਤਾ, ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਲਾਸ਼ ਕਬਜ਼ੇ ’ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ludhiana : ਨਿਆਣੀ ਉਮਰੇ ਗਲ ਲਾ ਲਿਆ ਫਾਹਾ, ਮਾਸੀ ਘਰੇ ਰਹਿੰਦੀ ਛੇਵੀਂ ਦੀ ਵਿਦਿਆਰਥਣ ਨੇ ਜੀਵਨ ਲੀਲ੍ਹਾ ਕਰ ਲਈ ਖਤਮ
ਲੁਧਿਆਣਾ– ਜਮਾਲਪੁਰ ਅਧੀਨ ਪੈਂਦੇ ਮੁੰਡੀਆਂ ਪਿੰਡ ’ਚ ਨਿਆਣੀ ਉਮਰੇ ਹੀ ਕੁੜੀ ਨੇ ਗਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਰਵਿਦਾਸ ਗੁਰਦੁਆਰਾ ਨੇੜੇ ਰਹਿਣ ਵਾਲੀ ਨਾਬਾਲਿਗਾ…
