Accident News : ਜਲੰਧਰ ‘ਚ ਵੱਡਾ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਤੇਜ਼ ਰਫਤਾਰ ਕਰੇਟਾ ਕਾਰ ਨੇ ਇਕ ਸਾਈਕਲ ਤੇ ਦੋ ਸਕੂਟੀ ਤੇ ਇਕ ਬਾਈਕ ਉਤੇ ਸਵਾਰ ਚਾਰ ਲੋਕਾਂ ਨੂੰ ਜਬਰਦਸਤ ਟੱਕਰ ਮਾਰ ਦਿੱਤੀ। ਰਿਸ਼ਤੇਦਾਰਾਂ ਮੁਤਾਬਕ ਸਾਈਕਲ ਸਵਾਰ ਦੀ ਮੌਤ ਹੋ ਗਈ ਹੈ, ਜਦਕਿ ਐਸਐਚਓ ਦਾ ਕਹਿਣਾ ਹੈ ਕਿ ਜ਼ਖਮੀ ਦਾ ਇਲਾਜ ਚੱਲ ਰਿਹਾ ਹੈ। ਇਸ ਦੌਰਾਨ ਬਾਕੀ ਤਿੰਨੇ ਵੀ ਗੰਭੀਰ ਜ਼ਖਮੀ ਹਨ ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਜਾਣਕਾਰੀ ਅਨੁਸਾਰ ਕਰੇਟਾ ਕਾਰ ਨੂੰ ਨਾਬਾਲਿਗ ਚਲਾ ਰਿਹਾ ਸੀ। ਉਸ ਦੇ ਨਾਲ ਇਕ ਹੋਰ ਨਾਬਾਲਿਗ ਮੁੰਡਾ ਵੀ ਕਾਰ ਵਿਚ ਬੈਠਾ ਸੀ, ਜੋ ਹਾਦਸੇ ਮਗਰੋਂ ਉਥੋਂ ਫਰਾਰ ਹੋ ਗਏ। ਜ਼ਖ਼ਮੀ ਵਿਅਕਤੀ ਮੁਤਾਬਕ ਕਾਰ ਦੀ ਸਪੀਡ 120 ਸੀ। ਉਧਰ, ਪੁਲਿਸ ਨੇ ਕਾਰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਹਾਦਸਾ ਸੋਮਵਾਰ ਸ਼ਾਮ ਵੇਲੇ ਸ਼ਹਿਰ ਦੇ ਸਭ ਤੋਂ ਪੌਸ਼ ਇਲਾਕੇ ਜਲੰਧਰ ਹਾਈਟਸ ਨੇੜੇ ਵਾਪਰਿਆ।
ਜਾਣਕਾਰੀ ਮੁਤਾਬਕ ਸਾਈਕਲ ਸਵਾਰ ਆਪਣੇ ਕੰਮ ਤੋਂ ਘਰ ਪਰਤ ਰਿਹਾ ਸੀ। ਉਸ ਦੀ ਪਛਾਣ ਮਾਲਾ (40) ਵਾਸੀ ਜਲੰਧਰ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਘਟਨਾ ਵੇਲੇ ਕਾਰ ਬੱਚੇ ਚਲਾ ਰਹੇ ਸਨ। ਜਦੋਂ ਹਾਦਸਾ ਵਾਪਰਿਆ ਤਾਂ ਕਾਰ ਵਿਚ ਸਵਾਰ ਦੋਵੇਂ ਨਾਬਾਲਗ ਬੱਚੇ ਤੁਰੰਤ ਉਥੋਂ ਭੱਜ ਗਏ। ਜਿਸ ਤੋਂ ਬਾਅਦ ਰਾਹਗੀਰਾਂ ਦੀ ਮਦਦ ਨਾਲ ਚਾਰਾਂ ਜ਼ਖਮੀਆਂ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਗਨੀਮਤ ਰਹੀ ਕਿ ਉਸ ਥਾਂ ‘ਤੇ ਜ਼ਿਆਦਾ ਭੀੜ ਨਹੀਂ ਸੀ, ਨਹੀਂ ਤਾਂ ਹਾਦਸਾ ਵੱਡਾ ਹੋ ਸਕਦਾ ਸੀ।
ਉੱਥੇ ਹੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਜਾਂਚ ਲਈ ਤੁਰੰਤ ਉੱਥੇ ਪਹੁੰਚ ਗਈ। ਜਲੰਧਰ ਹਾਈਟਸ ਪੁਲਿਸ ਨੇ ਮੌਕੇ ਤੋਂ ਕ੍ਰੇਟਾ ਕਾਰ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅੱਜ ਪੁਲਿਸ ਕਾਰ ਦਾ ਵੇਰਵਾ ਹਾਸਲ ਕਰਕੇ ਕਾਰ ਦੇ ਮਾਲਕ ਦਾ ਪਤਾ ਲਗਾਏਗੀ।
ਨਾਬਾਲਿਗਾਂ 120 ਦੀ ਸਪੀਡ ਉਤੇ ਭਜਾਈ ਕਰੇਟਾ ਕਾਰ, ਇਕ ਤੋਂ ਬਾਅਦ ਇਕ ਨੂੰ ਦਰੜਿਆ, ਸਾਈਕਲ ਸਵਾਰ ਦੀ ਮੌਤ !
Accident News : ਜਲੰਧਰ ‘ਚ ਵੱਡਾ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਤੇਜ਼ ਰਫਤਾਰ ਕਰੇਟਾ ਕਾਰ ਨੇ ਇਕ ਸਾਈਕਲ ਤੇ ਦੋ ਸਕੂਟੀ ਤੇ ਇਕ…
