Railway Recruitment : ਨਵੀਂ ਦਿੱਲੀ- ਰੁਜ਼ਗਾਰ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਖੁਸ਼ਖਬਰੀ ਹੈ। ਰੇਲਵੇ ਵਿਭਾਗ ਨੇ ਨਵੀਂ ਭਰਤੀ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਰੇਲਵੇ ‘ਚ ਅਸਿਸਟੈਂਟ ਲੋਕੋ ਪਾਇਲਟ ਦੇ ਅਹੁਦਿਆਂ ‘ਤੇ ਭਰਤੀ ਨਿਕਲੀ ਹੈ। ਇਸ ਦਾ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ। ਰਜਿਸਟਰੇਸ਼ਨ ਦੀ ਆਖਰੀ ਮਿਤੀ 7 ਜੂਨ 2024 ਹੈ। ਚਾਹਵਾਨ ਉਮੀਦਵਾਰ ਉਮੀਦਵਾਰ 7 ਜੂਨ 2024 ਤੱਕ ਅਪਲਾਈ ਕਰ ਸਕਦੇ ਹਨ। ਇਸ ਨੌਕਰੀ ਵਾਸਤੇ ਅਪਲਾਈ ਕਰਨ ਲਈ ਵਿਦਿਅਕ ਯੋਗਤਾ ਦੀ ਜੇ ਗੱਲ ਕਰੀਏ ਤਾਂ ਉਮੀਦਵਾਰ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਜਾਂ ਸੰਸਥਾ ਤੋਂ ਜਮਾਤ 10ਵੀਂ ਪਾਸ ਹੋਣਾ ਚਾਹੀਦਾ ਹੈ। ਅਧਿਕਾਰਤ ਨੋਟੀਫਿਕੇਸ਼ਨ ‘ਚ ਦਿੱਤੇ ਗਏ ਸੰਬੰਧਤ ਟਰੇਡ ‘ਚ ਆਈਟੀਆਈ ਦਾ ਸਰਟੀਫਿਕੇਟ ਹੋਣਾ ਚਾਹੀਦਾ। ਉਮੀਦਵਾਰ ਦੀ ਉਮਰ 18 ਤੋਂ 42 ਸਾਲ ਦਰਮਿਆਨ ਹੋਣੀ ਚਾਹੀਦੀ ਹੈ। ਐੱਸ.ਸੀ./ਐੱਸ.ਟੀ. ਕੈਟੇਗਰੀ ਵਾਲੇ ਉਮੀਦਵਾਰਾਂ ਦੀ ਉਮਰ 18 ਸਾਲ ਤੋਂ 47 ਸਾਲ ਦਰਮਿਆਨ ਹੋਣੀ ਚਾਹੀਦੀ ਹੈ। ਉਮੀਦਵਾਰ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਯੂਆਰ- 464 ਅਹੁਦੇ
ਐੱਸਸੀ- 89 ਅਹੁਦੇ
ਐੱਸਟੀ- 45 ਅਹੁਦੇ
ਕੁੱਲ ਗਿਣਤੀ- 598 ਅਹੁਦੇ



