ਹੁਣ ਪਾਣੀ ਵਿਚ ਵੀ ਫੈਲ ਰਿਹੈ ਕੋਰੋਨਾ ਵਾਇਰਸ ਦਾ ਨਵਾਂ ਖਤਰਾ!

ਨਵੀਂ ਦਿੱਲੀ (ਇੰਟ.)- ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿਚ ਕਾਫੀ ਤਬਾਹੀ ਮਚਾਈ, ਜਿਸ ਕਾਰਣ ਕਈ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ। ਪਿਛਲੇ ਸਾਲ ਯੂਰਪ ਅਤੇ…

ਨਵੀਂ ਦਿੱਲੀ (ਇੰਟ.)- ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿਚ ਕਾਫੀ ਤਬਾਹੀ ਮਚਾਈ, ਜਿਸ ਕਾਰਣ ਕਈ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ। ਪਿਛਲੇ ਸਾਲ ਯੂਰਪ ਅਤੇ ਅਮਰੀਕਾ ਵਿਚ ਇਸ ਦਾ ਕਹਿਰ ਲੋਕਾਂ ‘ਤੇ ਵਰ੍ਹਿਆ ਅਤੇ ਇਸ ਸਾਲ ਇਸ ਦੀ ਦੂਜੀ ਲਹਿਰ ਦਾ ਕਹਿਰ ਭਾਰਤ ਦੇ ਲੋਕਾਂ ‘ਤੇ ਵਰ੍ਹਿਆ, ਜਿਸ ਕਾਰਣ ਭਾਰਤ ਦਾ ਸਿਹਤ ਸਿਸਟਮ ਪੂਰੀ ਤਰ੍ਹਾਂ ਡਾਵਾਂਡੋਲ ਹੋ ਗਿਆ। ਗਰੀਬ ਲੋਕ ਜਿਨ੍ਹਾਂ ਕੋਲ ਆਪਣੇ ਪਰਿਵਾਰਕ ਮੈਂਬਰਾਂ ਦਾ ਇਲਾਜ ਤੱਕ ਕਰਵਾਉਣ ਦੇ ਪੈਸੇ ਨਹੀਂ ਸਨ, ਉਹ ਆਪਣੇ ਰਿਸ਼ਤੇਦਾਰਾਂ ਦੀਆਂ ਲਾਸ਼ਾਂ ਨੂੰ ਨਦੀ ਕੰਢੇ ਦਫਨਾਉਣ ਜਾਂ ਨਦੀ ਵਿਚ ਵਹ੍ਹਾਉਣ ਤੋਂ ਇਲਾਵਾ ਉਨ੍ਹਾਂ ਕੋਲ ਕੋਈ ਚਾਰਾ ਨਹੀਂ ਸੀ।

ਇਹ ਵੀ ਪੜੋ: ਪ੍ਰੇਮੀ ਲਈ ਨਰਸ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ, ਇਸ ਤਰ੍ਹਾਂ ਹੋਇਆ ਖੁਲਾਸਾ

ਇਸੇ ਨੂੰ ਲੈ ਕੇ ਹੁਣ ਇਕ ਨਵੀਂ ਚਰਚਾ ਛਿੜ ਗਈ ਹੈ। ਇਸ ਦੌਰਾਨ ਹੁਣ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਹੁਣ ਪਾਣੀ ਵਿਚ ਵੀ ਕੋਵਿਡ-19 ਵਾਇਰਸ ਦੀ ਪੁਸ਼ਟੀ ਹੋਈ ਹੈ। ਯੂ.ਪੀ. ਵਿਚ ਨਦੀਆਂ ਵਿਚ ਤੈਰਦੀਆਂ ਲਾਸ਼ਾਂ ਕਾਰਣ ਹੁਣ ਮਾਹਰਾਂ ਨੇ ਪਾਣੀ ਵਿਚ ਵਾਇਰਸ ਨੂੰ ਲੈ ਕੇ ਚਰਚਾ ਛੇੜ ਦਿੱਤੀ ਹੈ। ਆਈ.ਸੀ.ਐੱਮ.ਆਰ. ਅਤੇ ਡਬਲਿਊ.ਐਚ.ਓ ਵਲੋਂ ਪਾਣੀ ਵਿਚ ਸੈਂਪਲਿੰਗ ਦੀ ਜਾਂਚ ਸ਼ੁਰੂ ਹੋਈ ਤਾਂ ਪਾਣੀ ਦੇ ਸੈਂਪਲ ਵੀ ਇਕੱਠੇ ਕੀਤੇ ਜਾਣ ਲੱਗੇ।

ਇਹ ਵੀ ਪੜ੍ਹੋ-  ਕਿਸਾਨਾਂ ਦੇ ਹੱਕ ਵਿਚ ਡਟੇ ਮਨਜਿੰਦਰ ਸਿਰਸਾ, ਵੇਖੋ ਕਿਵੇਂ ਕੀਤਾ ਸਮਰਥਨ
ਕੋਰੋਨਾ ਵਾਇਰਸ ਮੁੱਖ ਰੂਪ ਨਾਲ ਛਿੱਕ ਨਾਲ ਫੈਲਦਾ ਹੈ। ਇਹ ਕੁਝ ਰੋਗੀਆਂ ਦੇ ਮਲ ਦੇ ਸੈਂਪਲ ਵਿਚ ਪਾਇਆ ਗਿਆ ਹੈ। ਜੋ ਮੁੱਖ ਰੂਪ ਨਾਲ ਵਾਇਰਸ ਦਾ ਇਕ ਟੁਕੜਾ ਹੈ। ਸੀਵਰੇਜ ਦੇ ਨਮੂਨਿਆਂ ਵਿਚ ਸਾਰਸ ਕੋਵ-2 ਆਰ.ਐੱਨ.ਏ. (ਕੋਵਿਡ ਵਾਇਰਸ) ਦੀ ਮੌਜੂਦਗੀ ਸਾਬਿਤ ਨਹੀਂ ਹੋਈ ਹੈ ਅਤੇ ਅੱਗੇ ਇਸ ਵਿਸ਼ੇ ‘ਤੇ ਸਟੱਡੀ ਦੀ ਲੋੜ ਹੈ। ਫਿਲਹਾਲ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਕੋਰੋਨਾ ਵਾਇਰਸ ਪਾਣੀ ਵਿਚ ਫੈਲਦਾ ਹੈ।

ਸੀਵਰੇਜ ਸੈਂਪਲ ਦੇ ਨਮੂਨੇ ਲਏ ਗਏ ਅਤੇ ਇਨ੍ਹਾਂ ਨੂੰ 8 ਸੈਂਟਰਾਂ ਵਿਚ ਭੇਜਿਆ ਗਿਆ। ਇਨ੍ਹਾਂ ਸੈਂਟਰਾਂ ਵਿਚੋਂ ਇਕ ਲਖਨਊ ਦੇ ਐੱਸ.ਜੀ.ਪੀ.ਜੀ.ਆਈ. ਹਸਪਤਾਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਪੀ.ਜੀ.ਆਈ. ਮਾਈਕ੍ਰੋਬਾਓਲਾਜੀ ਦੀ ਵਿਭਾਗ ਮੁਖੀ ਉਜਵਲਾ ਘੋਸ਼ਾਲ ਦੱਸਦੀ ਹੈ ਕਿ ਪਹਿਲੇ ਪੜਾਅ ਵਿਚ ਲਖਨਊ ਦੀਆਂ 3 ਵੱਖ-ਵੱਖ ਥਾਵਾਂ ਦੇ ਸੀਵਰੇਜ ਤੋਂ ਸੈਂਪਲ ਪ੍ਰਾਪਤ ਕੀਤੇ ਗਏ ਹਨ, ਜਿਸ ਵਿਚੋਂ ਇਕ ਥਾਂ ਦੇ ਸੀਵਰੇਜ ਦੇ ਪਾਣੀ ਦੇ ਸੈਂਪਲ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ।

Leave a Reply

Your email address will not be published. Required fields are marked *