ਨਸ਼ੇ ਦੀ ਦਲਦਲ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ: ਅਬੋਹਰ ਦੇ ਦੋ ਸਕੇ ਭਰਾ ਨਸ਼ਿਆਂ ਕਾਰਨ ਸਰੀਰਕ ਪੱਖੋਂ ਹੋਏ ਨਕਾਰਾ, ਇਲਾਜ ਲਈ ਗੁਹਾਰ

ਅਬੋਹਰ : ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਨੌਜਵਾਨੀ ਨੂੰ ਕਿਸ ਕਦਰ ਬਰਬਾਦ ਕਰ ਰਿਹਾ ਹੈ, ਇਸ ਦੀ ਇੱਕ ਬੇਹੱਦ ਦਰਦਨਾਕ ਅਤੇ ਰੂਹ ਕੰਬਾਊ ਤਸਵੀਰ…

ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਨੌਜਵਾਨੀ ਨੂੰ ਕਿਸ ਕਦਰ ਬਰਬਾਦ ਕਰ ਰਿਹਾ ਹੈ, ਇਸ ਦੀ ਇੱਕ ਬੇਹੱਦ ਦਰਦਨਾਕ ਅਤੇ ਰੂਹ ਕੰਬਾਊ ਤਸਵੀਰ

ਅਬੋਹਰ : ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਨੌਜਵਾਨੀ ਨੂੰ ਕਿਸ ਕਦਰ ਬਰਬਾਦ ਕਰ ਰਿਹਾ ਹੈ, ਇਸ ਦੀ ਇੱਕ ਬੇਹੱਦ ਦਰਦਨਾਕ ਅਤੇ ਰੂਹ ਕੰਬਾਊ ਤਸਵੀਰ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਬੰਨਾਵਾਲਾ ਤੋਂ ਸਾਹਮਣੇ ਆਈ ਹੈ। ਇੱਥੋਂ ਦੇ ਰਹਿਣ ਵਾਲੇ ਦੋ ਸਕੇ ਭਰਾ—ਜੋਬਨ ਅਤੇ ਸ਼ੇਰਾ, ਜੋ ਕਦੇ ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਸਨ, ਅੱਜ ਨਸ਼ੇ ਦੀ ਭੈੜੀ ਅੱਲਤ ਕਾਰਨ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਬੁਰੀ ਸੰਗਤ ਵਿੱਚ ਪੈ ਕੇ ਨਸ਼ਿਆਂ ਦੀ ਦਲਦਲ ਵਿੱਚ ਫਸੇ ਇਹਨਾਂ ਨੌਜਵਾਨਾਂ ਦਾ ਸਰੀਰ ਹੁਣ ਪੂਰੀ ਤਰ੍ਹਾਂ ਨਕਾਰਾ ਹੋ ਚੁੱਕਾ ਹੈ।

ਦੋਵਾਂ ਭਰਾਵਾਂ ਦੀ ਸਰੀਰਕ ਹਾਲਤ ਇਸ ਵੇਲੇ ਬੇਹੱਦ ਗੰਭੀਰ ਅਤੇ ਚਿੰਤਾਜਨਕ ਬਣੀ ਹੋਈ ਹੈ। ਨਸ਼ਿਆਂ ਦੇ ਮਾਰੂ ਅਸਰ ਕਾਰਨ ਉਨ੍ਹਾਂ ਦੇ ਪੂਰੇ ਸਰੀਰ ‘ਤੇ ਭਿਆਨਕ ਜ਼ਖਮ ਹੋ ਗਏ ਹਨ। ਇਨਫੈਕਸ਼ਨ (ਲਾਗ) ਇੰਨੀ ਜ਼ਿਆਦਾ ਵਧ ਚੁੱਕੀ ਹੈ ਕਿ ਜ਼ਖਮਾਂ ਵਿੱਚੋਂ ਲਗਾਤਾਰ ਪਾਣੀ/ਪਾਕ੍ਹ ਰਿਸ ਰਹੀ ਹੈ, ਜਿਸ ਕਾਰਨ ਸਰੀਰ ਵਿੱਚੋਂ ਅਸਹਿ ਬਦਬੂ ਆ ਰਹੀ ਹੈ। ਦੁਖਾਂਤ ਇਹ ਹੈ ਕਿ ਇਸ ਹਾਲਤ ਵਿੱਚ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਵਾਲਾ ਕੋਈ ਨਹੀਂ ਹੈ, ਕਿਉਂਕਿ ਉਨ੍ਹਾਂ ਦੇ ਮਾਤਾ-ਪਿਤਾ ਬਹੁਤ ਬਜ਼ੁਰਗ ਹਨ ਅਤੇ ਉਹ ਖੁਦ ਬਿਮਾਰ ਰਹਿਣ ਕਾਰਨ ਬੱਚਿਆਂ ਦੀ ਦੇਖਭਾਲ ਕਰਨ ਤੋਂ ਅਸਮਰੱਥ ਹਨ।

ਸਰੀਰਕ ਕਸ਼ਟ ਝੱਲ ਰਹੇ ਇਨ੍ਹਾਂ ਪੀੜਤ ਭਰਾਵਾਂ ਨੇ ਹੁਣ ਹੱਥ ਜੋੜ ਕੇ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਅੱਗੇ ਗੁਹਾਰ ਲਗਾਈ ਹੈ ਕਿ ਉਨ੍ਹਾਂ ਦਾ ਇਲਾਜ ਕਰਵਾ ਕੇ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਜਾਵੇ। ਇਸ ਦੇ ਨਾਲ ਹੀ ਪਿੰਡ ਵਾਸੀਆਂ ਨੇ ਵੀ ਪ੍ਰਸ਼ਾਸਨ ਅਤੇ ਸਮਾਜ ਸੇਵਕਾਂ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਨੌਜਵਾਨਾਂ ਦੀ ਮਦਦ ਲਈ ਤੁਰੰਤ ਅੱਗੇ ਆਇਆ ਜਾਵੇ, ਤਾਂ ਜੋ ਇਕ ਹੱਸਦਾ-ਖੇਡਦਾ ਘਰ ਬਰਬਾਦ ਹੋਣੋਂ ਬਚ ਸਕੇ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

 ਅੰਮ੍ਰਿਤਸਰ ਏਅਰਪੋਰਟ ‘ਤੇ ਸੋਨੇ ਦੀ ਤਸਕਰੀ ਦੀ ਵੱਡੀ ਕੋਸ਼ਿਸ਼ ਨਾਕਾਮ; ਸ਼ਾਰਜਾਹ ਤੋਂ ਆਏ ਯਾਤਰੀ ਕੋਲੋਂ ਲੱਖਾਂ ਦਾ ਸੋਨਾ ਬਰਾਮਦ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *